08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿੰਡ ਭੁੱਟੀਵਾਲਾ ਦੇ 3 ਨੌਜਵਾਨਾਂ ਦੀਆਂ ਅਚਾਨਕ ਹੋਈਆਂ ਮੌਤਾਂ ਨਾਲ ਮਾਪੇ ਤੇ ਪਿੰਡ ਵਾਸੀ ਗ਼ਮ 'ਚ ਡੁੱਬੇ

Ad Position 21
No active advertisement
ਅਜੀਤ ਡੈਸਕ 03-04-2026
ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਦੇ 3 ਨੌਜਵਾਨਾਂ ਦੀਆਂ ਅਚਾਨਕ ਹੋਈਆਂ ਮੌਤਾਂ ਨੇ ਮਾਪਿਆਂ ਤੇ ਪਿੰਡ ਵਾਸੀਆਂ ਨੂੰ ਡੂੰਘਾ ਗ਼ਮ ਦਿੱਤਾ ਹੈ | ਮਾਰਚ ਮਹੀਨੇ ਵਿਚ ਲਗਾਤਾਰ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਸੰਬੰਧਿਤ ਪਰਿਵਾਰ ਤੇ ਪਿੰਡ ਵਾਸੀ ਡੂੰਘੇ ਗ਼ਮ 'ਚ ਹਨ | 11ਵੀਂ ਕਲਾਸ ਵਿਚ ਪੜ੍ਹਦੇ ਹਰਮਨਜੋਤ ਸਿੰਘ (17) ਪੁੱਤਰ ਕੁਲਵਿੰਦਰ ਸਿੰਘ ਢਿੱਲੋਂ ਦੀ 6 ਮਾਰਚ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ | ਇਸ ਮਗਰੋਂ 22 ਮਾਰਚ ਨੂੰ ਕੁਲਵੀਰ ਸਿੰਘ (22) ਪੁੱਤਰ ਪੰਮਾ ਸਿੰਘ ਦੀ ਅਚਾਨਕ ਮੌਤ ਹੋ ਗਈ ਅਤੇ ਉਸ ਦੀ ਬੱਚੀ ਮਹਿਜ਼ ਕਰੀਬ ਤਿੰਨ ਮਹੀਨਿਆਂ ਦੀ ਹੈ | ਇਸ ਮਗਰੋਂ 24 ਮਾਰਚ ਨੂੰ ਪਿੰਡ ਵਾਸੀਆਂ ਨੂੰ ਮਨਹੂਸ ਖ਼ਬਰ ਮਿਲੀ ਕਿ ਲਵਪ੍ਰੀਤ ਸਿੰਘ ਢਿੱਲੋਂ (27) ਪੁੱਤਰ ਡਾ. ਰਣਜੀਤ ਸਿੰਘ ਜੀਤਾ ਬੇਵਕਤ ਸਦੀਂਵੀ ਵਿਛੋੜਾ ਦੇ ਗਿਆ | ਇਸ ਤਰ੍ਹਾਂ ਨੌਜਵਾਨਾਂ ਦੀਆਂ ਮੌਤਾਂ ਹੋਣ ਕਰਕੇ ਇਨ੍ਹਾਂ ਦੇ ਪਰਿਵਾਰਾਂ 'ਤੇ ਦੁੱਖਾਂ ਦੇ ਪਹਾੜ ਡਿੱਗ ਪਏ ਹਨ | ਹੋਣਹਾਰ ਨੌਜਵਾਨਾਂ ਦੀਆਂ ਮੌਤਾਂ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹਨ | ਹਰਮਨਜੋਤ ਸਿੰਘ ਢਿੱਲੋਂ ਤੇ ਲਵਪ੍ਰੀਤ ਸਿੰਘ ਢਿੱਲੋਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਅਤੇ ਘਰਾਂ ਦੇ ਚਿਰਾਗ ਬੁਝਣ ਨਾਲ ਮਾਪਿਆਂ ਦੇ ਜੀਵਨ ਵਿਚ ਹਨੇਰਾ ਛਾ ਗਿਆ |
ਉਕਤ ਨੌਜਵਾਨਾਂ ਦੀਆਂ ਮੌਤਾਂ 'ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸਅਤਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟਰਾਂਸਫ਼ਾਰਮਰ 'ਚੋਂ ਤੇਲ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਤੀਰਅੰਦਾਜ਼ ਊਦੇ ਕੰਬੋਜ ਨੇ ਏਸ਼ੀਆ ਕੱਪ 'ਚ ਜਿੱਤਿਆ ਸੋਨ ਤਗ਼ਮਾ
Ad Position 24