08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਿੱਦੜਬਾਹਾ ਵਿਖੇ ਸਫ਼ਾਈ ਦੀ ਆੜ ਵਿਚ ਕੱਟੇ ਹਰੇ ਦਰੱਖ਼ਤ

Ad Position 21
No active advertisement
ਅਜੀਤ ਡੈਸਕ 01-02-2026
ਗਿੱਦੜਬਾਹਾ, 31 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ਵਿਖੇ ਸਫ਼ਾਈ ਦੀ ਆੜ ਵਿਚ ਹਰੇ ਦਰੱਖ਼ਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਸੰਬੰਧੀ ਕਿਸੇ ਵੀ ਕਰਮਚਾਰੀ ਜਾਂ ਆਮ ਲੋਕਾਂ ਪਾਸੋਂ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਅਤੇ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ | ਜਾਣਕਾਰੀ ਅਨੁਸਾਰ ਨਵੀਂ ਅਨਾਜ ਮੰਡੀ ਵਿਚ ਪੱਕੇ ਫ਼ੜ੍ਹਾਂ ਦੇ ਨਾਲ ਪਈ ਖ਼ਾਲੀ ਜਗ੍ਹਾ ਤੋਂ ਇਲਾਵਾ ਬਿਨਾਂ ਅਲਾਟਮੈਂਟ ਤੋਂ ਖ਼ਾਲੀ ਪਈ ਮੰਡੀ ਬੋਰਡ ਦੀ ਜਗ੍ਹਾ ਵਿਚ ਉੱਗੇ ਦਰੱਖ਼ਤਾਂ ਨੂੰ ਬੀਤੇ ਦਿਨੀਂ ਕਿਸੇ ਵਿਅਕਤੀ/ਵਿਅਕਤੀਆਂ ਵਲੋਂ ਕੱਟ ਲਿਆ ਗਿਆ ਹੈ | ਹਰੇ ਦਰੱਖ਼ਤਾਂ ਨੂੰ ਨਾਜਾਇਜ਼ ਤੌਰ 'ਤੇ ਕੱਟਣ ਵਾਲੇ ਵਿਅਕਤੀਆਂ ਵਲੋਂ ਕਈ ਜਗ੍ਹਾ 'ਤੇ ਤਾਂ ਮੁੱਢਾਂ ਨੂੰ ਵੀ ਧਰਤੀ ਵਿਚੋਂ ਉਖਾੜ ਕੇ ਹਰੇ ਦਰੱਖ਼ਤਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂਕਿ ਕਈ ਜਗ੍ਹਾ 'ਤੇ ਅਜੇ ਵੀ ਕੱਟੇ ਗਏ ਦਰੱਖ਼ਤਾਂ ਦੇ ਮੁੱਢ ਉਸੇ ਤਰ੍ਹਾਂ ਪਏ ਹਨ | ਦੂਜੇ ਪਾਸੇ ਗਿੱਦੜਬਾਹਾ ਦੀ ਜਿਸ ਮੁੱਖ ਅਨਾਜ ਮੰਡੀ ਵਿਚੋਂ ਇਹ ਦਰੱਖ਼ਤ ਕੱਟੇ ਗਏ ਹਨ, ਉਸੇ ਵਿਚ ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਇਲਾਵਾ ਮੰਡੀ ਬੋਰਡ ਦੇ ਐੱਸ.ਡੀ.ਓ. ਦਾ ਦਫ਼ਤਰ ਵੀ ਸਥਿਤ ਹੈ, ਪ੍ਰੰਤੂ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਇਨ੍ਹਾਂ ਰੁੱਖਾਂ ਦੇ ਕੱਟੇ ਜਾਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ, ਜਿੱਥੋਂ ਕਿਤੇ ਨਾ ਕਿਤੇ ਇਸ ਕੰਮ ਵਿਚ ਅਧਿਕਾਰੀਆਂ-ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਸਾਫ਼ ਨਜ਼ਰ ਆਉਦੀ ਹੈ | ਜਦੋਂ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਹਾੜੀ ਕਿੱਕਰਾਂ ਦੀ ਸਫ਼ਾਈ ਕਰਵਾਈ ਗਈ ਹੈ, ਪ੍ਰੰਤੂ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਹਰੇ ਦਰੱਖ਼ਤ ਦੇ ਕੱਟੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੀ ਅਜੇ ਤੱਕ ਪ੍ਰਾਪਤ ਹੋਈ ਹੈ | ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਾਰਕੀਟ ਕਮੇਟੀ/ਮੰਡੀ ਬੋਰਡ ਦੇ ਅਧਿਕਾਰੀਆਂ ਦੀ ਬਿਨਾਂ ਮਨਜ਼ੂਰੀ ਕਿਸ ਵਿਅਕਤੀ ਵਲੋਂ ਅਤੇ ਕਦੋਂ ਇਹ ਹਰੇ ਦਰੱਖ਼ਤ ਕੱਟੇ ਗਏ, ਬਾਰੇ ਸਥਿਤੀ ਨੂੰ ਕੌਣ ਸਪੱਸ਼ਟ ਕਰੇਗਾ?
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜ ਸ਼ੁਰੂ ਕਰਨ ਸੰਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਨਿੱਜੀ ਹਸਪਤਾਲ 'ਚ ਗਰਭਵਤੀ ਲੜਕੀ ਦੀ ਡਿਲੀਵਰੀ ਆਪ੍ਰੇਸ਼ਨ ਸਮੇਂ ਮੌਤ
Ad Position 24