ਗੁਰੂ ਮਹਾਰਾਜ ਪੀਰ ਸਰਦਾਰਾਂ ਦੀ ਬਰਸੀ 28 ਨੂੰ ਮਨਾਈ ਜਾਵੇਗੀ - ਸਾਹਬੀ ਦਾਸੀਕੇ
ਸ਼ਾਹਕੋਟ, 25 ਨਵੰਬਰ (ਸੁਖਦੀਪ ਸਿੰਘ)- ਦਰਬਾਰ ਸ੍ਰੀ ਛਿੰਨਮਸਤਿਕਾ ਧਾਮ ਮਾਂ ਚਿੰਤਪੁਰਨੀ ਮੰਦਰ ਮੀਏਂਵਾਲ ਮੌਲਵੀਆਂ ਵਲੋਂ ਸਮੂਹ ਗ੍ਰਾਮ ਪੰਚਾਇਤ, ਐਨ. ਆਰ.
ਸ਼ਾਹਕੋਟ, 25 ਨਵੰਬਰ (ਸੁਖਦੀਪ ਸਿੰਘ)- ਦਰਬਾਰ ਸ੍ਰੀ ਛਿੰਨਮਸਤਿਕਾ ਧਾਮ ਮਾਂ ਚਿੰਤਪੁਰਨੀ ਮੰਦਰ ਮੀਏਂਵਾਲ ਮੌਲਵੀਆਂ ਵਲੋਂ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰ ਤੇ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਗੁਰੂ ਮਹਾਰਾਜ ਪੀਰ ਸਰਦਾਰਾਂ ਦੀ ਛੇਵੀਂ ਬਰਸੀ 28 ਨਵੰਬਰ ਨੂੰ ਮਾਂ ਸੋਨੂੰ ਦੇਵਾ ਜੀ ਦੇ ਦਰਬਾਰ ’ਤੇ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਮਹਿੰਦੀ ਦੀ ਰਸਮ ਹੋਵੇਗੀ। 28 ਨਵੰਬਰ ਨੂੰ ਸਵੇਰੇ 11 ਵਜੇ ਮਹਿਫ਼ਲ-ਏ-ਕਵਾਲੀ ਤੋਂ ਬਾਅਦ ਦੁਪਹਿਰ 2 ਵਜੇ ਸੱਭਿਆਚਾਰਕ ਪ੍ਰੋਗਰਾਮ ਤੇ ਸ਼ਾਮ 4 ਵਜੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ। ਇਸ ਮੌਕੇ ਤਾਰਿਕ ਹੁਸੈਨ, ਰਿਆਜ਼ ਅਲੀ, ਬੱਗੋ ਨਕਾਲ ਪਾਰਟੀ ਪ੍ਰੋਗਰਾਮ ਪੇਸ਼ ਕਰਨਗੇ, ਜਦਕਿ ਮੰਚ ਦਾ ਸੰਚਾਲਨ ਮੰਗਾ ਕੋਟਲੀ ਵਲੋਂ ਕੀਤਾ ਜਾਵੇਗਾ।