08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ (ਡੀ.ਐੱਲ.ਆਰ.ਸੀ.) ਦੀ 31 ਦਸੰਬਰ 2025 ਨੂੰ ਖ਼ਤਮ ਹੋਈ ਤਿਮਾਹੀ ਸੰਬੰਧੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਿਕਰਮ ਦੱਤ (ਲੀਡ ਜ਼ਿਲ੍ਹਾ ਮੈਨੇਜਰ), ਗੁਰਿੰਦਰ ਸਿੰਘ (ਐੱਲ.ਡੀ.ਓ. ਆਰ.ਬੀ.ਆਈ.), ਸੁਰੇਸ਼ ਕੁਮਾਰ (ਡੀ.ਡੀ.ਐੱਮ. ਨਾਬਾਰਡ), ਮਨਜੀਤ ਸਿੰਘ (ਆਰ. ਐੱਸ. ਈ. ਟੀ. ਆਈ. ਡਾਇਰੈਕਟਰ) ਤੇ ਰਮਨਦੀਪ ਕੌਰ (ਐੱਫ਼. ਸੀ., ਏ. ਆਰ. ਓ. ਐੱਚ. ਫਾਊਾਡੇਸ਼ਨ) ਸ਼ਾਮਿਲ ਸਨ | ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਵਿਕਰਮ ਦੱਤ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ 31 ਦਸੰਬਰ 2025 ਤੱਕ ਸਾਲਾਨਾ ਕ੍ਰੈਡਿਟ ਪਲਾਨ (ਏ.ਸੀ.ਪੀ.) ਦੇ ਟੀਚੇ (8232 ਕਰੋੜ ਰੁਪਏ) ਦਾ 88 ਪ੍ਰਤੀਸ਼ਤ ਹਾਸਿਲ ਕਰ ਲਿਆ ਹੈ | ਇਸ ਵਿਚ ਖੇਤੀਬਾੜੀ ਖੇਤਰ 'ਚ 88 ਪ੍ਰਤੀਸ਼ਤ ਤੇ ਐੱਮ.ਐੱਸ.ਐੱਮ.ਈ. ਖੇਤਰ ਵਿਚ 79 ਪ੍ਰਤੀਸ਼ਤ ਦੀ ਪ੍ਰਾਪਤੀ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐੱਫ਼.) ਦੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਪ੍ਰਵਾਨਿਤ ਪ੍ਰੋਜੈਕਟਾਂ ਦੀ ਕੁੱਲ ਗਿਣਤੀ ਵਿਚ ਭਾਰਤ 'ਚ 6ਵੇਂ ਨੰਬਰ 'ਤੇ ਰਿਹਾ ਹੈ | ਹੁਣ ਤੱਕ 2246 ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਲਈ 420 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ ਤੇ ਕੁੱਲ ਪ੍ਰੋਜੈਕਟ ਲਾਗਤ 607 ਕਰੋੜ ਰੁਪਏ ਹੈ | ਇਸ ਮੌਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਉਤਸਾਹਿਤ ਕਰਨ ਲਈ ਤਕਨੀਕੀ ਸਿਖਲਾਈ ਤੇ ਕ੍ਰੈਡਿਟ ਲਿੰਕੇਜ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ | ਸਮਾਜਿਕ ਸੁਰੱਖਿਆ ਸਕੀਮਾਂ ਦੇ ਤਹਿਤ ਹੋਈ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ | ਬੈਂਕਾਂ ਨੂੰ ਸਾਈਬਰ ਧੋਖਾਧੜੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੀਨਾਵਾਰ ਜਾਗਰੂਕਤਾ ਕੈਂਪ ਲਗਾਉਣ ਦੀ ਸਲਾਹ ਵੀ ਦਿੱਤੀ ਗਈ | ਮੀਟਿੰਗ ਦੌਰਾਨ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ (ਡੀ.ਸੀ.ਓ.) ਸ਼ਾਮਿਲ ਹੋਏ |
ਮੀਟਿੰਗ ਦਾ ਮੁੱਖ ਮੰਤਵ ਦਸੰਬਰ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਤੇ ਪ੍ਰਾਪਤੀਆਂ ਦੀ ਸਮੀਖਿਆ ਕਰਨ 'ਤੇ ਕੇਂਦਿ੍ਤ ਸੀ ਤੇ ਆਉਣ ਵਾਲੇ ਵਿੱਤੀ ਟੀਚਿਆਂ ਨੂੰ ਸੁਚਾਰੂ ਬਣਾਉਣ ਲਈ ਬਕਾਇਆ ਕੰਮਾਂ ਤੇ ਰਣਨੀਤੀਆਂ ਬਾਰੇ ਮੁੱਖ ਵਿਚਾਰ-ਵਟਾਂਦਰਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਮਿਲੀਆਂ 14 ਹਾਈਟੈੱਕ ਈ.ਆਰ.ਵੀ. ਗੱਡੀਆਂ ਅਗਲੀ ਖ਼ਬਰ ਟਰਾਂਸਫ਼ਾਰਮਰ 'ਚੋਂ ਤੇਲ ਤੇ ਹੋਰ ਸਾਮਾਨ ਚੋਰੀ
Ad Position 24