ਮਲੋਟ, 8 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮਲੋਟ ਵਿਚ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਰਕੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਕਈ ਪਰਿਵਾਰਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਹੀ ਮਲੋਟ ਦੇ ਬੁਰਜਾਂ ਫਾਟਕੇ ਕੋਲ ਬਾਬਾ ਸ੍ਰੀ ਚੰਦ ਨਗਰ ਵਿਚ ਦੇਰ ਰਾਤ ਬਾਰਿਸ਼ ਕਾਰਨ ਇਕ ਗ਼ਰੀਬ ਘਰ ਦੇ ਕਮਰੇ ਦੀ ਛੱਤ ਡਿੱਗ ਪਈ | ਘਰ ਦੇ ਮੁਖੀ ਮੋਹਿਤ ਚੰਦ ਨੇ ਦੱਸਿਆ ਕਿ 6 ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਡਿੱਗ ਪਈ ਸੀ ਅਤੇ ਉਹ ਖ਼ੁਦ ਦਿਲ ਦੇ ਮਰੀਜ਼ ਹਨ ਤੇ ਇਲਾਜ ਉਪਰ ਵੀ ਖ਼ਰਚਾ ਹੁੰਦਾ ਆ ਰਿਹਾ ਹੈ | ਲੋਕਾਂ ਨੇ ਕਿਹਾ ਕਿ ਇਸ ਲੋੜਵੰਦ ਪਰਿਵਾਰ ਦੀ ਸਰਕਾਰ ਮਦਦ ਕਰੇ | ਮੋਹਿਤ ਚੰਦ ਨੇ ਦੱਸਿਆ ਕਿ ਉਹ ਇਕ ਸ਼ੈਡ ਥੱਲੇ ਆਪਣਾ ਸਮਾਨ ਰੱਖ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਬਾਰਿਸ਼ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ, ਇਸ ਲਈ ਉਸ ਦੀ ਮਦਦ ਜ਼ਰੂਰ ਕੀਤੀ ਜਾਵੇ |