ਗੌਰਵ ਢੀਂਗਰਾ ਤੇ ਸਾਥੀਆਂ ਨੇ ‘ਆਪ’ ਦਾ ਪੱਲਾ ਫੜਿਆ
ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਹਾਜ਼ਰੀ ’ਚ ਸਥਾਨਕ ਕਾਰੋਬਾਰੀ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।
ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਹਾਜ਼ਰੀ ’ਚ ਸਥਾਨਕ ਕਾਰੋਬਾਰੀ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਤੇ ਗੁਰਦੀਪ ਸਿੰਘ ਕਾਲਾ ਲਵਲੀ ਦੀ ਪ੍ਰੇਰਨਾ ਸਦਕਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਤੇ ਸੁਖਦੀਪ ਸਿੰਘ ਅੱਪਰਾ ਚੈਅਰਮੈਨ ਮਾਰਕੀਟ ਕਮੇਟੀ ਫਿਲੌਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਿਲੌਰ ਅੰਦਰ ‘ਆਪ’ ਦੀ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਦੇ ਵੋਟਰ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਬਣੀ ਹੋਈ ਹੈ। ਇਸ ਮੌਕੇ ਚੇਅਰਮੈਨ ਸੁਖਦੀਪ ਅੱਪਰਾ, ਸੀਨੀਅਰ ਆਗੂ ਰੋਸ਼ਨ ਲਾਲ ਰੋਸ਼ੀ, ਰਾਮੇਸ਼ਵਰ ਦੱਤ ਸਰਪੰਚ ਕੰਗ ਜਗੀਰ, ਗੁਰਦੀਪ ਸਿੰਘ ਕਾਲਾ ਲਵਲੀ, ਗੌਰਵ ਢੀਂਗਰਾ, ਜਤਿਨ ਕੁਮਾਰ, ਲਵਪ੍ਰੀਤ, ਕਰਨ ਬੰਗਾ, ਅੰਕਿਤ, ਮਨਦੀਪ ਤੇ ਭੁਪਿੰਦਰ ਹਾਜ਼ਰ ਸਨ।