ਮਲੋਟ, 28 ਜਨਵਰੀ (ਪਾਟਿਲ)-ਦਾਣਾ ਮੰਡੀ ਮਲੋਟ ਵਿਚ ਗਣਤੰਤਰ ਦਿਵਸ ਮੌਕੇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐੱਨ.ਸੀ.ਸੀ. ਕੈਡਿਟਸ ਵਲੋਂ ਸ਼ਾਨਦਾਰ ਪਰੇਡ ਕਰਕੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ | ਇਹ ਪਰੇਡ 6 ਪੰਜਾਬ ਗਰਲਜ ਬਟਾਲੀਅਨ ਐੱਨ.ਸੀ.ਸੀ. ਮਲੋਟ ਦੇ ਸੂਬੇਦਾਰ ਯਾਦਵ ਮੋਹਨ, ਸੂਬੇਦਾਰ ਉਮੇਸ਼ ਹਿੰਡੋਲੇ ਤੇ ਹੌਲਦਾਰ ਮੁਹੰਮਦ ਸ਼ੋਕਿਤ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਅਤੇ ਐੱਨ.ਸੀ.ਸੀ. ਇੰਚਾਰਜ ਮੈਡਮ ਜੋਤੀ ਦੀ ਰਹਿਨੁਮਾਈ ਹੇਠ ਐੱਨ.ਸੀ.ਸੀ. ਕੈਡਿਟਸ ਨੇ ਪੂਰੇ ਅਨੁਸ਼ਾਸਨ ਤੇ ਉਤਸ਼ਾਹ ਨਾਲ ਪਰੇਡ ਵਿਚ ਭਾਗ ਲਿਆ | ਪਰੇਡ ਦੀ ਤਿਆਰੀ ਐੱਨ.ਸੀ.ਸੀ. ਇੰਚਾਰਜ ਮੈਡਮ ਜੋਤੀ, ਸੂਬੇਦਾਰ ਯਾਦਵ ਮੋਹਨ, ਸੂਬੇਦਾਰ ਉਮੇਸ਼ ਹਿੰਡੋਲੇ ਤੇ ਹੌਲਦਾਰ ਮੁਹੰਮਦ ਸ਼ੋਕਿਤ ਵਲੋਂ ਕਰਵਾਈ ਗਈ | ਪਰੇਡ ਦੌਰਾਨ ਕੈਡਿਟਸ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖ ਕੇ ਹਾਜ਼ਰੀਨ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਵਲੋਂ ਐੱਨ.ਸੀ.ਸੀ. ਕੈਡਿਟਸ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਸਤੁਤੀ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ |