08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 01-02-2026
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ 'ਚ ਪਿੰਡ ਢਿੱਲਵਾਂ ਕਲਾਂ, ਸਿਵੀਆਂ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਸਿਵੀਆਂ ਤੋਂ ਪਹਿਲਾਂ ਆਉਂਦੀ ਨਹਿਰ ਕੋਲ ਲਿੰਕ ਰੋਡ ਪੰਜਗਰਾਈਾ ਕਲਾਂ ਵਾਲੀ ਸਾਈਡ ਤੋਂ ਇਕ ਮੋਨਾ ਵਿਅਕਤੀ ਜਿਸ ਦੀ ਉਮਰ ਕਰੀਬ 25-30 ਲੱਗਦੀ ਹੈ, ਆਉਂਦਾ ਦਿਖਾਈ ਦਿੱਤਾ | ਜਦ ਉਕਤ ਵਿਅਕਤੀ ਨੂੰ ਇਕੱਲਾ ਦੇਖ ਕੇ ਚੈੱਕ ਕਰਨ ਲਈ ਗੱਡੀ ਰੋਕੀ ਤਾਂ ਉਹ ਘਬਰਾ ਕੇ ਕਾਹਲੀ ਨਾਲ ਸੂਏ ਦੇ ਨਾਲ ਦੀ ਉੱਤਰ ਵਾਲੀ ਸਾਈਡ ਨੂੰ ਜਾਂਦੀ ਕੱਚੀ ਪਟੜੀ 'ਤੇ ਤੇਜ ਕਦਮੀ ਤੁਰ ਪਿਆ | ਤੁਰੇ ਜਾਂਦੇ ਨੇ ਆਪਣੇ ਪਹਿਨੇ ਹੋਈ ਕਾਲੀ ਘਸਮੈਲੇ ਰੰਗ ਦੀ ਲੋਅਰ ਸੱਜੀ ਜੇਬ ਵਿਚੋਂ ਕੱਢ ਕੇ ਕੋਈ ਚੀਜ਼ ਸੂਏ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਸਹਾਇਕ ਥਾਣੇਦਾਰ ਕਰਤਾਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ | ਉਸ ਨੇ ਆਪਣਾ ਨਾਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਢਿੱਲਵਾਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਚੈਕਿੰਗ ਦੌਰਾਨ ਉਸ ਕੋਲੋਂ 06.45 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਨੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਨਿੱਜੀ ਹਸਪਤਾਲ 'ਚ ਗਰਭਵਤੀ ਲੜਕੀ ਦੀ ਡਿਲੀਵਰੀ ਆਪ੍ਰੇਸ਼ਨ ਸਮੇਂ ਮੌਤ ਅਗਲੀ ਖ਼ਬਰ ਚੈਕਿੰਗ ਦੌਰਾਨ ਨਾਕਾ ਤੋੜ ਕੇ ਭੱਜਣ ਵਾਲਾ ਥਾਰ ਸਵਾਰ ਨੌਜਵਾਨ ਕਾਬੂ
Ad Position 24