18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹਬੀਬ ਜਾਲਿਬ (24 ਮਾਰਚ 1928 ਤੋਂ 12 ਮਾਰਚ 1993 ਤੱਕ)

ਹਬੀਬ ਜਾਲਿਬ (24 ਮਾਰਚ 1928 ਤੋਂ 12 ਮਾਰਚ 1993 ਤੱਕ)

Ad Position 21
No active advertisement
ਅਜੀਤ ਡੈਸਕ 18-10-2026

'ਹਬੀਬ' ਜਾਲਿਬ ਪਾਕਿਸਤਾਨ ਦਾ ਇਕ ਬਹੁਤ ਹਰਮਨ ਪਿਆਰਾ ਤੇ ਸੰਗਰਾਮੀਆ ਸ਼ਾਇਰ ਸੀ | ਉਸਦੀ ਵਿਅੰਗਮਈ, ਸਾਹਸੀ ਕਟਾਖਪੂਰਕ ਸ਼ਾਇਰੀ ਜਮਹੂਰੀਅਤ- ਵਿਰੋਧੀ ਤਾਨਾਸ਼ਾਹੀ ਤੇ ਲੋਕ ਵਿਰੋਧੀ ਤਾਕਤਾਂ ਨੂੰ  ਜ਼ਬਰਦਸਤ ਚੁਣੌਤੀ ਬਣਦੀ ਰਹੀ ਤੇ ਸਿਆਸੀ ਜਾਬਰ ਤੇ ਅਫ਼ਸਰਸ਼ਾਹੀ ਉਸਦੀ ਸ਼ਾਇਰੀ ਦੇ ਪ੍ਰਭਾਵ ਤੋਂ ਕੰਬਦੇ ਰਹੇ | 

 

ਉਹ ਪੰਜਾਬੀ ਤੇ ਉਰਦੂ ਭਾਸ਼ਾਵਾਂ ਦਾ ਪ੍ਰਭਾਵਸ਼ਾਲੀ ਸ਼ਾਇਰ ਸੀ | ਫੈਜ਼ ਅਹਿਮਦ 'ਫੈਜ਼' ਨੇ ਉਸ ਨੂੰ  'ਅਵਾਮੀ ਸ਼ਾਇਰ' ਕਹਿ ਕੇ ਵਡਿਆਇਆ ਸੀ ਅਤੇ ਇਹੋ ਉਸਤਤ ਉਸਦੀ ਅਮਿੱਟ ਉਪਾਧੀ ਬਣ ਗਈ ਸੀ |
'ਹਬੀਬ' ਜਾਲਿਬ ਦਾ ਜਨਮ, ਪਿਤਾ ਹਬੀਬ ਅਹਿਮਦ ਦੇ ਘਰ, 24 ਮਾਰਚ 1928 ਨੂੰ  ਹੁਸ਼ਿਆਰਪੁਰ ਨੇੜਲੇ ਇਕ ਪਿੰਡ ਵਿਚ ਹੋਇਆ | ਦੇਸ਼ ਦੀ ਵੰਡ ਉਪਰੰਤ ਉਹ ਆਪਣੀ ਜਨਮਭੂਮੀ ਤਿਆਗ ਕੇ ਪਾਕਿਸਤਾਨ ਚਲਾ ਗਿਆ | 
ਪੜ੍ਹਾਈ ਲਿਖਾਈ ਪੂਰੀ ਕਰਨ ਪਿੱਛੋਂ ਉਸਨੇ ਕਰਾਚੀ ਤੋਂ ਛਪਦੇ ਉਰਦੂ ਅਖ਼ਬਾਰ 'ਇਮਰੋਜ਼' ਦੇ ਪਰੂਫ ਰੀਡਰ ਵਜੋਂ ਕੰਮ ਸ਼ੁਰੂ ਕੀਤਾ | ਹਾਲਾਤ ਤੋਂ ਪ੍ਰਭਾਵਿਤ ਹੋ ਕੇ ਤੇ 'ਅਗਾਂਹਵਧੂ' ਤਹਿਰੀਕ ਨਾਲ ਜੁੜ ਕੇ ਉਹ ਇਕ ਲੋਕ ਪੱਖੀ ਸ਼ੈਲੀ ਦਾ ਰਚੇਤਾ ਬਣਿਆ ਤੇ ਜਨਤਾ ਵਿਚ ਉਸਦਾ ਕਾਵਿ ਉਚਾਰਨ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਇਆ | ਇਸ ਪ੍ਰਸਿੱਧੀ ਦਾ ਆਧਾਰ ਧਰਤੀ ਨਾਲ ਜੁੜੇ ਹੋਏ ਵਿਅਕਤੀ ਦਾ ਭੂਮੀ 'ਚੋਂ ਪ੍ਰਗਟੇ ਹੁਨਰ ਦਾ ਫਲ ਸੀ | ਉਸਦੀ ਲਿਖਣ ਸ਼ੈਲੀ ਤੇ ਸ਼ਬਦਾਵਲੀ ਸਾਦੀ ਸੀ ਜੋ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ, ਕਠਿਨਾਈਆਂ ਤੇ ਜ਼ਰੂਰਤਾਂ ਨੂੰ  ਉਭਾਰਦੀ ਸੀ | ਕਵਿਤਾ ਬੋਲਣ ਸਮੇਂ ਉਸਦੀ ਆਵਾਜ਼ ਵਿਚ ਰੋਹ ਤੇ ਸੰਗੀਤਕਤਾ ਦਾ ਸੰਗਮ ਬੋਲਦਾ ਸੀ, ਜਿਸ ਨੂੰ  ਸੁਣ ਕੇ ਸਰੋਤੇ ਝੂਮ ਉੱਠਦੇ ਸਨ | 
ਪੰਜਾਬੀ ਤੇ ਉਰਦੂ ਦੇ ਇਸ ਲੋਕਪਿ੍ਆ ਕਵੀ ਨੇ ਤਾਨਾਸ਼ਾਹੀ ਤਾਕਤਾਂ ਵਿਰੁੱਧ ਆਵਾਜ਼ ਉਠਾਈ, ਸਮਾਜਵਾਦੀ, ਵਿਦਰੋਹੀ, ਸੂਫ਼ੀਆਨਾ ਰੰਗ ਦੀ ਸ਼ਾਇਰੀ ਲੋਕ-ਅਰਪਨ ਕੀਤੀ | ਡਿਕਟੇਟਰਸ਼ਿਪ ਵਿਰੁੱਧ ਪਾਕਿਸਤਾਨ ਦੇ ਕੋਨੇ ਕੋਨੇ ਵਿਚ ਹਾਅ ਦਾ ਨਾਅਰਾ ਮਾਰਿਆ | ਉਹ ਪ੍ਰਗਤੀਵਾਦੀ ਲੇਖਕ ਲਹਿਰ ਦਾ ਸਰਗਰਮ ਮੈਂਬਰ ਰਿਹਾ | ਉਸਦੀ ਵਿਲੱਖਣ ਤੇ ਪ੍ਰਭਾਵਸ਼ਾਲੀ ਸ਼ਾਇਰੀ ਲਈ, ਪਾਕਿਸਤਾਨ ਸਰਕਾਰ ਨੇ 'ਨਿਗਾਰ ਐਵਾਰਡ' ਸਾਲ 1969 ਤੇ 'ਨਿਸ਼ਾਨੇ ਇਮਤਿਆਜ਼' ਸਾਲ 1994 ਵਿਚ (ਮੌਤ ਪਿੱਛੋਂ) ਸਦਰੇ-ਪਾਕਿਸਤਾਨ, ਮੁਹੰਮਦ ਫਾਰੂਕ ਲਗਾਰੀ ਵਲੋਂ ਉਸ ਦੀ ਬੇਟੀ ਤਾਹਿਰਾ ਜਾਲਿਬ ਨੂੰ  ਪੇਸ਼ ਕੀਤਾ ਗਿਆ | 13 ਮਾਰਚ 1993 ਨੂੰ  64 ਸਾਲ ਦੀ ਉਮਰ ਭੋਗ ਕੇ ਉਹ ਲਾਹੌਰ ਵਿਚ ਫੌਤ ਹੋਇਆ ਤੇ ਆਪਣੇ ਪਿੱਛੇ ਪਤਨੀ ਬੇਗਮ ਮੁਮਤਾਜ਼, ਇਕ ਪੁੱਤਰ (ਨਾਸੀਰ ਜਾਲਿਬ) ਦੋ ਧੀਆਂ (ਜਮੀਲਾ ਨੂਰ ਜਾਲਿਬ ਤੇ ਤਾਹਿਰਾ ਹਬੀਬ ਜਾਲਿਬ) ਛੱਡ ਕੇ ਰੁਖ਼ਸਤ ਹੋਇਆ | 
ਆਪਣੇ ਸੰਘਰਸ਼ੀਲ ਜੀਵਨ ਦੌਰਾਨ 'ਹਬੀਬ' ਜਾਲਿਬ ਬਹੁਤ ਵਾਰ ਸਰਕਾਰੀ ਰੋਹ ਦਾ ਸ਼ਿਕਾਰ ਹੋਇਆ ਤੇ ਉਸਨੂੰ ਜੇਲ੍ਹ-ਖ਼ਾਨਿਆਂ ਦੀ ਹਵਾ ਵੀ ਫੱਖਣੀ ਪਈ | ਪਰ ਉਸਨੇ ਕਦੇ ਵੀ ਬੇਅਸੂਲੇ ਹਾਕਮਾਂ ਤੇ ਜ਼ੁਲਮ ਕਰਨ ਵਾਲਿਆਂ ਨਾਲ ਸਮਝੌਤਾ ਨਹੀਂ ਕੀਤਾ | ਪੱਤਰਕਾਰ ਹਾਮਿਦ ਅਮੀਰ ਦਾ ਆਖਣਾ ਹੈ ਕਿ 'ਹਬੀਬ ਜਾਲਿਬ' ਦੇ ਸੰਘਰਸ਼ ਤੇ ਸ਼ਾਇਰੀ ਦਾ ਸਰੋਤ ਸੂਫ਼ੀਵਾਦ ਸੀ, ਜਿੱਥੋਂ ਉਹ ਰੂਹਾਨੀ ਸ਼ਕਤੀ ਲੈ ਕੇ ਇਕ ਜੰਗਜੂ ਵਾਂਗ ਮੈਦਾਨ ਵਿਚ ਨਿੱਤਰ ਕੇ ਦੋਨਾਂ ਜਹਾਨਾਂ ਵਿਚ ਮੋਹਰੀ ਬਣਿਆ | ਹੇਠਲਾ ਸ਼ੇਅਰ ਉਸਦਾ ਵਿਸ਼ਵਾਸ ਪ੍ਰਗਟ ਕਰਦਾ ਹੈ:
ਨਾ ਡਗਮਗਾਏ ਕਭੀ ਹਮ ਵਫ਼ਾ ਕੇ ਰਸਤੇ ਮੇਂ
ਚਿਰਾਗ਼ ਹਮ ਨੇ ਜਲਾਏ ਹਵਾ ਕੇ ਰਸਤੇ ਮੇਂ
'ਹਬੀਬ' ਜਾਲਿਬ ਨੇ ਫ਼ਿਲਮੀ ਗੀਤ ਤੇ ਪੰਜਾਬੀ ਕਵਿਤਾਵਾਂ ਵੀ ਲਿਖੀਆਂ | ਉਸਦਾ ਪੰਜਾਬੀ ਕਾਵਿ ਸੰਗ੍ਰਹਿ 'ਰਾਤ ਕੁਲਹਿਣੀ' ਦੇ ਨਾਮ ਹੇਠ ਛਪਿਆ | ਉਸਦੀ ਪੁਸਤਕ 'ਜਾਲਿਬ ਨਾਮਾ'; ਤੇ ਅੱਠ ਕਾਵਿ ਸੰਗ੍ਰਹਿਆਂ 'ਤੇ ਅਧਾਰਿਤ 'ਕੁੱਲੀਆਤੇ ਹਬੀਬ ਜਾਲਿਬ' ਛਪਿਆ | 
ਉਹ ਮੁਸ਼ਾਇਰਿਆਂ ਵਿਚ ਜਾਬਰਾਂ 'ਤੇ ਸ਼ੇਅਰਾਂ ਦਾ ਪਥਰਾਓ ਕਰਦਾ ਸੀ | ਇਕ ਕਵੀ ਦਰਬਾਰ ਵਿਚ ਉਹਨੇ ਗ਼ਜ਼ਲ ਸੁਣਾਈ ਤਾਂ ਪਾਕਿਸਤਾਨ ਦੇ ਭਵਿੱਖਆਰਥੀ ਪ੍ਰਧਾਨ ਮੰਤਰੀ ਸ਼ਹੀਦ ਹੁਸੈਨ ਸੁਹਰਾਵਰਦੀ ਨੇ ਕਿਹਾ, ''ਕਿ ਅਸੀਂ ਨਹੀਂ ਜਾਣਦੇ ਕਿ ਆਪ ਕਿੰਨੇ ਵੱਡੇ ਸ਼ਾਇਰ ਹੋ | ਪਰ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਆਪ ਬੜੇ ਬਹਾਦਰ ਸ਼ਾਇਰ ਹੋ |''
ਇਕ ਵਾਰ ਹਾਸ-ਰਸੀ (ਮਜ਼ਾਹੀਆ) ਮੁਸ਼ਾਇਰੇ ਵਿਚ ਉਸਨੂੰ ਪੇਸ਼ਕਾਰੀ ਲਈ ਸੱਦਿਆ ਗਿਆ ਤਾਂ ਉਸਨੇ ਰਿਵਾਜ ਦੇ ਵਿਰੁੱਧ ਇਕ ਸੰਜੀਦਾ ਨਜ਼ਮ ਪੜ੍ਹੀ ਜਿਸਦਾ ਸਿਰਲੇਖ 'ਦਸਤੂਰ' ਸੀ ਤੇ ਉਹ ਤਰੰਨੁਮ ਵਿਚ ਸੁਣਾਈ |
ਦੀਪ ਜਿਸ ਕਾ ਮਹੱਲਾਤ1 ਹੀ ਮੇਂ ਜਲੇ |
ਚੰਦ ਲੋਗੋਂ ਕੀ ਖੁਸ਼ੀਓਾ ਕੋ ਲੇ ਕਰ ਚਲੇ
ਵੋਹ ਜੋ ਸਾਏ ਮੇਂ ਹਰ ਮਸਲਹਤ2 ਕੇ ਪਲੇ
ਐਸੇ ਦਸਤੂਰ ਕੋ, ਸੁਬਹੇ-ਬੇਨੂਰ3 ਕੋ
ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ |

ਫੂਲ ਸ਼ਾਖੋਂ ਮੇਂ ਖਿਲਨੇ ਲਗੇ, ਤੋ ਤੁਮ ਕਹੋ,
ਜਾਮ ਰਿੰਦੋਂ ਕੇ ਮਿਲਨੇ ਲਗੇ, ਤੁਮ ਕਹੋ
ਚਾਕ ਸੀਨੋਂ ਕੇ ਸਿਲਨੇ ਲਗੇ, ਤੁਮ ਕਹੋ
ਇਸ ਖੁਲੇ ਝੂਠ ਕੋ ਜ਼ਿਹਨ4 ਕੀ ਲੂਟ ਕੋ,
ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ |

ਤੁਮ ਨੇ ਲੂਟਾ ਹੈ, ਸਦੀਓਾ ਹਮਾਰਾ ਸਕੂੰ
ਅਬ ਨਾ ਹਮ ਪਰ ਚਲੇਗਾ ਤਮਾਰਾ ਫਸੂੰ5
ਚਾਰਾਗਰ ਮੈਂ ਤੁਮ੍ਹੇਂ ਕਿਸ ਤਰਹਾ ਕਹੂੰ
ਤੁਮ ਨਹੀ ਾਚਾਰਾਗਰ6, ਕੋਈ ਮਾਨੇ, ਮਗਰ
ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ |
1. ਮਹੱਲਾ ਵਿਚ 2 ਕਿਸੇ ਮਤਲਬ ਲਈ ਆਖੀ ਗੱਲ 3. ਧੁਆਂਖੀ ਹੋਈ ਸਵੇਰ 4. ਦਿਮਾਗ਼ 5. ਜਾਦੂ 6. ਹਕੀਮ ਜਾਂ ਡਾਕਟਰ
'ਹਬੀਬ' ਜਾਲਿਬ ਚੱਟਾਨਾਂ ਨਾਲ ਟਕਰਾਉਂਦਾ ਸੀ | 'ਪਾਕ-ਟੀ-ਹਾਊਸ' ਵਿਚ ਮੌਲਾਨਾ ਚਿਰਾਗ ਹਸਨ 'ਹਸਰਤ', ਮਨਜ਼ੂਰ ਕਾਦਿਰ, ਨਾਸਿਰ ਕਾਜ਼ਮੀ ਅਤੇ ਰਿਆਜ਼ ਕਾਦਰ ਆਦਿ ਰੋਜ਼ ਮਿਲਦੇ ਸਨ | ਜਦੋਂ ਮਨਜ਼ੂਰ ਕਾਦਿਰ ਵਜ਼ੀਰ ਬਣ ਗਿਆ ਤੇ ਕੁਝ ਫੌਜੀਆਂ ਨਾਲ ਉੱਥੇ ਚਾਹ ਪੀਣ ਆਇਆ ਤਾਂ ਜਾਲਿਬ ਨੇ 'ਮਨਜ਼ੂਰ' ਕਾਦਿਰ ਨੂੰ  ਚਾਰ ਮਿਸਰਿਆਂ ਵਾਲੀ ਨਿੱਕੀ ਨਜ਼ਮ ਸੁਣਾਈ:
ਜ਼ਹਾਨਤ ਰੋ ਰਹੀ ਹੈ ਮੂੰਹ ਛੁਪਾਏ
ਜਹਾਲਤ ਕਹਿਕਹੇ ਬਰਸਾ ਰਹੀ ਹੈ |
ਅਦਬ ਪਰ ਅਫਸਰੋਂ ਕਾ ਕਬਜ਼ਾ ਹੈ
ਹਕੂਮਤ ਸ਼ਾਇਰੀ ਫਰਮਾ ਰਹੀ ਹੈ |
'ਮਨਜ਼ੂਰ' ਕਾਦਿਰ ਨੇ ਉਸਨੂੰ ਕਿਹਾ ਮੇਰੇ ਪਿਤਾ ਸਰ ਅਬਦੁੱਲਾ ਕਾਦਿਰ ਅਦਬ -ਦੋਸਤ ਸਨ | ਮੈਂ ਵੀ ਕਵਿਤਾ ਲਿਖਦਾ ਹਾਂ | ਪਰ ਤੂੰ ਜਦੋਂ ਮਰੀ ਸ਼ਹਿਰ ਵਿਚ ਕਵੀ-ਦਰਬਾਰ ਵਿਚ ਆਪਣੀ ਨਜ਼ਮ 'ਦਸਤੂਰ' ਸੁਣਾਈ ਸੀ ਤਾਂ ਮੈਂ ਆਖਿਆ ਸੀ ਕਿ ਹੁਣ ਮੇਰਾ 'ਦਸਤੂਰ' ਨਹੀਂ ਚੱਲ ਸਕਦਾ, ਕਿਉਂਕਿ ਇਹ ਲੜਕਾ 'ਦਸਤੂਰ' ਪੜ੍ਹ ਗਿਆ ਹੈ |'' ਉਹਨਾਂ ਨੇ ਮੇਰਾ ਕਲਾਮ ਸੁਣਿਆ ਤੇ ਬੜੇ ਖੁਸ਼ ਹੋਏ ਅਤੇ ਕਿਹਾ, ''ਕਿ ਮੈਨੂੰ ਹਟਾਉਣ ਵਿਚ 60% ਹਿੱਸਾ ਮਾਦਰੇ-ਮਿੱਲਤ ( ਜਿੱਨਾਹ ਦੀ ਭੈਣ) ਦਾ ਸੀ ਤੇ ਬਾਕੀ 40% ਤੁਹਾਡਾ ਹੈ |
'ਹਬੀਬ' ਜਾਲਿਬ ਨੂੰ  ਹਮੇਸ਼ਾ ਪੈਸੇ ਦੀ ਤੰਗੀ ਰਹੀ | ਉਹ ਲੋਕਾਂ ਦੇ ਬੀੇਮੇ ਕਰਕੇ ਉਸ ਤੋਂ ਮਿਲਦੀ ਮਾਮੂਲੀ ਜਿਹੀ ਕਮਾਈ ਨਾਲ ਆਪਣੇ ਘਰ ਦਾ ਡੰਗ ਟਪਾਉਂਦਾ ਰਿਹਾ | ਬੇਨਜ਼ੀਰ ਭੁੱਟੋ ਦੇ ਰਾਜ-ਕਾਲ ਵਿਚ ਉਸਨੇ ਲਿਖਿਆ ਸੀ,
ਵੁਹੀ ਹਾਲਾਤ ਹੈਂ ਫਕੀਰੋਂ ਕੇ
ਦਿਨ ਫਿਰੇ ਹੈਂ ਫਕਾਤ ਵਜ਼ੀਰੋਂ ਕੇ
ਅਪਨਾ ਹਲਕਾ ਹੈ, ਹਲਕਾ-ਏ-ਜ਼ੰਜੀਰ
ਔਰ ਹਲਕੇ ਹੈਂ ਸਭ ਅਮੀਰੋਂ ਕੇ
ਹਰ 'ਬਿਲਾਵਲ' ਹੈ ਦੇਸ਼ ਦਾ ਮਕਰੂਜ਼
ਪਾਓਾ ਨੰਗੇ ਹੈਂ, ਬੇਨਜ਼ੀਰੋਂ ਕੇ
ਵੁਹੀ ਅਹਿਲੇ-ਵਫ਼ਾ ਕੀ ਸੂਰਤੇ-ਹਾਲ
ਵਾਰੇ ਨਿਆਰੇ ਹੈਂ ਬੇਜ਼ਮੀਰੋਂ ਕੇ
ਸਾਜ਼ਿਸ਼ੇਂ ਹੈਂ ਵੁਹੀ ਖਿਲਾਫ਼ੇ-ਅਵਾਮ
ਮਸ਼ਵਰੇ ਹੈਂ ਵੁਹੀ ਮਸ਼ੀਰੋਂ ਕੇ
ਬੇੜੀਆਂ ਸਾਮਰਾਜ ਕੀ ਹੈਂ ਵੁਹੀ
ਵੁਹੀ ਰਾਤ ਦਿਨ ਹੈਂ ਅਸੀਰੋਂ ਕੇ | 
ਇਕ ਵਾਰ ਪੁਲਿਸ ਨੇ ਕਿਸੇ ਜਲੂਸ ਵਿਚ ਸ਼ਾਮਿਲ ਹੋਣ ਕਰਕੇ ਹਬੀਬ ਨੂੰ  ਸੜਕ ਉੱਤੇ ਸੋਟੀਆਂ ਨਾਲ ਕੁੱਟਿਆ ਤੇ ਉਹ ਜਖ਼ਮੀ ਹੋ ਗਿਆ | ਉਸਨੇ ਕਵਿਤਾ ਲਿਖੀ:
ਬੜੇ ਬਨੇ ਥੇ 'ਜਾਲਿਬ' ਸਾਹਿਬ, ਪਿਟੇ ਸੜਕ ਕੇ ਬੀਚ |
ਗਾਲੀ ਖਾਈ, ਲਾਠੀ ਖਾਈ, ਗਿਰੇ ਸੜਕ ਕੇ ਬੀਚ |

ਕਭੀ ਗਰੇਬਾਂ ਚਾਕ ਹੂਆ, ਔਰ ਕਭੀ ਹੂਆ ਦਿਲ ਖੂੰ,
ਹਮੇਂ ਤੋ ਯੂੰ ਹੀ ਮਿਲੇ ਸੁਖ਼ਨ ਕੇ ਸਿਲੇ, ਸੜਕ ਕੇ ਬੀਚ |

ਜਿਸਮ ਪੇ ਜੋ ਜ਼ਖਮੋਂ ਕੇ ਨਿਸ਼ਾਂ ਹੈਂ, ਆਪਨੇ ਤਮਗ਼ੇ ਹੈਂ,
ਮਿਲੀ ਹੈ ਐਸੀ ਦਾਦ ਵਫ਼ਾ ਕੀ ਕਿਸੇ ਸੜਕ ਕੇ ਬੀਚ | 
...................
ਮਸ਼ਹੂਰ ਸ਼ਾਇਰ 'ਹਫ਼ੀਜ਼ ਜਲੰਧਰੀ' ਕੁਝ ਚਿਰ ਲਈ ਸਰਕਾਰੀ ਬੋਲੀ ਬੋਲਣ ਲੱਗੇ, ਕਿਉਂ ਜੋ ਉਹ ਸਰਕਾਰ ਦੇ ਐਡਵਾਈਜ਼ਰ (ਮਸ਼ੀਰ) ਦੇ ਅਹੁਦੇ 'ਤੇ ਸਜ ਗਏ ਸਨ | ਹਫ਼ੀਜ਼ ਜਲੰਧਰੀ ਸਾਹਿਬ ਜਦੋਂ ਕੁਝ ਫੁਰਮਾ ਰਹੇ ਸਨ ਤਾਂ ਇਕ ਨਜ਼ਮ ਦਾ ਖਾਕਾ ਜਾਲਬ ਦੇ ਦਿਮਾਗ਼ ਵਿਚ ਬਣ ਗਿਆ ਤੇ ਉਸ ਨੇ ਉਸ ਦਾ ਨਾਂਅ 'ਮਸ਼ੀਰ' ਰੱਖਿਆ |
ਯੇਹ ਜੋ ਦਸ ਕਰੋੜ ਹੈਂ 
ਜਹਲ ਕਾ ਨਚੋੜ ਹੈਂ
ਇਨ ਕੀ ਫਿਕਰ ਸੋ ਗਈ
ਹਰ ਉਮੀਦ ਕੀ ਕਿਰਨ
ਜ਼ੁਲਮਤੋਂ ਮੇਂ ਖੋ ਗਈ
ਯੇਹ ਖਬਰ ਦਰੁੱਸਤ ਹੈ
ਇਨ ਕੀ ਮੌਤ ਹੋ ਗਈ
ਬੇਸ਼ਊਰ ਲੋਗ ਹੈਂ
ਜ਼ਿੰਦਗੀ ਕਾ ਰੋਗ ਹੈ
ਔਰ ਤੇਰੇ ਪਾਸ ਹੈ
ਇਨ ਕੇ ਦਰਦ ਕੀ ਦਵਾ |
ਤੂੰ ਖ਼ੁਦਾ ਕਾ ਨੂਰ ਹੈ
ਅਕਲ ਹੈ, ਸ਼ਊਰ ਹੈ
ਕੌਮ ਤੇਰੇ ਸਾਥ ਹੈ
ਤੇਰੇ ਹੀ ਵਜੂਦ ਸੇ
ਮੁਲਕ ਕੀ ਨਜਾਤ ਹੈ
ਇਨ ਕੀ ਖੇਂਚ ਲੇ ਜ਼ੁਬਾਂ
ਇਨਕਾ ਘੂੰਟ ਦੇ ਗਲਾ |

ਐਸਾ ਸੀ ਹੁਸ਼ਿਆਰਪੁਰ ਦਾ 
ਜੰਮਪਲ ਅਵਾਮੀ ਸ਼ਾਇਰ 'ਹਬੀਬ' ਜਾਲਿਬ |

Ad Position 22
No active advertisement
ਪਿਛਲੀ ਖ਼ਬਰ 18-10-2026 ਅਗਲੀ ਖ਼ਬਰ ਸੁਰਜੀਤ ਸਾਜਨ
Ad Position 24