27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ-ਮਾਸਟਰ ਜਸਪਾਲ ਸਿੰਘ

Ad Position 21
No active advertisement
ਅਜੀਤ ਡੈਸਕ 17-04-2026
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਮੰਡੀਆਂ 'ਚੋਂ ਕਣਕ ਦੀ ਖ਼ਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਕਰਨ ਦੇ ਐਲਾਨ ਦੇ ਮਹੂਰਤ ਕੀਤੇ ਗਏ, ਪਰ ਮੰਡੀਆਂ 'ਚ ਫ਼ਸਲ ਆਉਣ ਦੇ ਬਾਵਜੂਦ ਵੀ ਅਜੇ ਤੱਕ ਬਕਾਇਦਾ ਤੌਰ 'ਤੇ ਖ਼ਰੀਦ ਸ਼ੁਰੂ ਨਹੀਂ ਹੋ ਰਹੀ | ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ ਆਗੂ ਮਾਸਟਰ ਜਸਪਾਲ ਸਿੰਘ, ਪ੍ਰਧਾਨ ਨੱਥੂ ਰਾਮ ਗਾਂਧੀ ਤੇ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਮਲੋਟ ਦੀ ਅਨਾਜ ਮੰਡੀ 'ਚ ਵੇਖਿਆ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਆਪਣੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਹਲਕਾ ਮਲੋਟ ਦੇ ਕੁਝ ਪਿੰਡਾਂ 'ਚ ਪਹਿਲਾਂ ਹੀ ਗੜੇ੍ਹਮਾਰੀ ਕਾਰਨ ਵੱਡਾ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਕਿਸਾਨ ਦੀ ਬਚੀ ਮਿਹਨਤ ਮੰਡੀਆਂ 'ਚ ਰੁਲ੍ਹ ਰਹੀ ਹੈ ਤੇ ਕਿਸਾਨ ਕਣਕ ਦੀ ਖ਼ਰੀਦ ਦੀ ਉਡੀਕ ਕਰਦਾ ਮੰਡੀਆਂ 'ਚ ਰੁਲ੍ਹ ਰਿਹਾ ਹੈ | ਮਾਸਟਰ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਵਾਅਦੇ ਜ਼ਮੀਨੀ ਪੱਧਰ 'ਤੇ ਕਿਧਰੇ ਨਜ਼ਰ ਨਹੀਂ ਆ ਰਹੇ | ਮੰਡੀਆਂ 'ਚ ਫ਼ਸਲ ਦੇ ਅੰਬਾਰ ਲੱਗੇ ਹੋਏ ਹਨ, ਪਰ ਖ਼ਰੀਦ ਬਕਾਇਦਾ ਤੌਰ 'ਤੇ ਨਹੀਂ ਹੋ ਰਹੀ | ਕਾਂਗਰਸੀ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਨਮੀ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਕਣਕ ਦੀ ਨਮੀ 'ਚ ਕੁਦਰਤੀ ਕਰੋਪੀ 'ਤੇ ਚੱਲਦਿਆਂ ਢਿੱਲ ਦੇਵੇ ਤੇ 24 ਘੰਟਿਆਂ ਦੇ ਅੰਦਰ-ਅੰਦਰ ਕਣਕ ਦੀ ਖ਼ਰੀਦ 'ਤੇ ਤੁਲਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਅਦਾਇਗੀ ਵਿਚ ਵੀ ਦੇਰੀ ਨਾ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦਾ ਬੋਰਡ ਪਾੜਿਆ ਅਗਲੀ ਖ਼ਬਰ ਦਵਿੰਦਰ ਹੰਟੀ, ਸਾਹਿਬ ਸਿੰਘ ਤੇ ਜਸਵਿੰਦਰ ਸਿੰਘ ਕਾਂਗਰਸ ਦੇ ਹਲਕਾ ਪ੍ਰਧਾਨ ਬਣੇ
Ad Position 24