18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੁਰਜੀਤ ਸਾਜਨ

ਸੁਰਜੀਤ ਸਾਜਨ

Ad Position 21
No active advertisement
ਅਜੀਤ ਡੈਸਕ 18-10-2026

 

•ਸਮਾਂ ਇਕ ਥਾਂ 'ਤੇ ਰੁਕ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |
ਕਦੇ ਮੌਸਮ ਹੀ ਨਾ ਬਦਲੇ, ਨਹੀਂ ਏਦਾਂ ਨਹੀਂ ਹੁੰਦਾ |

ਲਗਾ ਕੇ ਰੁੱਖ ਗਮਲੇ ਵਿਚ, ਉਨ੍ਹਾਂ ਦੀ ਬੈਠ ਕੇ ਛਾਵੇਂ,
ਕੋਈ ਧੁੱਪਾਂ ਤੋਂ ਬਚ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |

ਕਿਟਾਣੂ ਅਣਖ ਦੇ ਹਰ ਜ਼ਿਹਨ ਵਿਚ ਪੈਦਾ ਤਾਂ ਹੁੰਦੇ ਹਨ,
ਜਿਊਾਦੇ ਰਹਿਣ ਉਹ ਸਾਰੇ, ਨਹੀਂ ਏਦਾਂ ਨਹੀਂ ਹੁੰਦਾ |

ਹੈ ਸਾਰੀ ਪਿ੍ਥਵੀ 'ਤੇ ਜਿੱਤ ਸੰਭਵ, ਮੰਨ ਸਕਦੇ ਹਾਂ,
ਕੋਈ ਹਰ ਦਿਲ ਨੂੰ  ਜਿੱਤ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |

ਬਿਨਾਂ ਸੋਚੇ-ਵਿਚਾਰੇ ਘੁੰਮਣਾ, ਬਸਤਾ ਗੁਆ ਲੈਣਾ,
ਅਜਿਹਾ ਵਕਤ ਫਿਰ ਆਵੇ, ਨਹੀਂ ਏਦਾਂ ਨਹੀਂ ਹੁੰਦਾ |

ਇਹ ਪੈਰਾਂ ਨੰਗਿਆਂ ਦੇ ਛਾਲਿਆਂ ਦੀ ਚੀਸ ਜੋ 'ਸਾਜਨ',
ਹਰ ਇਕ ਦਾ ਦਰਦ ਹੋ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |

---------------------------------------------------
ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ | 
ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾ ਵਰਗੇ |

ਮਖੌਟਾ ਪਾ ਲਿਆ ਭਾਵੇਂ ਤੁਸੀਂ ਚਿਹਰੇ 'ਤੇ ਕਵਿਤਾ ਦਾ,
ਮਗਰ ਨੀਰਸ ਤੁਸੀਂ ਵਿੱਚੋਂ ਹੋ ਪੁਸਤਕ ਸੂਚੀਆਂ ਵਰਗੇ |

ਤੁਸੀਂ ਬੁੱਲ੍ਹ ਹੋ ਤੁਹਾਨੂੰ ਹੱਕ ਹੈ ਰੱਜ ਕੇ ਕਰੋ ਮਰਜ਼ੀ, 
ਭਲਾ ਕੀ ਜ਼ੋਰ ਹੈ ਸਾਡਾ ਅਸੀਂ ਹਾਂ ਸਿਗਰਟਾਂ ਵਰਗੇ |

ਕਿਸੇ ਨੇ ਮੋਹ ਦੀਆਂ ਤੰਦਾਂ ਨੂੰ  ਦਾਤੀ ਆਣ ਪਾਈ ਹੈ, 
ਕਰੁੱਤੀ ਰੁੱਤ ਵਿਚ ਹੀ ਆ ਗਏ ਦਿਨ ਵਾਢੀਆਂ ਵਰਗੇ |

ਛਿੜੇ ਉਨ੍ਹਾਂ ਦੀ ਗੱਲ ਤੰਦੂਰ 'ਤੇ ਜਾਂ ਬੋਹੜ ਦੇ ਹੇਠਾਂ, 
ਜਦੋਂ ਵੀ ਪਿੰਡ ਵਿਚ ਮਿਲਦੇ ਨੇ ਦੋ ਦਿਲ ਘੁੱਗੀਆਂ ਵਰਗੇ |

ਗ਼ਜ਼ਲ ਨੂੰ  ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿੱਚੋਂ, 
ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ |

Ad Position 22
No active advertisement
ਪਿਛਲੀ ਖ਼ਬਰ ਹਬੀਬ ਜਾਲਿਬ (24 ਮਾਰਚ 1928 ਤੋਂ 12 ਮਾਰਚ 1993 ਤੱਕ) ਅਗਲੀ ਖ਼ਬਰ ਬੁੱਢਾ ਘਰ
Ad Position 24