ਮਲੋਟ, 12 ਅਪ੍ਰੈਲ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਇਕਾਈ ਮਲੋਟ ਦੀ ਮੀਟਿੰਗ ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ਸ:ਸ:ਸ:ਸ: ਲੜਕੇ ਮਲੋਟ ਵਿਖੇ ਹੋਈ | ਮੀਟਿੰਗ 'ਚ ਬੀਤੇ ਦਿਨੀਂ ਮਾਣਯੋਗ ਹਾਈਕੋਰਟ ਵਲੋਂ 16 ਫ਼ੀਸਦੀ ਡੀ.ਏ 30/06/2026 ਤੱਕ ਦੇਣ ਦੇ ਹੁਕਮਾਂ ਦੀ ਸ਼ਲਾਘਾ ਕੀਤੀ | ਸਰਕਾਰ ਨੇ ਆਪਣੀ ਡੀ.ਏ ਨੂੰ ਲਮਕਾਈ ਰੱਖਣ ਦੀ ਬਦਨੀਤੀ ਨਾਲ ਇਕ ਦਿਨ ਪਹਿਲਾਂ ਹੀ ਇਕ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ | ਸਰਕਾਰ ਦੇ ਇਸ ਹਥਕੰਡੇ ਦੀ ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਲਾਹਨਤ ਪਾਈ | ਹੁਣ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਸਰਕਾਰ ਇਸ ਫ਼ੈਸਲੇ ਨੂੰ ਲਮਕਾਉਣ ਲਈ 2 ਮੈਂਬਰੀ ਬੈਂਚ ਤੇ ਐਲ.ਪੀ.ਏ ਦਾਖ਼ਲ ਕਰਨ ਦੀ ਤਿਆਰੀ ਕਰ ਰਹੀ ਹੈ | ਪਰ ਇਸ ਤੋਂ ਪਹਿਲਾਂ ਹੀ ਮਾਣਯੋਗ ਸੁਪਰੀਮ ਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀ.ਏ ਦੇਣ ਦੇ ਮਾਮਲੇ 'ਚ ਵੱਖ-ਵੱਖ ਕਰਮਚਾਰੀਆਂ ਦੀਆਂ ਕੈਟਾਗਿਰੀਆਂ ਵਿਚ ਭੇਦ ਭਾਵ ਨਹੀਂ ਕਰ ਸਕਦੀ | ਗੁਰਚਰਨ ਸਿੰਘ ਬੁੱਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਮਾਏਦਾਰਾਂ ਦੇ ਹੱਕ ਵਿਚ ਭੁਗਤਣ ਵਾਲੀ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਕਿਸਾਨ ਵਿਰੋਧੀ ਸਰਕਾਰ ਦੱਸਿਆ ਤੇ ਇਨ੍ਹਾਂ ਵਰਗਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਕਮਰਕਸੇ ਕਰਨ ਲਈ ਕਿਹਾ | ਕੁਲਵਿੰਦਰ ਸਿੰਘ ਨੇ ਆਉਣ ਵਾਲੇ ਮਜ਼ਦੂਰ ਦਿਵਸ 'ਤੇ ਵੱਡਾ ਇਕੱਠ ਕਰਾਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਮੁਲਾਜ਼ਮ ਜਥੇਬੰਦੀਆਂ, ਪੈਨਸ਼ਨਰਜ਼ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਹੋਰ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ | ਰਾਕੇਸ਼ ਕੁਮਾਰ ਜੈਨ ਨੇ ਦੱਸਿਆ ਕਿ ਪੈਨਸ਼ਨਰ ਸਾਥੀ ਜੋ ਫੈਮਲੀ ਪੈਨਸ਼ਨ ਵੀ ਲੈ ਰਹੇ ਹਨ, ਉਨ੍ਹਾਂ ਨੂੰ ਆਪਣੇ ਸਪਾਉਜ਼ ਦਾ ਵੀ ਈ.ਕੇ.ਵਾਈ.ਸੀ ਕਰਵਾ ਕੇ ਡਿਜੀਟਲ ਲਾਈਫ ਸਰਟੀਫਿਕੇਟ ਬੈਂਕ ਨੂੰ ਦੇਣਾ ਹੈ ਤਾਂ ਜੋ ਸਪਾਉਜ਼ ਦੀ ਪੈਨਸ਼ਨ ਮਿਲਦੀ ਰਵੇ | ਵਿਨੋਦ ਕੁਮਾਰ ਨੇ ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਜਾਰੀ ਸਪੈਸ਼ਲ ਇੰਟਨਸਿਵ ਦੋਹਰਾਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਣਕਾਰੀ ਦਿੱਤੀ | ਮੀਟਿੰਗ 'ਚ ਦਰਸ਼ਨ ਲਾਲ ਕੰਸਲ, ਦਲਵੀਰ ਸਿੰਘ ਤੇ ਗੁਰਚਰਨ ਸਿੰਘ ਨੇ ਆਪਣੇ ਆਪਣੇ ਜਨਮ ਦਿਨ ਦੀ ਖੁਸ਼ੀ 'ਚ ਸਭ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਪ੍ਰਦੀਪ ਸ਼ਰਮਾ, ਮੁਨਸ਼ੀ ਰਾਮ, ਪ੍ਰੇਮ ਸਾਗਰ, ਰਾਜਿੰਦਰਪਾਲ ਸਿੰਘ, ਰੇਸ਼ਮ ਸਿੰਘ, ਬੁੱਧ ਰਾਮ, ਅਮਰੀਕ ਸਿੰਘ, ਗੁਰਦੀਪ ਸਿੰਘ, ਅਨੋਖ ਸਿੰਘ, ਜਗਦੀਸ਼ ਕੁਮਾਰ, ਕੁਲਦੀਪ ਸ਼ਰਮਾ, ਸੁਖਮੰਦਰ ਸਿੰਘ, ਗੁਰਤੇਜ ਬਰਾੜ, ਪਿ੍ਥੀ ਸਿੰਘ ਮਾਨ, ਕੁਲਭੂਸ਼ਨ ਪੁਰੀ, ਹਰਜਿੰਦਰ ਸਿੰਘ ਬਰਾੜ, ਗੁਰਦਿੱਤਾ ਰਾਮ, ਅਮਰਜੀਤ ਸਿੰਘ, ਕੁਲਜੀਤ ਸਿੰਘ, ਰਾਜਕਿ੍ਸ਼ਨ ਸਚਦੇਵਾ, ਤੇਜਿੰਦਰ ਸਿੰਘ, ਗੁਰਮੀਤ ਸਿੰਘ, ਰਾਮ ਪਰਤਾਪ ਤੇ ਚਾਨਣ ਸਿੰਘ ਹਾਜ਼ਰ ਸਨ |