28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਫਿਲੌਰ ’ਚ ਸਾਲਾਨਾ ਖੇਡਾਂ ਕਰਵਾਈਆਂ

ਫਿਲੌਰ, 28 ਨਵੰਬਰ (ਸਤਿੰਦਰ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਫਿਲੌਰ ਵਲੋਂ ਸਲਾਨਾ ਖੇਡਾਂ ‘ਐਥਲੌਨ 2026’ ਅਸ਼ਵਨੀ ਕੁਮਾਰ ਸਟੇਡੀਅਮ ਪੀ. ਪੀ.

Ad Position 21
No active advertisement
ਮਹਿਰਾਂਸ਼ ਗੁਰਾਇਆ ਪਿਤਾ- ਕੇਵਲ ਗੁਰਾਇਆ ਮਾਤਾ-ਅਮਨਦੀਪ ਕੌਰ ਵਾਸੀ ਸ਼ਿਕਾਗੋ 29-11-2026
ਫਿਲੌਰ, 28 ਨਵੰਬਰ (ਸਤਿੰਦਰ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਫਿਲੌਰ ਵਲੋਂ ਸਲਾਨਾ ਖੇਡਾਂ ‘ਐਥਲੌਨ 2026’ ਅਸ਼ਵਨੀ ਕੁਮਾਰ ਸਟੇਡੀਅਮ ਪੀ. ਪੀ. ਏ. ਫਿਲੌਰ ਵਿਖੇ ਕਰਵਾਈਆਂ ਗਈਆਂ। ਖੇਡ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਅਮਨਦੀਪ ਕੌਰ ਪੀ. ਪੀ. ਏ. ਦੀ ਡਿਪਟੀ ਡਾਇਰੈਕਟਰ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਨ ਦੀ ਰਸਮ ਨਾਲ ਹੋਈ, ਉਪਰੰਤ ਝੰਡਾ ਲਹਿਰਾਉਣ ਦੀ ਰਸਮ ਅਤੇ ਰੂਹਾਨੀ ਸ਼ਬਦ ਗਾਇਨ ਨਾਲ ਹੋਈ। ਮੁੱਖ ਮਹਿਮਾਨ ਅਮਨਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਖਿਡਾਰੀਆਂ ਦੀ ਹੌੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਨਰੋਆ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਖ਼ੁਦ ਸ਼ਾਟਪੁੱਟ ਦੇ ਕੌਮਾਂਤਰੀ ਖਿਡਾਰੀ ਰਹੇ ਹਨ, ਖੇਡ ਜਗਤ ਵਿਚ ਉਨ੍ਹਾਂ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਮੌਕੇ ਖਿਡਾਰੀਆਂ ਨੇ ਸ਼ਾਨਦਾਰ ਕਰਾਟੇ ਖੇਡ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ, ਜੋਸ਼ ਭਰਪੂਰ ਐਰੋਬਿਕਸ ਪੇਸ਼ ਕੀਤੇ ਗਏ ਤੇ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਨਿ੍ਤ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ, ਮਾਪਿਆਂ ਤੇ ਪੁਰਾਣੇ ਵਿਦਿਆਰਥੀਆਂ ਨੇ ਵੱਖ-ਵੱਖ ਦੌੜਾਂ ’ਚ ਹਿੱਸਾ ਲਿਆ। ਮੁੱਖ ਮਹਿਮਾਨ ਤੇ ਪੀ. ਪੀ. ਏ. ਦੀ ਡਿਪਟੀ ਡਾਇਰੈਕਟਰ ਅਮਨਦੀਪ ਕੌਰ, ਸਕੂਲ ਦੀ ਪਿ੍ਸੀਪਲ ਡਾ.ਅੰਮ੍ਰਿਤਾ ਕੁਮਾਰ ਸਿੰਘ ਤੇ ਦੂਸਰੇ ਮਹਿਮਾਨਾਂ ਨੇ ਜੇਤੂਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਕੋਚਾਂ ਨੂੰ ਧੰਨਵਾਦ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਤੇ ਮੁੱਖ ਮਹਿਮਾਨ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਖ਼ੀਰ ’ਚ ਸਕੂਲ ਦੀ ਪਿ੍ਸੀਪਲ ਡਾ. ਅੰਮ੍ਰਿਤਾ ਕੁਮਾਰ ਸਿੰਘ ਨੇ ਮਹਿਮਾਨਾਂ, ਸਹਿਯੋਗੀਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ਵਿਚ ਸਹੋਦਿਆ ਅੰਤਰ-ਸਕੂਲ ਹਿੰਦੀ ਵਾਦ- ਵਿਵਾਦ ਮੁਕਾਬਲੇ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਫਿਲੌਰ ਵਿਖੇ ਕਰਵਾਇਆ ਸਾਲਾਨਾ ਖੇਡ ਸਮਾਰੋਹ ‘ਐਥਲੌਨ 2026’
Ad Position 24