08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਿੱਜੀ ਹਸਪਤਾਲ 'ਚ ਗਰਭਵਤੀ ਲੜਕੀ ਦੀ ਡਿਲੀਵਰੀ ਆਪ੍ਰੇਸ਼ਨ ਸਮੇਂ ਮੌਤ

Ad Position 21
No active advertisement
ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਸਟਾਫ਼ ਰਿਪੋਰਟਰ)-ਅੱਜ ਸਥਾਨਕ ਇਕ ਨਿੱਜੀ ਨਰਸਿੰਗ ਹੋਮ ਦੇ ਬਾਹਰ ਉਸ ਸਮੇਂ ਮਾਹੌਲ ਤਲਖੀ ਵਾਲਾ ਬਣ ਗਿਆ, ਜਦੋਂ ਇਕ ਲੜਕੀ ਦੀ ਡਿਲੀਵਰੀ ਸਮੇਂ ਹਸਪਤਾਲ ਦੇ ਅੰਦਰ ਮੌਤ ਹੋ ਗਈ | ਇਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਵਲੋਂ ਹਸਪਤਾਲ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਡਾਕਟਰ ਦੇ ਲਾਈਸੈਂਸ ਨੂੰ ਰੱਦ ਕਰਨ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ | ਮਿਲੀ ਜਾਣਕਾਰੀ ਮੁਤਾਬਿਕ ਫ਼ਰੀਦਕੋਟ ਦੇ ਬਲਬੀਰ ਐਵਿਨਿਊ ਦੀ ਰਹਿਣ ਵਾਲੀ 23 ਸਾਲਾ ਲੜਕੀ ਸਪਨਾ ਜਿਸ ਦੀ ਸ਼ਾਦੀ ਕਰੀਬ ਇਕ ਸਾਲ ਪਹਿਲਾਂ ਹੋਈ ਸੀ, ਉਸ ਦੇ ਪਹਿਲੇ ਬੱਚੇ ਦੀ ਡਿਲੀਵਰੀ ਲਈ ਉਸਨੂੰ ਅੱਜ ਸੁਭਾ ਫ਼ਰੀਦਕੋਟ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਸੀ, ਜਿੱਥੇ ਉਸ ਦਾ ਪਹਿਲਾਂ ਤੋਂ ਟਰੀਟਮੈਂਟ ਚੱਲ ਰਿਹਾ ਸੀ | ਅੱਜ ਜਦੋਂ ਡਿਲੀਵਰੀ ਤੋਂ ਪਹਿਲਾਂ ਲੜਕੀ ਨੂੰ ਇੰਜੈਕਸ਼ਨ ਦਿੱਤਾ ਗਿਆ ਤਾਂ ਉਸ ਦੀ ਡਿਲੀਵਰੀ ਤੋਂ ਪਹਿਲਾਂ ਹੀ ਲੜਕੀ ਦੀ ਆਪ੍ਰੇਸ਼ਨ ਥੀਏਟਰ ਅੰਦਰ ਮੌਤ ਹੋ ਗਈ ਅਤੇ ਪੇਟ ਅੰਦਰ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਭੜਕ ਗਏ ਅਤੇ ਡਾਕਟਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਬਿਰਾਦਰੀ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਸਪਨਾ ਨਾਮ ਦੀ ਲੜਕੀ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸੀ ਜੋ ਖੁਦ ਚੱਲ ਕੇ ਹਸਪਤਾਲ ਵਿਚ ਗਈ ਸੀ ਅਤੇ ਬਿਲਕੁਲ ਨਾਰਮਲ ਹਾਲਤ ਵਿਚ ਸੀ ਪਰ ਜਦ ਡਾਕਟਰ ਵਲੋਂ ਉਸਦਾ ਆਪ੍ਰੇਸ਼ਨ ਦੱਸਿਆ ਗਿਆ ਤੇ ਜਦ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਇੰਜੈਕਸ਼ਨ ਲਗਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਦੇ ਚੱਲਦੇ ਹੀ ਉਨ੍ਹਾਂ ਦੀ ਲੜਕੀ ਦੀ ਜਾਨ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਡਾਕਟਰ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਹਸਪਤਾਲ ਨੂੰ ਪੱਕੇ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ | ਉਧਰ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਿਸ ਤਰੀਕੇ ਦੀ ਵੀ ਰਿਪੋਰਟ ਆਉਂਦੀ ਹੈ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ | ਜਦ ਇਸ ਸਬੰਧੀ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਫਿਲਹਾਲ ਲੜਕੀ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਬਾਹਰ ਧਰਨਾ ਜਾਰੀ ਰੱਖੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਸਫ਼ਾਈ ਦੀ ਆੜ ਵਿਚ ਕੱਟੇ ਹਰੇ ਦਰੱਖ਼ਤ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24