ਮਲੋਟ, 2 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪਿੰਡ ਝੋਰੜ ਦੇ ਕਿਸਾਨ ਰਮਨਪ੍ਰੀਤ ਸਿੰਘ ਪੁੱਤਰ ਹਰਮੰਦਰ ਸਿੰਘ ਦੇ ਖੇਤ ਵਿਚ ਲੱਗੇ ਟਰਾਂਸਫ਼ਾਰਮਰ ਦਾ ਉਪਰਲਾ ਬੁਸ਼ ਤੋੜ ਕੇ ਚੋਰ ਤੇਲ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਇਸ ਸੰਬੰਧੀ ਪੀੜਤ ਕਿਸਾਨ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਆਪਣੇ ਖੇਤ ਜਾ ਕੇ ਦੇਖਿਆ ਤਾਂ ਉਸ ਦੇ ਖੇਤ ਵਿਚ ਟਰਾਂਸਫ਼ਾਰਮਰ ਦੇ ਬੁਸ਼ ਟੁੱਟੇ ਪਏ ਸਨ ਤੇ ਉਸ ਦੇ ਟਰਾਂਸਫ਼ਾਰਮਰ ਵਿਚ ਤੇਲ ਵੀ ਨਹੀਂ ਸੀ | ਪੀੜਤ ਕਿਸਾਨ ਨੇ ਮੰਗ ਕੀਤੀ ਕਿ ਨਿੱਤ ਹੋ ਰਹੀਆਂ ਚੋਰੀਆਂ 'ਤੇ ਪ੍ਰਸ਼ਾਸਨ ਕਾਬੂ ਪਾਵੇ, ਤਾਂ ਜੋ ਕਿਸਾਨ ਹੋ ਰਹੀ ਪ੍ਰੇਸ਼ਾਨੀ ਤੋਂ ਬਚ ਸਕਣ |