08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਤੀਰਅੰਦਾਜ਼ ਊਦੇ ਕੰਬੋਜ ਨੇ ਏਸ਼ੀਆ ਕੱਪ 'ਚ ਜਿੱਤਿਆ ਸੋਨ ਤਗ਼ਮਾ

Ad Position 21
No active advertisement
ਅਜੀਤ ਡੈਸਕ 03-04-2026
ਗਿੱਦੜਬਾਹਾ, 2 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਬਰਾੜ)-ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਦੀ ਮਾਲਵਾ ਆਰਚਰੀ ਅਕੈਡਮੀ ਦੇ ਤੀਰਅੰਦਾਜ ਊਦੇ ਕੰਬੋਜ ਨੇ ਤੀਰਅੰਦਾਜੀ ਏਸ਼ੀਆ ਕੱਪ (ਵਰਲਡ ਰੈਂਕਿੰਗ ਟੂਰਨਾਮੈਂਟ) 'ਚ ਭਾਰਤੀ ਟੀਮ ਵਲੋਂ ਭਾਗ ਲੈਂਦੇ ਹੋਏ ਸੋਨ ਤਗ਼ਮਾ ਜਿੱਤਿਆ ਹੈ | ਊਦੇ ਕੰਬੋਜ ਦੇ ਕੋਚ ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਬੈਂਕਾਕ (ਥਾਈਲੈਂਡ) ਵਿਖੇ ਹੋਏ ਤੀਰਅੰਦਾਜੀ ਏਸ਼ੀਆ ਕੱਪ (ਵਰਲਡ ਰੈਂਕਿੰਗ ਟੂਰਨਾਮੈਂਟ) 'ਚ ਮਾਲਵਾ ਆਰਚਰੀ ਅਕੈਡਮੀ ਦੇ ਤੀਰਅੰਦਾਜ ਊਦੇ ਕੰਬੋਜ ਤੀਰਅੰਦਾਜੀ ਦੇ ਕੰਪਾਉਂਡ ਈਵੈਂਟ 'ਚ ਵਿਅਕਤੀਗਤ ਤੌਰ 'ਤੇ ਖੇਡਦੇ ਹੋਏ ਫਾਈਨਲ ਮੈਚ ਵਿਚ ਸੋਨ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ | ਉਨ੍ਹਾਂ ਦੱਸਿਆ ਕਿ ਟੀਮ ਈਵੈਂਟ 'ਚ ਆਪਣੇ ਸਾਥੀਆਂ ਰਜਤ ਚੌਹਾਨ, ਰਿਸ਼ਵ, ਜਾਵਰਕਰ ਨਾਲ ਮਿਲ ਕੇ ਉਦੇ ਕੰਬੋਜ ਨੇ ਕਾਂਸੇ ਦਾ ਤਗ਼ਮਾ ਜਿੱਤਿਆ | ਅੱਜ ਊੁਦੇ ਕੰਬੋਜ ਦੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾ ਮੁਕਤ) ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਇਹ ਤਗ਼ਮੇ ਜਿੱਤ ਕੇ ਇਨ੍ਹਾਂ ਨੇ ਜਿੱਥੇ ਭਾਰਤ ਦੇਸ਼ ਤੇ ਪੰਜਾਬ ਰਾਜ ਦਾ ਨਾਂਅ ਰੌਸ਼ਨ ਕੀਤਾ, ਉੱਥੇ ਹੀ ਆਪਣਾ, ਆਪਣੇ ਕੋਚ ਅਮਰਿੰਦਰ ਸਿੰਘ, ਕੋਚ ਨਿਸ਼ਾ ਤੋਮਰ ਤੇ ਕੋਚ ਨੀਰਜ ਕੁਮਾਰ, ਮਾਪਿਆਂ ਤੇ ਇਲਾਕਾ ਵਾਸੀਆਂ ਦਾ ਮਾਣ-ਸਨਮਾਨ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਉਦੈ ਕੰਬੋਜ ਬਹੁਤ ਮਿਹਨਤੀ ਹੈ ਤੇ ਇਸ ਤੋਂ ਪਹਿਲਾਂ ਵੀ ਉਹ ਰਾਸ਼ਟਰੀ ਪੱਧਰ 'ਤੇ ਕਈ ਤਗ਼ਮੇ ਜਿੱਤ ਚੁੱਕਿਆ ਹੈ, ਪਰ ਅੰਤਰਾਸ਼ਟਰੀ ਪੱਧਰ 'ਤੇ ਇਹ ਉਸ ਦਾ ਇਹ ਪਹਿਲਾ ਵਿਅਕਤੀਗਤ ਤਗ਼ਮਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਟੀਵਾਲਾ ਦੇ 3 ਨੌਜਵਾਨਾਂ ਦੀਆਂ ਅਚਾਨਕ ਹੋਈਆਂ ਮੌਤਾਂ ਨਾਲ ਮਾਪੇ ਤੇ ਪਿੰਡ ਵਾਸੀ ਗ਼ਮ 'ਚ ਡੁੱਬੇ ਅਗਲੀ ਖ਼ਬਰ ਡੀ.ਏ.ਵੀ. ਸਕੂਲ 'ਚ ਨਵੇਂ ਸੈਸ਼ਨ ਮੌਕੇ ਹਵਨ ਕਰਵਾਇਆ <br/>
Ad Position 24