26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜਨਤਾ ਹਸਪਤਾਲ ਵਿਖੇ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਦੀ ਸ਼ੁਰੂਆਤ ਇਕ ਦਸੰਬਰ ਤੱਕ ਰੋਜ਼ਾਨਾ ਮੁਫ਼ਤ ਦੇਖੇ ਜਾਣਗੇ ਮਰੀਜ਼

ਜਲੰਧਰ, 25 ਨਵੰਬਰ (ਐੱਮ. ਐੱਸ.

Ad Position 21
No active advertisement
ਕੈਂਪ ਦਾ ਉਦਘਾਟਨ ਕਰਦੇ ਹੋਏ ਬਾਬਾ ਮਹਿੰਦਰ ਸਿੰਘ ਤੇ ਬਾਬਾ ਹਰਜੋਤ ਸਿੰਘ (ਪਿੰਡ ਬਿਆਸ) ਨਾਲ ਡਾ. ਜਸਬੀਰ ਕੌਰ ਗਿੱਲ, ਡਾ. ਗੁਰਬੀਰ ਸਿੰਘ ਗਿੱਲ, ਰਣਜੀਤ ਸਿੰਘ ਰਾਣਾ ਅਤੇ ਹੋਰ। ਤਸਵੀਰ : ਜੀ.ਪੀ. ਸਿੰਘ 26-11-2026
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਜਨਤਾ ਕੇਅਰ ਚੈਰੀਟੇਬਲ ਹਸਪਤਾਲ, ਟਾਂਡਾ ਰੋਡ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ 1 ਦਸੰਬਰ ਤੱਕ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਬਾਬਾ ਮਹਿੰਦਰ ਸਿੰਘ ਅਤੇ ਬਾਬਾ ਹਰਜੋਤ ਸਿੰਘ (ਪਿੰਡ ਬਿਆਸ) ਵਲੋਂ ਕੀਤਾ ਗਿਆ। ਹਸਪਤਾਲ ਦੀ ਐੱਮ.ਡੀ. ਡਾ. ਜਸਬੀਰ ਕੌਰ ਗਿੱਲ ਨੇ ਜਾਣਕਾਰੀ ਦਿੱਤੀ ਕਿ ਇਹ ਕੈਂਪ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਕਰੀਬ 200 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਮੁਫ਼ਤ ਜਾਂਚ ਕਰਵਾਈ ਹੈ, ਜਿਨ੍ਹਾਂ ’ਚੋਂ 80 ਮਰੀਜ਼ਾਂ ਨੂੰ ਬਹੁਤ ਹੀ ਘੱਟ ਰੇਟਾਂ ’ਤੇ ਐਨਕਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਹੋਣੇ ਹਨ, ਉਨ੍ਹਾਂ ਦੇ ਆਪ੍ਰੇਸ਼ਨ ਵੀ ਬਹੁਤ ਘੱਟ ਰੇਟਾਂ ’ਤੇ ਕੀਤੇ ਜਾਣਗੇ। ਡਾ. ਜਸਬੀਰ ਕੌਰ ਗਿੱਲ ਨੇ ਕਿਹਾ ਕਿ ਹੁਣ ਜਨਤਾ ਕੇਅਰ ਹਸਪਤਾਲ ’ਚ ਅੱਖਾਂ ਦਾ ਵਿਭਾਗ ਸ਼ੁਰੂ ਹੋ ਚੁੱਕਾ ਹੈ, ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੀ ਕੋਈ ਵੀ ਸਮੱਸਿਆ ਹੈ, ਉਹ ਆਪਣਾ ਇਲਾਜ ਅਤੇ ਆਪ੍ਰੇਸ਼ਨ ਬਹੁਤ ਘੱਟ ਰੇਟਾਂ ’ਤੇ ਕਰਵਾ ਸਕਦੇ ਹਨ। ਕੈਂਪ ਦੇ ਉਦਘਾਟਨ ਮੌਕੇ ਦਿਲ ਦੇ ਰੋਗਾਂ ਦੇ ਮਾਹਰ ਡਾ. ਗੁਰਬੀਰ ਸਿੰਘ ਗਿੱਲ, ਅੱਖਾਂ ਦੇ ਮਾਹਰ ਡਾ. ਰਵੀ, ਡਾ. ਸੋਮਨਾਥ (ਐੱਮ. ਡੀ. ਮੈਡੀਸਨ), ਡਾ. ਕਮਲਪ੍ਰੀਤ ਸਿੰਘ (ਬੱਚਿਆਂ ਦੇ ਰੋਗਾਂ ਦੇ ਮਾਹਰ), ਡਾ. ਸਵਪਨਿਲ ਸ਼ਰਮਾ (ਹੱਡੀਆਂ ਦੇ ਮਾਹਰ), ਡਾ. ਰਾਜੀਵ ਸੈਣੀ, ਸਤਨਾਮ ਸਿੰਘ (ਆਸਟ੍ਰੇਲੀਆ), ਦਾਤਾਰ ਸਿੰਘ (ਕੈਨੇਡਾ), ਜ਼ੋਰਾਵਰ ਸਿੰਘ ਨੰਬਰਦਾਰ, ਗੁਰਜੀਤ ਸਿੰਘ ਗੋਰਾ, ਡਾ. ਪ੍ਰਗਟ ਸਿੰਘ, ਗੁਰਦੇਵ ਸਿੰਘ ਗਿੱਲ, ਜਗਵਿੰਦਰ ਸਿੰਘ, ਪ੍ਰਿੰਸੀਪਲ ਜਗਵੀਰ ਸਿੰਘ ਭੁੱਲਰ, ਰਣਜੀਤ ਸਿੰਘ ਰਾਣਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਖਦੂਮਪੁਰਾ ਵਿਖੇ ਲੱਕੀ ਠਾਕੁਰ ਕਤਲ ਮਾਮਲੇ ’ ਚ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਤੇ ਉਸ ਦੇ ਭਰਾ ਸਮੇਤ 6 ਗ੍ਰਿਫ਼ਤਾਰ ਭੱਜਣ... ਅਗਲੀ ਖ਼ਬਰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਇੰਪਰੂਵਮੈਂਟ ਟਰੱਸਟ ਦੇ 2 ਅਲਾਟੀਆਂ ਦੇ ਹੱਕ ’ ਚ ਫ਼ੈਸਲਾ ਦੋਵੇਂ ਅਲਾਟੀਆਂ ਨੂੰ 34...
Ad Position 24