17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੁਖਵੀਰ ਕੌਰ ਦਾ ਬਲਾਕ ਸੰਮਤੀ ਚੇਅਰਪਰਸਨ ਬਣਨ 'ਤੇ ਪਿੰਡ ਵਾਸੀਆਂ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 12-03-2026
ਦੋਦਾ, 11 ਮਾਰਚ (ਰਵੀਪਾਲ)-ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੌਰਾਨ ਪਿੰਡ ਦੋਦਾ ਦੇ ਪਾਰਟੀ ਆਗੂ ਅਮਰੀਕ ਸਿੰਘ ਵਕੀਲ ਬਰਾੜ ਦੀ ਧਰਮਪਤਨੀ ਸੁਖਵੀਰ ਕੌਰ ਨੂੰ ਬਲਾਕ ਸੰਮਤੀ ਗਿੱਦੜਬਾਹਾ ਦਾ ਚੇਅਰਪਰਸਨ ਬਣਾਇਆ ਗਿਆ | ਅੱਜ ਪਿੰਡ ਦੋਦਾ ਵਿਖੇ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਪਿੰਡ ਦੀ ਸਰਪੰਚ ਸਵਰਨ ਕੌਰ ਤੇ ਉਨ੍ਹਾਂ ਦੇ ਪਤੀ ਭਾਗ ਸਿੰਘ ਨੇ ਚੇਅਰਪਰਸਨ ਬਣਾਉਣ 'ਤੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਸੰਦੀਪ ਸਿੰਘ ਸੰਨੀ ਢਿੱਲੋਂ ਦਾ ਧੰਨਵਾਦ ਕਰਦੇ ਸੁਖਵੀਰ ਕੌਰ ਤੇ ਅਮਰੀਕ ਸਿੰਘ ਬਰਾੜ ਨੂੰ ਵਧਾਈ ਦਿੱਤੀ ਅਤੇ ਲੱਡੂ ਵੰਡੇ ਗਏ | ਨਵ-ਨਿਯੁਕਤ ਚੇਅਰਪਰਸਨ ਸੁਖਵੀਰ ਕੌਰ ਨੇ ਸਨਮਾਨ 'ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਚੇਅਰਪਰਨ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਾ ਤਾਂਤਾ ਲੱਗਿਆ ਸੀ |
ਇਸ ਮੌਕੇ ਜਸਵਿੰਦਰ ਕੌਰ ਬੱਬੂ ਬਰਾੜ, ਜਗਮੋਹਨ ਸਿੰਘ ਪੰਚ, ਰੇਸ਼ਮ ਸਿੰਘ ਮੈਂਬਰ, ਬਲਵਿੰਦਰ ਸਿੰਘ ਬੱਬੂ ਸੱਚਦੇਵਾ, ਜਲੰਧਰ ਸਿੰਘ ਮੈਂਬਰ, ਨਰੇਸ਼ ਗੋਇਲ, ਦਰਸ਼ਨ ਸਿੰਘ ਝੋਰੜ ਮੈਂਬਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਤੇਜਾ ਸਿੰਘ ਬਰਾੜ, ਸੁਖਦੇਵ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ, ਗੁਰਦੇਵ ਸਿੰਘ, ਜਗਮੀਤ ਸਿੰਘ, ਇਕਬਾਲ ਸਿੰਘ ਬਰਾੜ, ਪਰਵਿੰਦਰ ਸਿੰਘ ਗੱਗੂ, ਭਿੰਦਾ ਗਰੋਵਰ, ਨੰਬਰਦਾਰ ਗੁਰਾਦਿੱਤਾ ਸਿੰਘ ਆਦਿ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਚਮੇਲੀ ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਗਿੱਦੜਬਾਹਾ 'ਚ ਖੋਲੇ੍ਹਗਾ ਲੈਬ-ਡਾ. ਓਬਰਾਏ
Ad Position 24