28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਾਂਗਰਸ ਪਾਰਟੀ ਦੇ ਵਾਰਡ ਨੰਬਰ 8 ਤੋਂ ਕਈ ਟਕਸਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 13-04-2026
ਮਲੋਟ, 12 ਅਪ੍ਰੈਲ (ਪਾਟਿਲ)-ਅੱਜ ਮਲੋਟ ਸ਼ਹਿਰ ਵਿਖੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਸਾਬਕਾ ਐਮ.ਸੀ. ਪ੍ਰਧਾਨ ਜਗਤਾਰ ਸਿੰਘ ਦੀ ਪ੍ਰੇਰਨਾ ਨਾਲ, ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਸ਼ਹਿਰੀ ਪ੍ਰਧਾਨ ਅਸ਼ੋਕ ਬਜਾਜ, ਐਮ.ਸੀ. ਮੋਤੀ ਰਾਮ, ਸੀਨੀਅਰ ਅਕਾਲੀ ਆਗੂ ਦੇਵਿੰਦਰ ਸਿੰਘ ਤੇ ਸਾਥੀਆਂ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ ਦੇ ਵਾਰਡ ਨੰਬਰ 8 ਤੋਂ ਕਈ ਟਕਸਾਲੀ ਪਰਿਵਾਰ ਰਾਜ ਕੁਮਾਰ ਰਾਜੂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਏ | ਰਾਜ ਕੁਮਾਰ ਬਤੌਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਮਲੋਟ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀ | ਉਨ੍ਹਾਂ ਨੇ ਨਗਰ ਕੌਂਸਲ ਦੀ ਚੋਣ ਵੀ ਲੜੀ ਸੀ | ਉਨ੍ਹਾਂ ਦੇ ਸਾਥੀ ਦੀਪਕ ਕੁਮਾਰ, ਸੰਜੀਵ ਕੁਮਾਰ ਸੋਨੂੰ, ਗੀਤਾ ਰਾਣੀ ਧਰਮਪਤਨੀ ਸੰਜੀਵ ਕੁਮਾਰ, ਰਵੀ ਪ੍ਰਕਾਸ਼ ਮੋਨੂੰ, ਸੁਨੀਲ ਕੁਮਾਰ, ਸ਼ੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਗੱਗੂ, ਡਾ. ਰਮੇਸ਼ ਕੁਮਾਰ ਗੁਪਤਾ, ਸੋਨੂੰ ਕੁਮਾਰ, ਰਾਜੂ, ਰਮੇਸ਼ ਕੁਮਾਰ ਸਮੇਤ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਜੀ ਆਇਆਂ ਨੂੰ ਆਖਿਆ ਤੇ ਪਾਰਟੀ ਵਲੋਂ ਸਭ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ | ਸ਼ਾਮਿਲ ਹੋਏ ਪਰਿਵਾਰਾਂ ਨੇ ਨਗਰ ਕੌਂਸਲ ਤੇ 2027 ਵਿਚ ਹੋਣ ਵਾਲੀਆਂ ਚੋਣਾਂ ਲਈ ਦਿਨ ਰਾਤ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਕੋਟਲੀ ਅਬਲੂ 'ਚ ਅੱਗ ਲੱਗਣ ਨਾਲ 5 ਏਕੜ ਕਣਕ ਸੜੀ ਅਗਲੀ ਖ਼ਬਰ ਗੱਠਾਂ ਦੀ ਭਰੀ ਟਰਾਲੀ ਨੂੰ ਲੱਗੀ ਅੱਗ- ਜਾਨੀ ਨੁਕਸਾਨ ਤੋਂ ਬਚਾਅ
Ad Position 24