ਰੋਡ ਉੱਪਰ ਚੱਲ ਰਿਹਾ ਕੰਮ ।
ਸੜਕ ਦਾ ਕੰਮ ਸ਼ੁਰੂ ਹੋਣ ’ਤੇ ਲੋਕਾਂ ’ਚ ਖੁਸ਼ੀ ਦੀ ਲਹਿਰ
ਲਾਂਬੜਾ, 22 ਨਵੰਬਰ (ਗੁਰਮੇਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਫਤਿਹਪੁਰ ਤੋਂ ਖੁਣਖਣਾ ਤੱਕ ਅੱਜ ਸਵੇਰੇ ਲਗਭਗ 6 ਮਹੀਨੇ ਤੋਂ ਲਿੰਕ ਸੜਕ ਉੱਪਰ ਪਏ ਵੱਟਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੜਕ ਕਈ ਮੁੱਖ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ।
ਲਾਂਬੜਾ, 22 ਨਵੰਬਰ (ਗੁਰਮੇਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਫਤਿਹਪੁਰ ਤੋਂ ਖੁਣਖਣਾ ਤੱਕ ਅੱਜ ਸਵੇਰੇ ਲਗਭਗ 6 ਮਹੀਨੇ ਤੋਂ ਲਿੰਕ ਸੜਕ ਉੱਪਰ ਪਏ ਵੱਟਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੜਕ ਕਈ ਮੁੱਖ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ। ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਇਸ ਸੜਕ ਦਾ ਨਿਰਮਾਣ ਕਰਵਾਉਣ ਵਾਸਤੇ ਹਲਕਾ ਇੰਚਾਰਜ ਨੂੰ ਕਾਫੀ ਵਾਰ ਸਿਫਾਰਿਸ਼ਾਂ ਕੀਤੀਆਂ ਗਈਆਂ, ਇਹ ਸੜਕ ਉੱਪਰ ਜਿਆਦਾਤਰ ਸਕੂਲੀ ਬੱਸਾਂ ਤੇ ਪਿੰਡਾਂ ਦੇ ਲੋਕਾਂ ਦੀ ਭਰਪੂਰ ਆਵਾਜਾਈ ਰਹਿੰਦੀ ਸੀ। ਜਿਸ ਕਾਰਨ ਕਸਬੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਅੱਜ ਅਚਾਨਕ ਉਸ ਵੇਲੇ ਹਲਕੇ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਜਦੋਂ ਪ੍ਰਸ਼ਾਸਨ ਨੇ ਅੱਜ ਸਵੇਰੇ ਸੜਕ ਨਿਰਮਾਣ ਦਾ ਅਧੂਰਾ ਪਿਆ ਕੰਮ ਪੂਰਾ ਕਰਨ ਵਾਸਤੇ ਪ੍ਰਸ਼ਾਸਨ ਨੇ ਸਵੇਰੇ ਆ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ।