22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਾਲਾਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਪ੍ਰਬੰਧਕ । ਏ. ਪੀ. ਜੇ. ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਸਾਲਾਨਾ ਸਮਾਗਮ ਕਰਵਾਇਆ

ਜਲੰਧਰ, 22 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 23-11-2026
ਜਲੰਧਰ, 22 ਨਵੰਬਰ (ਅ.ਬ.)-ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਏ ਪੀ ਜੇ ਐਜੂਕੇਸ਼ਨ ਦੇ ਬਾਨੀ ਚੇਅਰਮੈਨ ਸਤਿਆਪਾਲ ਜੀ ਦੇ ਆਸ਼ੀਰਵਾਦ , ਮੌਜੂਦਾ ਚੇਅਰਮੈਨ ਸੁਸ਼ਮਾ ਪਾਲ ਬਰਲੀਆ ਜੀ ਦੀ ਪ੍ਰੇਰਨਾ ਤੇ ਲੀਡ- ਐਜੁਕੇਸ਼ਨ ਵਰਟੀਕਲ ਡਾ. ਨੇਹਾ ਬਰਲੀਆ ਜੀ ਦੀ ਅਗਵਾਈ ਅਧੀਨ ਸਕੂਲ ਦਾ ਸਲਾਨਾ ਸਮਾਗਮ ‘ਅਨੁਗੂੰਜ 2.0’ ਕਰਵਾਇਆ ਗਿਆ । ਗੁਰਕੰਵਲ ਸਿੰਘ ਆਈ. ਏ. ਐਸ. ਅਸਿਸਟੈਂਟ ਕਮਿਸ਼ਨਰ ਡਿਸਟਰਿਕਟ ਐਡਮਿਨਿਸਟਰੇਸ਼ਨ ਹੁਸ਼ਿਆਰਪੁਰ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ. ਸੁਚਾਰਿਤਾ ਡਾਇਰੈਕਟਰ ਏਪੀਜੇ ਐਜੂਕੇਸ਼ਨ ਜਲੰਧਰ ਸਕੂਲਜ਼, ਸ੍ਰੀਮਤੀ ਨੀਰਜਾ ਢੀਂਗਰਾ ਪ੍ਰਿੰਸੀਪਲ ਏ ਪੀ ਜੇ ਕਾਲਜ ਆਫ ਫਾਈਨ ਆਰਟਸ, ਡਾ. ਰਾਜੇਸ਼ ਬੱਗਾ ਡਾਇਰੈਕਟਰ ਏ ਪੀ ਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ ਜਲੰਧਰ, ਯਸ਼ਪਾਲ ਸ਼ਰਮਾ ਪ੍ਰਿੰਸੀਪਲ ਏ ਪੀ ਜੇ ਸਕੂਲ ਮਹਾਂਵੀਰ ਮਾਰਗ, ਡਾ ਰਾਜੇਸ਼ ਕੁਮਾਰ ਚੰਦੇਲ ਪ੍ਰਿੰਸੀਪਲ ਏ ਪੀ ਜੇ ਸਕੂਲ ਮਾਡਲ ਟਾਊਨ ਨੇਂ ਸਮਾਗਮ ਵਿੱਚ ਖਾਸ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਨੋਵਕੇਸ਼ਨ ਡਾਂਸ ‘ਹਨੂੰਮਾਨ ਚਾਲੀਸਾ ’ ਨਾਲ ਅੱਜ ਦੇ ਇਸ ਸਮਾਰੋਹ ਦੀ ਸ਼ੁਰੂਆਤ ਹੋਈ। ਪ੍ਰਿੰਸੀਪਲ ਏ ਕੇ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਏ ਪੀ ਜੇ ਐਜੂਕੇਸ਼ਨ ਦੇ ਪ੍ਰੈਜ਼ੀਡੈਂਟ ਮੈਡਮ ਸੁਸ਼ਮਾ ਪਾਲ ਬਰਲੀਆ ਜੀ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਵਿੱਦਿਆ ਦੇ ਖੇਤਰ ਵਿੱਚ ਅਤੇ ਸਮਾਜ ਨੂੰ ਦੇਣ ਦਾ ਬਾਖੂਬੀ ਜ਼ਿਕਰ ਕੀਤਾ ਗਿਆ। ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਗੁਰਕੰਵਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਲਵਲੀਨ ਬੱਗਾ ਨੇਂ ਆਏ ਹੋਏ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਮਸ਼ੇਰ ਖਾਸ ’ਚ ਲੰਗਰ ਲਗਾਉਣ ਮੌਕੇ ਸਭਾ ਦੇ ਸਮੂਹ ਸੇਵਾਦਾਰ। ਭਗਤ ਨਾਮਦੇਵ ਜ... ਅਗਲੀ ਖ਼ਬਰ ਸਿੱਖਿਆ ਸ਼ਾਸਤਰੀ ਡਾ. ਅਨੂਪ ਕੁਮਾਰ ਵਤਸ ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ
Ad Position 24