06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕਿਸਾਨਾਂ ਨੇ ਪੱਕੇ ਖ਼ਾਲ 'ਚ ਘਟੀਆ ਮਟੀਰੀਅਲ ਵਰਤਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 03-01-2026
ਗਿੱਦੜਬਾਹਾ, 2 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਪਿੰਡ ਬੁੱਟਰ ਬਖੂਹਾ ਵਿਖੇ ਨਹਿਰੀ ਵਿਭਾਗ ਦੇ ਤਿਓਣਾ ਉਪ ਮੰਡਲ ਵਲੋਂ ਬਣਾਏ ਜਾ ਰਹੇ ਪੱਕੇ ਖ਼ਾਲ ਵਿਚ ਠੇਕੇਦਾਰ ਵਲੋਂ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬੁੱਟਰ ਬਖੂਹਾ ਦੇ ਹਰਮੀਤ ਸਿੰਘ, ਸ਼ਿਵਰਾਜ ਸਿੰਘ ਖ਼ਾਲਸਾ, ਨਿੱਕਾ ਸਿੰਘ, ਜਗਸੀਰ ਸਿੰਘ, ਸੁਖਦੇਵ ਸਿੰਘ, ਸਰੂਪ ਸਿੰਘ ਤੇ ਟੇਕ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਕਰੀਬ 21 ਏਕੜ ਰਕਬੇ ਵਿਚ ਵਿਭਾਗ ਵਲੋਂ ਪੱਕੇ ਖ਼ਾਲ ਦੀ ਉਸਾਰੀ ਕੀਤੀ ਜਾ ਰਹੀ ਹੈ, ਪ੍ਰੰਤੂ ਇਸ ਖ਼ਾਲ ਵਿਚ ਸੰਬੰਧਿਤ ਠੇਕੇਦਾਰ ਵਲੋਂ ਪਿੱਲੀਆਂ ਇੱਟਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੱਲੀਆਂ ਇੱਟਾਂ ਤੋਂ ਇਲਾਵਾ ਨਾ ਤਾਂ ਖ਼ਾਲ ਵਾਲੀ ਜਗ੍ਹਾ ਦੀ ਵਧੀਆ ਤਰੀਕੇ ਨਾਲ ਕੁਟਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਨਿਯਮਾਂ ਅਨੁਸਾਰ ਸੀਮਿੰਟ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾੜੇ ਮਟੀਰੀਅਲ ਦਾ ਪਤਾ ਤਾਂ ਇਸ ਗੱਲ ਤੋਂ ਆਪ ਮੁਹਾਰੇ ਹੀ ਲੱਗ ਰਿਹਾ ਹੈ, ਕਿਉਂਕਿ ਜਿੰਨੇ ਖੇਤਰ ਵਿਚ ਖ਼ਾਲ ਤਿਆਰ ਹੋ ਚੁੱਕਾ ਹੈ, ਉਸ ਵਿਚ ਪਾਣੀ ਦੀ ਕੀਤੀ ਗਈ ਕਿਊਰਿੰਗ ਦੌਰਾਨ ਹੀ ਪਾਣੀ ਖ਼ਾਲ ਦੇ ਨਾਲ ਲੱਗਦੇ ਖੇਤਾਂ ਵਿਚ ਆ ਗਿਆ | ਉਨ੍ਹਾਂ ਕਿਹਾ ਕਿ ਇਸ ਨਿਰਮਾਣ ਕੰਮ ਦੌਰਾਨ ਸੰਬੰਧਿਤ ਵਿਭਾਗ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਮੌਕੇ 'ਤੇ ਹਾਜ਼ਰ ਨਹੀਂ ਰਹਿੰਦਾ, ਜਦੋਂਕਿ ਇਸ ਬਾਰੇ ਉਹ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਨਿਰਮਾਣ ਕੰਮ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ | ਜਦੋਂ ਇਸ ਸੰਬੰਧੀ ਨਹਿਰੀ ਵਿਭਾਗ ਤਿਓਣਾ ਉਪ ਮੰਡਲ ਦੇ ਐੱਸ.ਡੀ.ਓ. ਸੁਖਪ੍ਰੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਜੇ.ਈ. ਮੌਕੇ 'ਤੇ ਗਏ ਹਨ ਅਤੇ ਜਿਸ ਤਰ੍ਹਾਂ ਰਿਪੋਰਟ ਉਨ੍ਹਾਂ ਵਲੋਂ ਕੀਤੀ ਜਾਵੇਗੀ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਓਟ ਕਲੀਨਿਕ 'ਚੋਂ 10 ਹਜ਼ਾਰ ਗੋਲੀਆਂ ਚੋਰੀ ਅਗਲੀ ਖ਼ਬਰ ਭਾਜਪਾ ਆਗੂ ਜਗਵਿੰਦਰਪਾਲ ਸੰਧੂ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲੇ
Ad Position 24