ਰੁਪਾਣਾ, 2 ਅਪ੍ਰੈਲ (ਜਗਜੀਤ ਸਿੰਘ)-ਮਾਤਾ ਚਿੰਤਪੂਰਨੀ ਮੰਦਰ ਰੁਪਾਣਾ ਦੀ ਲੋਕਲ ਕਮੇਟੀ ਮੈਂਬਰਾਂ ਵਲੋਂ ਕਮੇਟੀ ਪ੍ਰਧਾਨ ਸਤਪਾਲ ਕਾਲੜਾ ਦੀ ਅਗਵਾਈ 'ਚ ਨਗਰ ਦੇ ਸਹਿਯੋਗ ਨਾਲ ਮੰਦਰ 'ਚ ਰਾਮਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਮੰਦਰ 'ਚ ਚੱਲ ਰਹੇ ਸ੍ਰੀ ਰਮਾਇਣ ਪਾਠ ਸਮਾਪਤ ਹੋਣ ਮਗਰੋਂ ਇੱਥੇ ਵੀ ਕੰਜਕ ਪੂਜਨ ਹੋਇਆ ਤੇ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ | ਮੰਦਰ ਕਮੇਟੀ ਵਲੋਂ ਲੰਗਰ 'ਚ ਵਧ-ਚੜ੍ਹ ਕੇ ਸੇਵਾ ਕਰਵਾਈ ਗਈ | ਇਸ ਮੌਕੇ ਪ੍ਰਧਾਨ ਸਤਪਾਲ ਕਾਲੜਾ, ਰਵਿੰਦਰ ਕੁਮਾਰ, ਮਨੋਹਰ ਲਾਲ, ਅਸ਼ਵਨੀ ਪ੍ਰੇਮੀ, ਸਾਜਨ ਕੁਮਾਰ, ਰਾਜਨ ਕੁਮਾਰ, ਪਵਨ ਖੁਰਾਣਾ, ਦੀਪਾ ਖੁਰਾਣਾ, ਪੱਪੂ ਲਹੌਰੀਆ, ਡਾ. ਜਗਨਨਾਥ ਗਰੋਵਰ, ਲਵਲੀ ਮੱਕੜ, ਕਾਲੀ ਪੰਚ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਦੀਪਕ ਕੁਮਾਰ ਆਦਿ ਹਾਜ਼ਰ ਸਨ |