26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਆਮ ਇਜਲਾਸ ਕਰਵਾਇਆ ਸਰਬਸੰਮਤੀ ਨਾਲ ਹੋਈ ਚੋਣ ’ਚ ਗੁਰਚਰਨ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਤੇ ਜਗੀਰ ਜੋਸਨ ਜ਼ਿਲ੍ਹਾ ਸਕੱਤਰ ਚੁਣੇ

ਸ਼ਾਹਕੋਟ/ਮਲਸੀਆਂ 25 ਨਵੰਬਰ (ਨਗਿੰਦਰ ਸਿੰਘ ਬਾਂਸਲ, ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਅੱਜ ਮਲਸੀਆਂ ਵਿਖੇ ਆਮ ਇਜਲਾਸ ਕੀਤਾ ਗਿਆ। ਚੋਣ ਇਜਲਾਸ ’ਚ ਜਨਕ ਸਿੰਘ ਭੁਟਾਲ ਮੀਤ ਪ੍ਰਧਾਨ ਪੰਜਾਬ, ਜਗਤਾਰ ਸਿੰਘ ਕਾਲਾਝਾੜ ਪ੍ਰੈਸ ਸਕੱਤਰ ਤੇ ਅਮਰੀਕ ਸਿੰਘ ਗੰਡੂਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਕੀਤੇ ਗਏ ਆਮ ਇਜਲਾਸ ’ਚ ਹਾਜ਼ਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ। ਤਸਵੀਰ: ਬਾਂਸਲ 26-11-2026
ਸ਼ਾਹਕੋਟ/ਮਲਸੀਆਂ 25 ਨਵੰਬਰ (ਨਗਿੰਦਰ ਸਿੰਘ ਬਾਂਸਲ, ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਅੱਜ ਮਲਸੀਆਂ ਵਿਖੇ ਆਮ ਇਜਲਾਸ ਕੀਤਾ ਗਿਆ। ਚੋਣ ਇਜਲਾਸ ’ਚ ਜਨਕ ਸਿੰਘ ਭੁਟਾਲ ਮੀਤ ਪ੍ਰਧਾਨ ਪੰਜਾਬ, ਜਗਤਾਰ ਸਿੰਘ ਕਾਲਾਝਾੜ ਪ੍ਰੈਸ ਸਕੱਤਰ ਤੇ ਅਮਰੀਕ ਸਿੰਘ ਗੰਡੂਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਜਲਾਸ ’ਚ ਬਲਾਕ ਸ਼ਾਹਕੋਟ, ਨਕੋਦਰ ਤੇ ਲੋਹੀਆਂ ਖ਼ਾਸ ਦੀਆਂ ਲਗਭਗ 22 ਇਕਾਈਆਂ ਦੇ ਸਰਗਰਮ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਦੀ ਸ਼ੁਰੂਆਤ ਅਮੀਸ਼ ਬਾਗਪੁਰ ਵਲੋਂ ਪੇਸ਼ ਕੀਤੀ ਗਈ ਬਾਬਾ ਨਜ਼ਮੀ ਦੀ ਇੱਕ ਨਜ਼ਮ ਦੇ ਨਾਲ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪੰਜਾਬ ਤੇ ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ, ਖੇਤੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ, ਸਾਮਰਾਜੀ ਸ਼ਕਤੀਆਂ ਵਲੋਂ ਅੰਤਰਰਾਸ਼ਟਰੀ ਪੱਧਰ ‘ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਭੰਡਾਲ ਨੇ ਜਥੇਬੰਦੀ ਦੇ ਜਥੇਬੰਧਕ ਢਾਂਚੇ ਤੇ ਵਿਧਾਨ ਬਾਰੇ ਵਿਸਤਾਰ ਪੂਰਵਕ ਵਿਆਖਿਆ ਕੀਤੀ। ਅੰਤ ’ਚ ਹਾਜ਼ਰ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਜਿਸ ’ਚ ਗੁਰਚਰਨ ਸਿੰਘ ਚਾਹਲ ਨੂੰ ਜ਼ਿਲ੍ਹਾ ਪ੍ਰਧਾਨ, ਜਗੀਰ ਜੋਸਨ ਨੂੰ ਜ਼ਿਲ੍ਹਾ ਸਕੱਤਰ, ਮੋਹਨ ਸਿੰਘ ਬੱਲ ਨੂੰ ਮੀਤ ਪ੍ਰਧਾਨ, ਸੁੱਚਾ ਸਿੰਘ ਤਲਵੰਡੀ ਸਲੇਮ ਨੂੰ ਸਹਾਇਕ ਸਕੱਤਰ, ਜਸਪਾਲ ਸਿੰਘ ਨੂੰ ਖ਼ਜ਼ਾਨਚੀ, ਮਨਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਮਾਸਟਰ ਕੁਲਦੀਪ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਚੋਣ ਦੇ ਅੰਤ ਵਿਚ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਹਾਜ਼ਰ ਹੋਏ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਮਹਾਰਾਜ ਪੀਰ ਸਰਦਾਰਾਂ ਦੀ ਬਰਸੀ 28 ਨੂੰ ਮਨਾਈ ਜਾਵੇਗੀ - ਸਾਹਬੀ ਦਾਸੀਕੇ ਅਗਲੀ ਖ਼ਬਰ ਅੱਜ ਫਿਲੌਰ ’ ਚ ਹੋਵੇਗੀ ਬਸਪਾ ਦੀ ਇਤਿਹਾਸਕ ਰੈਲੀ - ਖੁਸ਼ੀ ਰਾਮ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਕਰਨਗੇ ਰੈਲੀ ਨੂੰ ਸੰਬੋ...
Ad Position 24