20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪ ਸ ਸ ਫ ਬਲਾਕ ਰੁੜਕਾ ਕਲਾਂ ਦਾ ਡੈਲੀਗੇਟ ਇਜਲਾਸ ਬੁੰਡਾਲਾ ’ਚ ਹੋਇਆ ਬਲਬੀਰ ਸਿੰਘ ਗੁਰਾਇਆ ਪ੍ਰਧਾਨ ਅਤੇ ਓਮ ਪ੍ਰਕਾਸ਼ ਜਨਰਲ ਸਕੱਤਰ ਚੁਣੇ

ਜੰਡਿਆਲਾ ਮੰਜਕੀ, 20 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਜਥੇਬੰਦੀ ਦੇ ਬਲਾਕ ਰੁੜਕਾ ਕਲਾਂ ਦਾ ਚੋਣ ਇਜਲਾਸ ਪਿੰਡ ਬੰਡਾਲਾ ਮੰਜਕੀ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕੁਲਵੰਤ ਰਾਮ ਰੁੜਕਾ, ਬਲਬੀਰ ਸਿੰਘ, ਮਨੋਜ ਕੁਮਾਰ ਸਰੋਏ,ਬਲਵਿੰਦਰ ਕੁਮਾਰ, ਓਮ ਪ੍ਰਕਾਸ਼ ਸਿਮਰਨਜੀਤ ਕੌਰ ਪਾਸਲਾ ਅਤੇ ਜਸਵੀਰ ਕੌਰ ਬੰਡਾਲਾ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 21-11-2026
ਜੰਡਿਆਲਾ ਮੰਜਕੀ, 20 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਜਥੇਬੰਦੀ ਦੇ ਬਲਾਕ ਰੁੜਕਾ ਕਲਾਂ ਦਾ ਚੋਣ ਇਜਲਾਸ ਪਿੰਡ ਬੰਡਾਲਾ ਮੰਜਕੀ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕੁਲਵੰਤ ਰਾਮ ਰੁੜਕਾ, ਬਲਬੀਰ ਸਿੰਘ, ਮਨੋਜ ਕੁਮਾਰ ਸਰੋਏ,ਬਲਵਿੰਦਰ ਕੁਮਾਰ, ਓਮ ਪ੍ਰਕਾਸ਼ ਸਿਮਰਨਜੀਤ ਕੌਰ ਪਾਸਲਾ ਅਤੇ ਜਸਵੀਰ ਕੌਰ ਬੰਡਾਲਾ ਨੇ ਕੀਤੀ। ਇਜਲਾਸ ਦਾ ਉਦਘਾਟਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਜਥੇਬੰਦਕ ਢੰਗ ਨਾਲ ਮੋੜਾ ਦਿੱਤਾ ਜਾ ਸਕਦਾ ਹੈ। ਇਜਲਾਸ ਨੂੰ ਨਿਰਮੋਲਕ ਸਿੰਘ ਹੀਰਾ, ਮਨੋਜ ਕੁਮਾਰ ਸਰੋਏ, ਬਲਵਿੰਦਰ ਕੁਮਾਰ, ਬੂਟਾ ਰਾਮ ਅਕਲਪੁਰ, ਹਰੀ ਰਾਮ, ਰਤਨ ਸਿੰਘ ਸਰਬਜੀਤ ਸਿੰਘ, ਸਿਮਰਨਜੀਤ ਕੌਰ ਪਾਸਲਾ, ਜਸਵਿੰਦਰ ਕੌਰ, ਲਖਵਿੰਦਰ ਕੌਰ, ਪਰਮਜੀਤ ਕੌਰ ਤੇ ਕੁਲਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਜਲਾਸ ਦੇ ਅਖੀਰ ਵਿੱਚ ਬਲਾਕ ਰੁੜਕਾ ਕਲਾਂ ਦੀ ਪੁਰਾਣੀ ਕਮੇਟੀ ਭੰਗ ਕਰਕੇ ਦੁਬਾਰਾ ਨਵੀਂ ਚੁਣੀ ਗਈ ਕਮੇਟੀ ਦੇ ਪ੍ਰਧਾਨ- ਬਲਵੀਰ ਸਿੰਘ,ਮੀਤ ਪ੍ਰਧਾਨ- ਕੁਲਵੰਤ ਰਾਮ ਰੁੜਕਾ, ਕੁਲਵੀਰ ਕੁਮਾਰ ਜਸਬੀਰ ਕੌਰ ਬੰਡਾਲਾ, ਜਨਰਲ ਸਕੱਤਰ -ਓਮ ਪ੍ਰਕਾਸ਼ ਰਾਜ ਕੁਮਾਰ ਅਤੇ ਸਿਮਰਨਜੀਤ ਕੌਰ ਪਾਸਲਾ, ਸਰਬਜੀਤ ਸਿੰਘ, ਸੂਰਜ ਪ੍ਰਕਾਸ਼, ਜਸਵਿੰਦਰ ਸਾਂਪਲਾ, ਮਨੋਜ ਕੁਮਾਰ ਸਰੋਏ, ਮੌਂਟੀ ਕੁਮਾਰ, ਗੁਰਗਿਆਨ ਸਿੰਘ, ਅਜੇ ਕੁਮਾਰ, ਸਲਾਹਕਾਰ -ਤੀਰਥ ਸਿੰਘ ਬਾਸੀ, ਕਮੇਟੀ ਮੈਂਬਰ ਅਸ਼ੋਕ ਕੁਮਾਰ, ਰਾਜਿੰਦਰ ਦਾਦੂਵਾਲ, ਰਾਜ ਕੁਮਾਰ, ਬਲਜੀਤ ਕੁਮਾਰ, ਪ੍ਰਵੀਨ ਕੁਮਾਰੀ, ਜਸਵਿੰਦਰ ਕੌਰ, ਕੁਲਦੀਪ ਕੌਰ, ਲਖਵਿੰਦਰ ਕੌਰ,ਪਰਮਜੀਤ ਕੌਰ, ਜਸਵਿੰਦਰ ਕੌਰ ਢੇਸੀ ਆਦਿ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਆਰੀਆ ਨਗਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ 16ਵਾਂ ਸੰਤ ਸੰਮੇਲਨ ਅਗਲੀ ਖ਼ਬਰ ਦੇਹਰਾਦੂਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਏ ਨਗਰ ਕੀਰਤਨ ਦੌਰਾਨ ਗਤਕੇ ਦੇ ਜ਼ੌਹਰ ਦਿਖਾਉਂਦ...
Ad Position 24