18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੁੱਢਾ ਘਰ

ਬੁੱਢਾ ਘਰ

Ad Position 21
No active advertisement
ਅਜੀਤ ਡੈਸਕ 18-10-2026

ਬਾਬਾ ਹਰਦਿਆਲ ਹਰ ਸਵੇਰ ਪੰਜ ਵਜੇ ਉੱਠਦਾ ਸੀ | ਘਰ ਬਹੁਤ ਵੱਡਾ ਸੀ, ਪਰ ਉਸ ਵਿਚ ਉਸ ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਜਾਗਦਾ ਸੀ |

 

ਦੋਵੇਂ ਪੁੱਤਰ ਵਿਦੇਸ਼ਾਂ ਵਿਚ ਸਨ | ਹਰ ਮਹੀਨੇ ਪੈਸੇ ਆ ਜਾਂਦੇ ਸਨ, ਦਵਾਈਆਂ ਆ ਜਾਂਦੀਆਂ ਸਨ, ਕਦੇ-ਕਦੇ ਫੋਨ ਵੀ ਆ ਜਾਂਦਾ ਸੀ |
ਬਸ ਬੰਦਾ ਨਹੀਂ ਆਉਂਦਾ ਸੀ |
ਇਕ ਦਿਨ ਪੁੱਤਰ ਨੇ ਫੋਨ ਕੀਤਾ |
'ਬਾਪੂ, ਦਵਾਈ ਲੈ ਲਈ?'
'ਹਾਂ ਪੁੱਤ |'
'ਖਾਣਾ ਖਾ ਲਿਆ?'
'ਹਾਂ |'
'ਫਿਰ ਠੀਕ ਹੈ | ਮੇਰੀ ਮੀਟਿੰਗ ਹੈ, ਬਾਅਦ ਵਿਚ ਗੱਲ ਕਰਾਂਗੇ |'
ਫੋਨ ਕੱਟ ਗਿਆ |
ਹਰਦਿਆਲ ਨੇ ਕੁਝ ਪਲ ਮੋਬਾਈਲ ਹੱਥ ਵਿਚ ਫੜੀ ਰੱਖਿਆ | ਫਿਰ ਪੁੱਤਰ ਦੀ ਤਸਵੀਰ ਨੂੰ  ਛੂਹ ਕੇ ਬੋਲਿਆ, 'ਪੁੱਤ, ਮੈਨੂੰ ਤੇਰੀ ਕੋਈ ਚੀਜ਼ ਨਹੀਂ ਚਾਹੀਦੀ… ਬਸ ਤੇਰੀ ਆਵਾਜ਼ ਥੋੜ੍ਹੀ ਦੇਰ ਹੋਰ ਚਾਹੀਦੀ ਸੀ |'
ਉਹ ਚੁੱਪ ਹੋ ਗਿਆ |
-0-
ਅਗਲੀ ਸਵੇਰ ਚਾਹ ਦਾ ਕੱਪ ਚੁੱਕਦਿਆਂ ਉਸ ਦਾ ਹੱਥ ਕੰਬਿਆ |
ਕੱਪ ਡਿੱਗਿਆ | ਉਹ ਵੀ ਫਰਸ਼ ਉੱਤੇ ਡਿੱਗ ਪਿਆ |
ਮੋਬਾਈਲ ਮੇਜ਼ ਉੱਤੇ ਸੀ |
ਉਸ ਨੇ ਹੱਥ ਵਧਾਇਆ, ਪਰ ਪਹੁੰਚਿਆ ਨਹੀਂ |
ਉਸ ਨੂੰ  ਆਪਣਾ ਪੁੱਤਰ ਯਾਦ ਆਇਆ, ਜੋ ਬਚਪਨ ਵਿਚ ਡਿੱਗਿਆ ਸੀ | ਉਸ ਵੇਲੇ ਉਹ ਦੌੜ ਕੇ ਗਿਆ ਸੀ |
'ਕੁਝ ਨਹੀਂ ਹੋਇਆ ਮੇਰੇ ਸ਼ੇਰ ਨੂੰ  |'
ਉਸ ਨੇ ਪੁੱਤਰ ਨੂੰ  ਛਾਤੀ ਨਾਲ ਲਾ ਲਿਆ ਸੀ |
ਅੱਜ ਬਾਪੂ ਡਿੱਗਿਆ ਸੀ | ਪਰ ਚੁੱਕਣ ਵਾਲਾ ਕੋਈ ਨਹੀਂ ਸੀ |
-0-
ਗੁਆਂਢ ਦੀ ਬੀਬੀ ਨੇ ਉਸ ਨੂੰ  ਫਰਸ਼ ਤੋਂ ਚੁੱਕਿਆ ਅਤੇ ਪੁੱਤਰ ਨੂੰ  ਫੋਨ ਕੀਤਾ |
ਪੁੱਤਰ ਨੇ ਘਬਰਾਈ ਆਵਾਜ਼ ਵਿਚ ਪੁੱਛਿਆ-
'ਬਾਪੂ ਠੀਕ ਨੇ?'
'ਹਾਂ ਪੁੱਤ |'
'ਅਸੀਂ ਆ ਰਹੇ ਹਾਂ |'
ਹਰਦਿਆਲ ਹੌਲੀ ਜਿਹਾ ਹੱਸਿਆ |
'ਨਾ ਪੁੱਤ… ਕੰਮ ਨਾ ਛੱਡੀਂ |'
ਫਿਰ ਕੁਝ ਪਲ ਚੁੱਪ ਰਹਿ ਕੇ ਬੋਲਿਆ-
'ਬਸ… ਕਦੇ-ਕਦੇ ਫੋਨ ਕਰ ਲਿਆ ਕਰੀਂ |'
-0-
ਉਸ ਰਾਤ ਉਸ ਨੇ ਡਾਇਰੀ ਵਿਚ ਲਿਖਿਆ
'ਮੇਰੇ ਪੁੱਤਰੋ, ਮੈਨੂੰ ਪੈਸੇ ਨਹੀਂ ਚਾਹੀਦੇ |
ਮੈਨੂੰ ਦਵਾਈਆਂ ਮਿਲ ਜਾਂਦੀਆਂ ਨੇ |
ਰੋਟੀ ਵੀ ਮਿਲ ਜਾਂਦੀ ਹੈ |
ਮੈਨੂੰ ਸਿਰਫ਼ ਇਹ ਚਾਹੀਦਾ ਹੈ ਕਿ ਜਦੋਂ ਮੈਂ ਫੋਨ ਕਰਾਂ ਤਾਂ ਤੁਸੀਂ ਇਹ ਨਾ ਸੋਚੋ ਕਿ ਬਾਪੂ ਕੋਲ ਕੋਈ ਖ਼ਾਸ ਗੱਲ ਹੋਵੇਗੀ |
ਕਈ ਵਾਰ ਬੁੱਢਾ ਬੰਦਾ ਸਿਰਫ਼ ਇਹ ਸੁਣਨਾ ਚਾਹੁੰਦਾ ਹੈ ਕਿ ਦੂਜੇ ਪਾਸੇ ਉਸ ਦਾ ਆਪਣਾ ਕੋਈ ਸਾਹ ਲੈ ਰਿਹਾ ਹੈ |
ਅਤੇ ਜੇ ਕਿਸੇ ਦਿਨ ਮੇਰਾ ਫੋਨ ਨਾ ਆਵੇ…
ਤਾਂ ਇਕ ਵਾਰੀ ਤੁਸੀਂ ਕਰ ਲੈਣਾ |
ਸ਼ਾਇਦ ਉਸ ਦਿਨ ਮੇਰੇ ਕੋਲ ਬੋਲਣ ਲਈ ਸਾਹ ਨਾ ਹੋਵੇ |'
-0-
ਕੁਝ ਦਿਨਾਂ ਬਾਅਦ ਪੁੱਤਰ ਆ ਗਿਆ |
ਬਾਪੂ ਨੂੰ  ਜੱਫੀ ਪਾ ਕੇ ਰੋਣ ਲੱਗਾ |
ਮੈਨੂੰ ਮਾਫ਼ ਕਰ ਦਿਓ |'
ਹਰਦਿਆਲ ਨੇ ਉਸ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ |
ਮਾਫ਼ੀ ਕਿਹੜੀ ਗੱਲ ਦੀ ਪੁੱਤ?'
ਮੈਂ ਤੁਹਾਡੇ ਕੋਲ ਨਹੀਂ ਸੀ |'
ਹਰਦਿਆਲ ਮੁਸਕਰਾਇਆ |
'ਤੂੰ ਮੇਰੇ ਕੋਲ ਨਹੀਂ ਸੀ…'
ਉਸ ਨੇ ਪੁੱਤਰ ਦੇ ਸੀਨੇ ਉੱਤੇ ਹੱਥ ਰੱਖਿਆ |
'ਪਰ ਇੱਥੇ ਤਾਂ ਸੀ |'
ਫਿਰ ਹੌਲੀ ਜਿਹੀ ਆਵਾਜ਼ ਵਿਚ ਬੋਲਿਆ-
'ਜਦੋਂ ਤੂੰ ਛੋਟਾ ਸੀ, ਤੈਨੂੰ ਮੇਰਾ ਹੱਥ ਚਾਹੀਦਾ ਸੀ |
ਹੁਣ ਮੈਨੂੰ ਤੇਰਾ ਹੱਥ ਚਾਹੀਦਾ ਹੈ |'
-0-
ਉਸ ਸ਼ਾਮ ਸਾਰਾ ਪਰਿਵਾਰ ਨਿੰਮ ਹੇਠ ਬੈਠਾ ਸੀ |
ਹਰਦਿਆਲ ਨੇ ਰੁੱਖ ਵੱਲ ਵੇਖ ਕੇ ਕਿਹਾ-
'ਜਿਨ੍ਹਾਂ ਨੇ ਸਾਰੀ ਉਮਰ ਛਾਂ ਦਿੱਤੀ ਹੋਵੇ, ਉਨ੍ਹਾਂ ਨੂੰ  ਵੀ ਇਕ ਦਿਨ ਛਾਂ ਦੀ ਲੋੜ ਪੈਂਦੀ ਹੈ |'
ਉਸ ਰਾਤ ਬਾਬੇ ਨੂੰ  ਬਹੁਤ ਦੇਰ ਬਾਅਦ ਸੁਖ ਦੀ ਨੀਂਦ ਆਈ |
ਕਿਉਂਕਿ ਘਰ ਵਿਚ ਲੋਕ ਸਨ |
ਅਤੇ ਉਸ ਨੂੰ  ਸਮਝ ਆ ਗਿਆ ਸੀ-
ਬੁਢਾਪੇ ਨੂੰ  ਰੋਟੀ ਨਾਲੋਂ ਵੱਧ ਰਿਸ਼ਤੇ ਦੀ ਲੋੜ ਹੁੰਦੀ ਹੈ |
ਦਵਾਈ ਨਾਲੋਂ ਵੱਧ ਕਿਸੇ ਦੇ ਹੱਥ ਦੀ |
ਅਤੇ ਘਰ ਨਾਲੋਂ ਵੱਧਔਕਿਸੇ ਆਪਣੇ ਦੀ ਹਾਜ਼ਰੀ ਦੀ |
ਜਿਸ ਹੱਥ ਨੇ ਸਾਨੂੰ ਤੁਰਨਾ ਸਿਖਾਇਆ ਸੀ,
ਜਦੋਂ ਉਹ ਕੰਬਣ ਲੱਗੇ, 'ਉਸ ਨੂੰ  ਫੜ ਲੈਣਾ ਹੀ ਮਨੁੱਖ ਹੋਣ ਦੀ ਸਭ ਤੋਂ ਵੱਡੀ ਪਹਿਚਾਣ ਹੈ |'

Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਾਜਨ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24