ਮਖਦੂਮਪੁਰਾ ਵਿਖੇ ਲੱਕੀ ਠਾਕੁਰ ਕਤਲ ਮਾਮਲੇ ’ ਚ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਤੇ ਉਸ ਦੇ ਭਰਾ ਸਮੇਤ 6 ਗ੍ਰਿਫ਼ਤਾਰ ਭੱਜਣ ਦੀ ਕੋਸ਼ਿਸ਼ ’ਚ ਫਤਹਿਗੜ੍ਹ ਸਾਹਿਬ ਤੋਂ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਕਾਬੂ ਕੀਤੇ 3 ਮੁਲਜ਼ਮ
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਲੰਘੀ ਰਾਤ ਸ਼ਹਿਰ ਦੇ ਮੁਹੱਲਾ ਮਖਦੂਮਪੁਰਾ ’ਚ ਲੱਕੀ ਠਾਕੁਰ ਉਰਫ਼ ਲੱਕੀ ਖੋਖਾ ਦੇ ਕਤਲ ਮਾਮਲੇ ’ਚ ਪੁਲਿਸ ਨੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ, ਉਸ ਦੇ ਦੋਵਾਂ ਪੁੱਤਰਾਂ ਰਾਮ ਕਿਸ਼ਨ ਥਾਪਰ ਤੇ ਰੰਜਨ ਥਾਪਰ, ਭਰਾ ਦੀਪਕ ਰਾਣਾ ਸਮੇਤ ਹੋਰ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਨਰਿੰਦਰ ਥਾਪਰ ਤੇ ਦੀਪਕ ਰਾਣਾ ਵਾਸੀ ਮਖਦੂਮਪੁਰਾ ਤੇ ਰਾਜ ਨਗਰ ਵਾਸੀ ਗੁਡੀਆ ਨਾਮੀ ਔਰਤ ਨੂੰ ਭੱਜਣ ਦੀ ਕੋਸ਼ਿਸ਼ ’ਚ ਫਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ। ਓਧਰ ਦੇਰ ਰਾਤ ਥਾਣਾ ਡਵੀਜ਼ਨ ਨੰਬਰ-4 ਦੀ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਹੋਰ ਮੁਲਜ਼ਮਾਂ ਯਸ਼ਪਾਲ ਬਜਾਜ ਪੁੱਤਰ ਸਤਪਾਲ ਵਾਸੀ ਉੱਚਾ ਸੁਰਾਜਗੰਜ, ਰਾਹੁਲ ਪੁੱਤਰ ਵਿਕਰਮ ਵਾਸੀ ਮਖਦੂਮਪੁਰਾ, ਗੁਰਦੀਪ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਸੁਰਾਜਗੰਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਲੰਘੀ ਰਾਤ ਸ਼ਹਿਰ ਦੇ ਮੁਹੱਲਾ ਮਖਦੂਮਪੁਰਾ ’ਚ ਲੱਕੀ ਠਾਕੁਰ ਉਰਫ਼ ਲੱਕੀ ਖੋਖਾ ਦੇ ਕਤਲ ਮਾਮਲੇ ’ਚ ਪੁਲਿਸ ਨੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ, ਉਸ ਦੇ ਦੋਵਾਂ ਪੁੱਤਰਾਂ ਰਾਮ ਕਿਸ਼ਨ ਥਾਪਰ ਤੇ ਰੰਜਨ ਥਾਪਰ, ਭਰਾ ਦੀਪਕ ਰਾਣਾ ਸਮੇਤ ਹੋਰ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਨਰਿੰਦਰ ਥਾਪਰ ਤੇ ਦੀਪਕ ਰਾਣਾ ਵਾਸੀ ਮਖਦੂਮਪੁਰਾ ਤੇ ਰਾਜ ਨਗਰ ਵਾਸੀ ਗੁਡੀਆ ਨਾਮੀ ਔਰਤ ਨੂੰ ਭੱਜਣ ਦੀ ਕੋਸ਼ਿਸ਼ ’ਚ ਫਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ। ਓਧਰ ਦੇਰ ਰਾਤ ਥਾਣਾ ਡਵੀਜ਼ਨ ਨੰਬਰ-4 ਦੀ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਹੋਰ ਮੁਲਜ਼ਮਾਂ ਯਸ਼ਪਾਲ ਬਜਾਜ ਪੁੱਤਰ ਸਤਪਾਲ ਵਾਸੀ ਉੱਚਾ ਸੁਰਾਜਗੰਜ, ਰਾਹੁਲ ਪੁੱਤਰ ਵਿਕਰਮ ਵਾਸੀ ਮਖਦੂਮਪੁਰਾ, ਗੁਰਦੀਪ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਸੁਰਾਜਗੰਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਮਾਮਲੇ ’ਚ ਕੁੱਲ 6 ਮੁਲਜ਼ਮਾਂ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਕੇਸ ਵਿੱਚ ਨਾਮਜ਼ਦ ਨਰਿੰਦਰ ਥਾਪਰ ਦੇ ਦੋਵੇਂ ਪੁੱਤਰ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਲੱਕੀ ਠਾਕੁਰ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਵਜ੍ਹਾ ਮ੍ਰਿਤਕ ਵਲੋਂ ਆਪਣੇ 16 ਸਾਲਾ ਪੁੱਤਰ ਨੂੰ ਨਰਿੰਦਰ ਥਾਪਰ ਦੇ ਪੁੱਤਰ ਨਾਲ ਮਿਲਣ ਤੋਂ ਰੋਕਣ ਕਾਰਨ ਪੈਦਾ ਹੋਈ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਇਸ ਤੋਂ ਇਲਾਵਾ ਇਸ ਕਤਲ ਦੇ ਮਾਮਲੇ ਵਿੱਚ ਹੋਰ ਵੀ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ. ਸੀ. ਪੀ. ਸਿਟੀ-2 ਅਦਿੱਤਿਆ ਐੱਸ. ਵਾਰੀਅਰ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੇ ਮਾਮਲੇ ’ਚ ਵਾਰਦਾਤ ਤੋਂ ਤੁਰੰਤ ਬਾਅਦ ਮ੍ਰਿਤਕ ਲੱਕੀ ਠਾਕੁਰ ਦੇ ਵੱਡੇ ਭਰਾ ਦੇ ਬਿਆਨਾਂ ’ਤੇ 7 ਵਿਅਕਤੀਆਂ ਰਾਮ ਕਿਸ਼ਨ ਥਾਪਰ, ਰੰਜਨ ਥਾਪਰ, ਦੀਪਕ ਰਾਣਾ, ਮੰਥਨ ਬਜਾਜ, ਰਿਤਿਕ ਥਾਪਰ, ਨਰਿੰਦਰ ਥਾਪਰ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਲਿਆ ਗਿਆ ਸੀ, ਜਿਸ ਵਿੱਚ ਸ਼ਿਕਾਇਤਕਰਤਾ ਨੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ’ਤੇ ਹਮਲੇ ਲਈ ਉਕਸਾਉਣ ਤੇ ਦੋਸ਼ੀਆਂ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਦੇ ਵੀ ਦੋਸ਼ ਲਾਏ ਸਨ। ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ, ਪੁੱਛਗਿੱਛ ਅਤੇ ਤਕਨੀਕੀ ਡਾਟੇ ਦੇ ਆਧਾਰ ’ਤੇ ਰਾਤ ਨੂੰ ਹੀ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਡੀ. ਸੀ. ਪੀ. ਨੇ ਦੱਸਿਆ ਕਿ ਇਸੇ ਦੌਰਾਨ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਚੌਕਸੀ ਦਿਖਾਉਂਦਿਆਂ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਤੇ ਦੀਪਕ ਰਾਣਾ ਨੂੰ ਭੱਜਣ ਦੀ ਕੋਸ਼ਿਸ਼ ਦੌਰਾਨ ਫਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਰਾਜ ਨਗਰ ਵਾਸੀ ਗੁਡੀਆ ਨਾਮੀ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਡੀ. ਸੀ. ਪੀ. ਵਾਰੀਅਰ ਨੇ ਕਿਹਾ ਕਿ ਇਸ ਕਤਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਸੀ. ਪੀ. ਸੈਂਟਰਲ ਓਂਕਾਰ ਸਿੰਘ ਬਰਾੜ, ਥਾਣਾ ਚਾਰ ਦੇ ਮੁਖੀ ਸਾਹਿਲ ਚੌਧਰੀ ਤੇ ਸੀ. ਆਈ. ਏ. ਸਟਾਫ ਦੇ ਮੁਖੀ ਰਵਿੰਦਰ ਕੁਮਾਰ ਵੀ ਮੌਜੂਦ ਸਨ। ਨਰਿੰਦਰ ਥਾਪਰ ’ ਤੇ 12 ਤੇ ਮ੍ਰਿਤਕ ਲੱਕੀ ਠਾਕੁਰ ’ ਤੇ ਦਰਜ ਹਨ 6 ਮਾਮਲੇ ਪੁਲਿਸ ਮੁਤਾਬਕ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਤੇ ਮ੍ਰਿਤਕ ਲੱਕੀ ਠਾਕੁਰ ਉਰਫ਼ ਲੱਕੀ ਖੋਖਾ ਦੋਵੇਂ ਪਿਛਲਾ ਅਪਰਾਧਕ ਰਿਕਾਰਡ ਵੀ ਹੈ। ਡੀ. ਸੀ. ਪੀ. ਐੱਸ. ਵਾਰੀਅਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਨਰਿੰਦਰ ਥਾਪਰ ਖ਼ਿਲਾਫ਼ ਕਰੀਬ 12 ਮਾਮਲੇ ਦਰਜ ਹਨ ਜਦੋਂਕਿ ਲੱਕੀ ਠਾਕੁਰ ਖ਼ਿਲਾਫ਼ ਵੀ 6 ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇ ਅਪਰਾਧਕ ਰਿਕਾਰਡ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਕੋਲੋਂ ਪੁਲਿਸ ਦਾ ਸੁਰੱਖਿਆ ਮੁਲਾਜ਼ਮ ਵਾਪਸ ਲਿਆ ਜਾ ਚੁੱਕਾ ਹੈ ਅਤੇ ਜਲਦ ਹੀ ਉਸ ਕੋਲ ਮੌਜੂਦ ਹਥਿਆਰ ਦਾ ਲਾਇਸੰਸ ਵੀ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁਲਜ਼ਮ ਦੀਪਕ ਰਾਣਾ ਖ਼ਿਲਾਫ਼ ਵੀ 2 ਕੇਸ ਦਰਜ ਹਨ।