ਦੋਮੋਰੀਆ ਪੁਲ ਨੇੜਿਓਂ ਮਿਲੀ ਲਾਵਾਰਿਸ ਔਰਤ ਦੀ ਅੱਧ ਨੰਗੀ ਲਾਸ਼, ਪੁਲਿਸ ਨੇ ਕਬਜ਼ੇ ’ਚ ਲੈ ਕੇ ਹਸਪਤਾਲ ਦੇ ਮੁਰਦਾਘਰ ’ਚ ਰਖਵਾਈ
ਜਲੰਧਰ, 20 ਨਵੰਬਰ (ਜਤਿੰਦਰ ਪੰਮੀ)-ਦੋਮੋਰੀਆ ਪੁਲ ਦੇ ਨੇੜਿਓਂ ਅੱਜ ਰਾਤ ਇਕ ਲਾਵਾਰਿਸ 33-34 ਸਾਲਾ ਔਰਤ ਦੀ ਅੱਧ ਨੰਗੀ ਹਾਲਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਰਖਵਾ ਦਿੱਤੀ ਹੈ।
ਜਲੰਧਰ, 20 ਨਵੰਬਰ (ਜਤਿੰਦਰ ਪੰਮੀ)-ਦੋਮੋਰੀਆ ਪੁਲ ਦੇ ਨੇੜਿਓਂ ਅੱਜ ਰਾਤ ਇਕ ਲਾਵਾਰਿਸ 33-34 ਸਾਲਾ ਔਰਤ ਦੀ ਅੱਧ ਨੰਗੀ ਹਾਲਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਰਖਵਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਵੇਰੇ ਡਾਕਟਰਾਂ ਵਲੋਂ ਡਾਕਟਰੀ ਜਾਂਚ ਤੇ ਪੋਸਟਮਾਰਟਮ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਓਧਰ ਦੋਮੋਰੀਆ ਪੁਲ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਪ੍ਰਵਾਸੀ ਔਰਤ ਅਕਸਰ ਹੀ ਉਥੇ ਘੁੰਮਦੀ ਰਹਿੰਦੀ ਹੈ। ਉਹ ਬਿਮਾਰ ਸੀ ਤੇ ਉਥੇ ਸਥਿਤ ਆਮ ਆਦਮੀ ਕਲੀਨਿਕ ਤੋਂ ਦਵਾਈ ਲਈ ਸੀ। ਇਸੇ ਦੌਰਾਨ ਬਾਅਦ ਦੁਪਹਿਰ ਥਾਣਾ ਤਿੰਨ ਦੀ ਪੁਲਿਸ ਵਲੋਂ ਕੀਤੀ ਗਈ ਗਸ਼ਤ ਦੌਰਾਨ ਥਾਣਾ ਮੁਖੀ ਜਗਦੀਸ਼ ਲਾਲ ਨੇ ਉਕਤ ਔਰਤ ਕੋਲੋਂ ਪੁੱਛਗਿੱਛ ਕੀਤੀ ਸੀ ਤਾਂ ਉਸ ਨੇ ਦੱਸਿਆ ਕਿ ਬਿਮਾਰ ਹੈ ਤੇ ਦਵਾਈ ਲੈ ਕੇ ਖਾਧੀ ਹੈ। ਲੋਕਾਂ ਨੇ ਕਿਹਾ ਕਿ ਔਰਤ ਬਿਮਾਰ ਹੋਣ ਦੇ ਬਾਵਜੂਦ ਠੀਕ ਸੀ ਪਰ ਅਚਾਨਕ ਰਾਤ ਨੂੰ ਉਸ ਦੀ ਅੱਧ ਨੰਗੀ ਲਾਸ਼ ਮਿਲੀ ਤੇ ਮੂੰਹ ਵੀ ਖੁੱਲ੍ਹਾ ਪਿਆ ਸੀ। ਲੋਕਾਂ ਨੇ ਸ਼ੱਕ ਪ੍ਰਗਟਾਇਆ ਕਿ ਲਾਸ਼ ਦੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਕਿ ਉਕਤ ਲਾਵਾਰਿਸ ਤੇ ਬਿਮਾਰ ਔਰਤ ਨਾਲ ਕਿਸੇ ਨਸ਼ੇੜੀ ਵਿਅਕਤੀ ਨੇ ਜਬਰ-ਜਨਾਹ ਕੀਤਾ ਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਹੋਵੇ। ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਮੁਖੀ ਜਗਦੀਸ਼ ਲਾਲ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਡਾਕਟਰਾਂ ਵਲੋਂ ਸਵੇਰੇ ਪੋਸਟਮਾਰਟਮ ਕੀਤਾ ਜਾਵੇਗਾ, ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਅਦ ਦੁਪਹਿਰ ਗਸ਼ਤ ਦੌਰਾਨ ਉਨ੍ਹਾਂ ਨੇ ਖੁਦ ਔਰਤ ਨੇ ਉਥੇ ਬੈਠੇ ਦੇਖਿਆ ਸੀ, ਜਿਸ ਬਾਰੇ ਪੁੱਛਣ ਪਤਾ ਲੱਗਾ ਕਿ ਲਾਵਾਰਿਸ ਹੈ ਤੇ ਉਥੇ ਹੀ ਆਸ-ਪਾਸ ਘੁੰਮਦੀ ਰਹਿੰਦੀ ਹੈ। ਸੰਤ ਸਿਨੇਮਾ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਲਲਿਤ ਮਹਿਤਾ ਤੇ ਮਾਰਕੀਟ ਦੇ ਹੋਰ ਅਹੁਦੇਦਾਰਾਂ ਨੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।