17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਗਿੱਦੜਬਾਹਾ 'ਚ ਖੋਲੇ੍ਹਗਾ ਲੈਬ-ਡਾ. ਓਬਰਾਏ

Ad Position 21
No active advertisement
ਅਜੀਤ ਡੈਸਕ 12-03-2026
ਗਿੱਦੜਬਾਹਾ, 11 ਮਾਰਚ (ਸ਼ਿਵਰਾਜ ਸਿੰਘ ਬਰਾੜ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗਿੱਦੜਬਾਹਾ ਵਿਖੇ ਇਕ ਆਧੁਨਿਕ ਲੈਬ ਖੋਲ੍ਹੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐੱਸ.ਪੀ.ਐੱਸ. ਓਬਰਾਏ ਨੇ ਕੀਤਾ | ਉਹ ਅੱਜ ਗਿੱਦੜਬਾਹਾ ਵਿਖੇ ਲੈਬ ਖੋਲ੍ਹਣ ਲਈ ਜਗ੍ਹਾ ਦਾ ਮੁਆਇਨਾ ਕਰਨ ਲਈ ਆਏ ਹੋਏ ਸਨ | ਇਸ ਮੌਕੇ ਮਾਰਕੀਟ ਕਮੇਟੀ ਗਿੱਦੜਬਾਹਾ ਵਿਖੇ ਪਹੁੰਚੇ ਡਾ. ਓਬਰਾਏ ਦਾ ਚੇਅਰਮੈਨ ਹਰਦੀਪ ਸਿੰਘ ਭੰਗਾਲ ਨੇ ਨਿੱਘਾ ਸਵਾਗਤ ਕੀਤਾ | ਡਾ. ਓਬਰਾਏ ਨੇ ਕਿਹਾ ਕਿ ਬਿਮਾਰੀਆਂ ਦੇ ਟੈੱਸਟ ਕਰਨ ਲਈ ਲੈਬ ਗਿੱਦੜਬਾਹਾ 'ਚ ਖੋਲ੍ਹਣ ਲਈ ਸਥਾਨਕ ਵਾਸੀਆਂ ਵਲੋਂ ਮੰਗ ਰੱਖੀ ਗਈ ਸੀ | ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਜਲਦੀ ਹੀ ਗਿੱਦੜਬਾਹਾ ਵਿਚ ਲੈਬ ਖੋਲ੍ਹੀ ਜਾਵੇਗੀ, ਜਿਸ ਵਿਚ ਬਹੁਤ ਹੀ ਘੱਟ ਤੇ ਹਰ ਕਿਸੇ ਦੀ ਪਹੁੰਚ ਦੀ ਫ਼ੀਸ 'ਤੇ ਟੈੱਸਟ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲਾਂ ਸ੍ਰੀ ਮੁਕਤਸਰ ਸਾਹਿਬ, ਦੋਦਾ ਤੇ ਮਲੋਟ ਵਿਚ ਲੈਬ ਖੋਲ੍ਹੇ ਜਾ ਚੁੱਕੇ ਹਨ | ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਹਰ ਵਰਗ ਦੀ ਪਹੁੰਚ ਲਈ ਸਸਤੇ ਵਿਚ ਹਰ ਬਿਮਾਰੀ ਦੇ ਟੈੱਸਟ ਕਰਵਾਏ ਜਾ ਸਕਣ ਅਤੇ ਹਰ ਕੋਈ ਅਜਿਹੀ ਲੈਬ ਤੋਂ ਫ਼ਾਇਦਾ ਲੈ ਸਕੇਗਾ | ਇਸ ਲਈ ਗਿੱਦੜਬਾਹਾ ਵਿਖੇ ਲੈਬ ਖੋਲ੍ਹਣ ਲਈ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਹ ਲੈਬ ਆਮ ਲੋਕਾਂ ਲਈ ਖੋਲ੍ਹੀ ਜਾਵੇਗੀ | ਇਸ ਮੌਕੇ ਸੀਨੀਅਰ ਆਗੂ ਸੰਤ ਸਿੰਘ ਬਰਾੜ, ਵਕੀਲ ਸਤਬੀਰ ਸਿੰਘ ਔਲਖ, ਵਕੀਲ ਗੁਰਮੀਤ ਸਿੰਘ ਕੋਟਭਾਈ, ਵਕੀਲ ਅਮਿਤ ਕੁਮਾਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਪਾਲ ਸਿੰਘ ਚਾਹਲ ਤੋਂ ਇਲਾਵਾ ਜ਼ਿਲ੍ਹੇ ਦੀ ਟੀਮ ਤੇ ਵਕੀਲ ਭਾਈਚਾਰਾ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੁਖਵੀਰ ਕੌਰ ਦਾ ਬਲਾਕ ਸੰਮਤੀ ਚੇਅਰਪਰਸਨ ਬਣਨ 'ਤੇ ਪਿੰਡ ਵਾਸੀਆਂ ਵਲੋਂ ਸਵਾਗਤ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ
Ad Position 24