26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੰਜਾਬ ਕਾਲਜ ਆਫ਼ ਫਾਰਮੇਸੀ ਦਾ ਬੀ. ਪੀ. ਟੀ. ਵਿਚ ਨਤੀਜਾ ਰਿਹਾ ਸੌ ਫ਼ੀਸਦੀ

Ad Position 21
No active advertisement
ਅਜੀਤ ਡੈਸਕ 13-04-2026
ਬਠਿੰਡਾ, 12 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਪੰਜਾਬ ਕਾਲਜ ਆਫ਼ ਫਾਰਮੇਸੀ ਦਾ ਬੀ.ਪੀ.ਟੀ. ਵਿਚ ਨਤੀਜਾ ਸੌ ਫ਼ੀਸਦੀ ਰਿਹਾ ਹੈ, ਜਿਸ ਵਿਚ ਕਾਲਜ ਦੇ ਬੱਚਿਆਂ ਨੇ ਖੂਬ ਮੱਲ੍ਹਾਂ ਮਾਰੀਆਂ ਹਨ | ਕਾਲਜ ਦੇ ਪਿ੍ੰਸੀਪਲ ਡਾ. ਸ਼ਿਵਾਨੀ ਬੰਸਲ, ਡਾ. ਪਰਮਪ੍ਰੀਤ ਕੌਰ ਅਤੇ ਡਾ. ਅਖ਼ਤਰ ਹੁਸੈਨ (ਬੀ.ਪੀ.ਟੀ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨਤੀਜਿਆਂ ਵਿਚ ਉਨ੍ਹਾਂ ਦੇ ਕਾਲਜ ਦੇ ਬੱਚਿਆਂ ਨੇ ਮੱਲ੍ਹਾਂ ਮਾਰਦੇ ਹੋਏ ਬਹੁਤ ਹੀ ਵਧਿਆ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਨਤੀਜਾ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਸਮੈਸਟਰ ਵਿਚ ਰਿਆ ਗੋਇਲ 91.1 ਫ਼ੀਸਦੀ, ਰਿਆ 90.7 ਫ਼ੀਸਦੀ ਤੇ ਜਸ਼ਨਦੀਪ ਕੌਰ 88.2 ਫ਼ੀਸਦੀ ਅੰਕਾਂ ਨਾਲ ਅੱਗੇ ਰਹੇ ਹਨ | ਜਦਕਿ ਤੀਜੇ ਸਮੈਸਟਰ ਵਿਚ ਅਮਰਵੀਰ ਕੌਰ ਨੇ 84 ਫ਼ੀਸਦੀ, ਅਰਸ਼ਦੀਪ ਕੌਰ ਨੇ 83 ਫ਼ੀਸਦੀ ਅਤੇ ਮਨਦੀਪ ਕੌਰ ਨੇ 83 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਪੰਜਾਬ ਕਾਲਜ ਆਫ਼ ਫਾਰਮੇਸੀ ਦੇ ਪ੍ਰਬੰਧਕ ਡਾ. ਜੀ.ਐਸ. ਨਾਗਪਾਲ ਨੇ ਇਹ ਸ਼ਾਨਦਾਰ ਮੱਲ੍ਹਾਂ ਮਾਰਨ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਇਸ ਪ੍ਰਾਪਤੀ ਲਈ ਕਾਲਜ ਦੇ ਪਿ੍ੰਸੀਪਲ ਅਤੇ ਬੀ.ਪੀ.ਟੀ. ਵਿਭਾਗ ਦੇ ਡਾਕਟਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਪੈਨਸ਼ਨਰਜ਼ ਫ਼ਰੰਟ ਦੀ ਮੀਟਿੰਗ 'ਚ ਸਿਹਤ ਯੋਜਨਾ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਅਗਲੀ ਖ਼ਬਰ ਬੂਥ ਪੱਧਰ 'ਤੇ ਕਾਂਗਰਸ ਦੇ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ-ਢੀਂਗਰਾ
Ad Position 24