08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਿਗੂਣੇ ਮਿਹਨਤਾਨੇ ਨੂੰ ਤਰਸਦੇ ਟਿਊਸ਼ਨ ਟੀਚਰਾਂ ਨੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 09-04-2026
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ (ਹਰਮਹਿੰਦਰ ਪਾਲ)-2022-23 ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣ ਲਈ ਮਹਿਜ਼ ਤਿੰਨ ਹਜ਼ਾਰ ਰੁਪਏ ਮਹੀਨਾ 'ਤੇ ਟਿਊਸ਼ਨ ਟੀਚਰ ਰੱਖੇ ਸਨ | ਉਨ੍ਹਾਂ ਵਿਚੋਂ ਜਿਨ੍ਹਾਂ ਟਿਊਟਰਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਨਹੀਂ ਮਿਲਿਆ ਜਾਂ ਥੋੜ੍ਹਾ ਰਹਿੰਦਾ ਹੈ, ਦਾ ਵਫ਼ਦ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੇ ਜ਼ਿਲ੍ਹਾ ਆਗੂ ਨਵਦੀਪ ਸਿੰਘ ਸੁੱਖੀ ਦੀ ਅਗਵਾਈ ਵਿਚ ਐੱਸ.ਡੀ.ਐੱਮ. ਗੁਰਕਿਰਨਦੀਪ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ | ਟਿਊਟਰਾਂ ਨੇ ਕਿਹਾ ਕਿ ਸ਼ਹਿਰ ਦੇ ਟਿਊਟਰਾਂ ਨੂੰ ਲਗਪਗ ਸਾਲ ਬਾਅਦ ਰੈੱਡ ਕਰਾਸ ਵਿਚੋਂ ਮਿਹਨਤਾਨਾ ਦੇ ਦਿੱਤਾ ਗਿਆ ਸੀ, ਜਦਕਿ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮਿਹਨਤਾਨਾ ਦੇ ਦਿੱਤਾ ਸੀ, ਪਰ ਫ਼ਿਰ ਵੀ 50 ਦੇ ਕਰੀਬ ਟਿਊਟਰਾਂ ਦਾ ਇਹ ਮਿਹਨਤਾਨਾ ਪੂਰਾ ਜਾਂ ਥੋੜ੍ਹਾ ਰਹਿੰਦਾ ਹੈ | ਪਹਿਲਾਂ ਇਹ ਮਿਹਨਤਾਨਾ ਪੰਚਾਇਤਾਂ ਭੰਗ ਹੋਣ ਕਰਕੇ ਮਿਲਣ ਤੋਂ ਰਹਿ ਗਿਆ ਸੀ ਅਤੇ ਬਾਅਦ ਵਿਚ ਨਵੀਆਂ ਪੰਚਾਇਤਾਂ ਬਣ ਗਈਆਂ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪੰਚਾਇਤੀ ਵਿਭਾਗ ਤੇ ਪੰਚਾਇਤਾਂ ਨੂੰ ਇਸ ਸੰਬੰਧੀ ਆਦੇਸ਼ ਜਾਰੀ ਕਰਨ, ਤਾਂ ਜੋ ਉਨ੍ਹਾਂ ਦੀ ਮਿਹਨਤ ਦਾ ਫ਼ਲ ਮਿਲ ਸਕੇ, ਜਿਸ ਨੂੰ ਲੈਣ ਲਈ ਉਹ ਲਗਪਗ ਚਾਰ ਸਾਲ ਤੋਂ ਤਰਸ ਰਹੇ ਹਨ | ਇਸ ਸੰਬੰਧੀ ਉਹ ਦਰਜਨਾਂ ਵਾਰ ਸਿੱਖਿਆ ਵਿਭਾਗ ਦਾ ਗੂਗਲ ਫਾਰਮ ਭਰ ਚੁੱਕੇ ਹਨ ਅਤੇ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੁੱਕੇ ਹਨ | ਟਿਊਟਰਾਂ ਵਿਚੋਂ ਕਈਆਂ ਨੇ ਮਿਹਨਤਾਨਾ ਮਿਲਣ ਦੀ ਆਸ ਵਿਚ ਵਿਆਜ 'ਤੇ ਪੈਸੇ ਫੜ੍ਹ ਲਏ ਸਨ, ਜਿਨ੍ਹਾਂ ਦਾ ਉਹ ਲੰਮੇ ਸਮੇਂ ਤੋਂ ਵਿਆਜ ਵੀ ਭਰ ਰਹੇ ਹਨ | ਐੱਸ.ਡੀ.ਐੱਮ. ਗੁਰਕਿਰਨਦੀਪ ਸਿੰਘ ਨੇ ਇਸ ਸੰਬੰਧੀ ਪੱਤਰ ਸੰਬੰਧਿਤ ਵਿਭਾਗ ਨੂੰ ਭੇਜ ਦਿੱਤਾ | ਇਸ ਮੌਕੇ ਮਨਦੀਪ ਕੌਰ ਪਿੰਡ ਮਲੋਟ, ਜਸਪ੍ਰੀਤ ਕੌਰ ਖੋਖਰ, ਕੁਲਦੀਪ ਕੌਰ ਢਾਣੀ ਊਧਮ ਸਿੰਘ, ਡਿੰਪਲ ਪਿੰਡ ਮਲੋਟ, ਸੁਖਪਾਲ ਕੌਰ ਛਾਪਿਆਂਵਾਲੀ, ਵਰਿੰਦਰ ਕੌਰ ਖੋਖਰ, ਗੁਰਸ਼ਰਨਪ੍ਰੀਤ ਕੌਰ, ਕੁਲਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਵਿਖੇ ਜੋੜ ਮੇਲਾ 11 ਤੋਂ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਨੇ ਮੋਟਰਸਾਈਕਲ ਮਾਰਚ ਕੱਢਿਆ
Ad Position 24