20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੀ ਐੱਨ.ਐੱਸ.ਐੱਸ. ਯੂਨਿਟ ਐਡਵੈਂਚਰ ਟ੍ਰੈਕਿੰਗ ਕੈਂਪ ਵਿਚ ਭਾਗ ਲੈਣ ਲਈ ਰਵਾਨਾ

ਸ਼ਾਹਕੋਟ, 20 ਨਵੰਬਰ (ਨਗਿੰਦਰ ਸਿੰਘ ਬਾਂਸਲ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦਾ ਐੱਨ. ਐੱਸ.

Ad Position 21
No active advertisement
ਅਜੀਤ ਡੈਸਕ 21-11-2026
ਸ਼ਾਹਕੋਟ, 20 ਨਵੰਬਰ (ਨਗਿੰਦਰ ਸਿੰਘ ਬਾਂਸਲ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦਾ ਐੱਨ.ਐੱਸ.ਐੱਸ. ਯੂਨਿਟ ਫੰਗੋਟਾ (ਪਠਾਨਕੋਟ) ਵਿਖੇ ਲਗਾਏ ਜਾ ਰਹੇ ਪੰਜ ਰੋਜ਼ਾ ਐਡਵੈਂਚਰ-ਹਾਈਕਿੰਗ ਟ੍ਰੈਕਿੰਗ ਕੈਂਪ ਵਿਚ ਭਾਗ ਲੈਣ ਲਈ ਰਵਾਨਾ ਹੋਇਆ। ਉਕਤ ਕੈਂਪ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਲਗਾਇਆ ਗਿਆ ਹੈ। ਇਸ ਕੈਂਪ ਵਿਚ ਸਕੂਲ ਦੀਆਂ ਵਿਦਿਆਰਥਣਾਂ ਅਨਮੋਲਪ੍ਰੀਤ, ਸ਼ਰਨਜੀਤ ਕੌਰ, ਮਨਮੀਤ, ਕੋਮਲਪ੍ਰੀਤ, ਹਰਮੀਤ, ਗੁਰਲੀਨ ਅਤੇ ਜੋਵਿਕਾ ਭਾਗ ਲੈਣਗੀਆਂ । ਸਕੂਲ ਅਧਿਆਪਕ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਸੌਰਵ ਦਾਦਰੀਆ ਨੇ ਦੱਸਿਆ ਕਿ ਇਸ ਕੈਂਪ ਵਿਚ ਪੀ.ਟੀ. ਅਤੇ ਯੋਗ ਅਭਿਆਸ ਨਾਲ ਨਾਲ ਵਿਦਿਆਰਥੀਆਂ ਪਹਾੜਾਂ ਵਿਚ ਟ੍ਰੈਕਿੰਗ ਕਰਵਾਈ ਜਾਵੇਗੀ। ਇਸ ਦੌਰਾਨ ਵਿਦਿਆਰਥੀ ਹਰ ਰੋਜ਼ 25-30 ਕਿਲੋਮੀਟਰ ਪੈਦਲ ਚੱਲਣਗੇ ਤੇ ਇਸ ਦੌਰਾਨ ਉਹ ਐਡਵੈਂਚਰ ਗਤੀਵਿਧੀਆਂ ਵਿਚ ਵੀ ਭਾਗ ਲੈਣਗੇ। ਸ਼ਾਮ ਦੇ ਸਮੇਂ ਵੱਖ ਵੱਖ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਨਾਲ ਜੋੜਨਾ ਅਤੇ ਕੁਦਰਤੀ ਆਫ਼ਤਾਂ ਦੇ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ। ਇਸ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਸਰਟੀਫਿਕੇਟ ਦਿੱਤੇ ਜਾਣਗੇ। ਇਸ ਮੌਕੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ, ਪ੍ਰਿੰਸੀਪਲ ਸ਼੍ਰੀਮਤੀ ਰਜਨੀ ਬਾਲਾ, ਵਾਈਸ ਪ੍ਰਿੰਸੀਪਲ ਬਲਜੀਤ ਕੌਰ, ਮੈਨੇਜਰ ਦੀਪਕ ਸਹਾਏ, ਰੂਬੀ ਗਾਂਧੀ, ਪੰਕਜਜੀਤ ਕੌਰ, ਚਿਤਰਾ ਰਾਣੀ, ਪਰਮਜੀਤ ਕੌਰ, ਪ੍ਰੀਤੀ ਗੁਪਤਾ, ਕਮਲਜੀਤ ਕੌਰ ਰੰਧਾਵਾ, ਰੰਜਨਾ, ਸਰਬਜੀਤ, ਕਿਰਨ ਦੇਣਗੁਣ, ਪੂਨਮ ਕੁਮਾਰੀ, ਗੁਰਪ੍ਰੀਤ ਕੌਰ, ਅਨੀਤਾ, ਬਾਬੀਤਾ, ਪਲਵੀ, ਕਸ਼ਿਸ਼, ਸੰਦੀਪ, ਇਸ਼ਕਾ, ਰਜਨੀ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਕਿਸੇ ਪੱਖਪਾਤ ਤੋਂ ਕੰਮਕਾਜ ਯਕੀਨੀ ਬਣਾਇਆ ਜਾਵੇਗਾ ਬੀ.ਡੀ.ਪੀ.ਓ ਮਹਿਤਪੁਰ ਨੇ ਯੂਨੀਅਨ ਨੂੰ ਦਵਾਇਆ ਵਿਸ਼ਵਾਸ ਅਗਲੀ ਖ਼ਬਰ ਆਰੀਆ ਨਗਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ 16ਵਾਂ ਸੰਤ ਸੰਮੇਲਨ
Ad Position 24