27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜ਼ਮੀਨੀ ਝਗੜੇ 'ਚ ਫਾਇਰਿੰਗ ਕਰਨ 'ਤੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 17-04-2026
ਗਿੱਦੜਬਾਹਾ, 16 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਕੁਲਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਭਾਰੂ ਦੇ ਬਿਆਨਾਂ 'ਤੇ ਕਰੀਬ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਭਾਰੂ ਤੇ ਪਿੰਡ ਕੋਟਭਾਈ ਵਿਚ ਪੈਂਦੀ ਹੈ | ਇਸ ਜ਼ਮੀਨ 'ਤੇ ਪਹਿਲਾਂ ਉਸ ਦਾ ਦਾਦਾ ਅਮਰ ਸਿੰਘ, ਫ਼ਿਰ ਉਸ ਦਾ ਪਿਤਾ ਅਮਰਜੀਤ ਸਿੰਘ ਤੇ ਹੁਣ ਉਹ ਖ਼ੁਦ ਕਾਬਜ ਮਾਲਕ ਹੈ | ਉਸ ਨੂੰ ਅੱਜ ਸਵੇਰੇ ਪਤਾ ਲੱਗਾ ਕਿ ਇਕ ਕੰਬਾਇਨ ਕੁਲਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਭਾਰੂ ਦੀ ਕਣਕ ਦੀ ਕਟਾਈ ਕਰਨ ਲਈ ਆਈ ਹੈ | ਉਸ ਦਾ ਕੁਲਵਿੰਦਰ ਸਿੰਘ ਉਕਤ ਨਾਲ ਬੀਤੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ ਹੈ ਤੇ ਉਸ ਨੂੰ ਡਰ ਕਿ ਅੱਜ ਕੁਲਵਿੰਦਰ ਸਿੰਘ ਵਗੈਰਾ ਉਸ ਦੀ ਕਣਕ ਵੀ ਆਪਣੀ ਕਣਕ ਦੇ ਨਾਲ ਹੀ ਵੱਢਣਗੇ | ਉਸ ਤੋਂ ਬਾਅਦ ਅੱਜ ਸਵੇਰੇ ਉਹ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਬੀਹਾ ਨਾਲ ਆਪਣੀ ਕਾਰ 'ਤੇ ਭਾਰੂ ਚੌਂਕ ਤੋਂ ਬਠਿੰਡਾ ਵੱਲ ਨੂੰ ਜਾ ਰਿਹਾ ਸੀ | ਜਦੋਂ ਉਹ ਪਾਈਪ ਫੈਕਟਰੀ ਦੇ ਨਜ਼ਦੀਕ ਪੁੱਜੇ ਤਾਂ ਕੁਲਵਿੰਦਰ ਸਿੰਘ ਦੇ ਖੇਤਾਂ ਵਿਚ ਕੰਬਾਇਨ ਚੱਲ ਰਹੀ ਸੀ | ਉਨ੍ਹਾਂ ਉਸ ਕੰਬਾਇਨ ਦੇ ਹੈਲਪਰ ਨੂੰ ਬੁਲਾ ਕੇ ਕਿਹਾ ਕਿ ਸਾਡਾ ਕੁਲਵਿੰਦਰ ਸਿੰਘ ਵਗੈਰਾ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਇਸ ਕਰਕੇ ਉਹ ਸਾਡੀ ਜ਼ਮੀਨ 'ਚੋਂ ਕੰਬਾਇਨ ਨਾਲ ਕਣਕ ਨਾ ਵੱਢੇ | ਇਸੇ ਦੌਰਾਨ ਉਹ ਕੋਲ ਲਖਵਿੰਦਰ ਸਿੰਘ ਪੁੱਤਰ ਫਤਿਹਜੰਗ ਸਿੰਘ ਵਾਸੀ ਪਿੰਡ ਭਾਰੂ ਆ ਗਿਆ ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗਾ ਤੇ ਵੀਡਿਓ ਬਣਾਉਣ ਲੱਗਾ | ਫ਼ਿਰ ਪਹਿਲਾਂ ਤੋਂ ਹੀ ਖੇਤ ਵਿਚ ਮੌਜੂਦ ਜੁਗਰਾਜ ਸਿੰਘ ਪੁੱਤਰ ਹਾਕਮ ਸਿੰਘ, ਜਸਕਰਨ ਸਿੰਘ, ਫਤਿਹਜੰਗ ਸਿੰਘ ਉਰਫ਼ ਘੁੱਲਾ ਪੁਤਰਾਨ ਬਾਬੂ ਸਿੰਘ, ਕੁਲਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ, ਜਗਸੀਰ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਭਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਹੱਥਾਂ ਵਿਚ ਡੰਡੇ ਤੇ ਹੋਰ ਸਮਾਨ ਲੈ ਕੇ ਸਾਡੇ ਵੱਲ ਆ ਗਏ ਤੇ ਖਿੱਚ-ਧੂਹ ਕਰਨ ਲੱਗੇ | ਇਸੇ ਦੌਰਾਨ ਜਗਸੀਰ ਸਿੰਘ ਨੇ ਆਪਣੀ ਡੱਬ 'ਚੋਂ ਦੇਸੀ ਕੱਟਾ ਕੱਢ ਕੇ ਕੁਲਵਿੰਦਰ ਸਿੰਘ ਨੂੰ ਫੜਾਇਆ, ਜਿਸ 'ਤੇ ਕੁਲਵਿੰਦਰ ਸਿੰਘ ਨੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ, ਜਿਸ ਦਾ ਬਚਾਅ ਕਰਦੇ ਹੋਏ ਫਾਇਰ ਉਸ ਦੀ ਬਾਂਹ ਵਿਚ ਲੱਗਾ | ਉਹ ਆਪਣੀ ਜਾਨ ਬਚਾਉਣ ਲਈ ਕਾਰ 'ਚ ਵੜ ਗਿਆ, ਜਿਸ ਵਿਚ ਪਹਿਲਾਂ ਹੀ ਬਲਜਿੰਦਰ ਸਿੰਘ ਕੰਡਕਟਰ ਸੀਟ 'ਤੇ ਬੈਠਾ ਸੀ ਤੇ ਉਹ ਕਾਰ ਭਜਾ ਕੇ ਸਿਵਲ ਹਸਪਤਾਲ ਗਿੱਦੜਬਾਹਾ ਪੁੱਜੇ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਇਸ ਸੰਬੰਧੀ ਡੀ.ਐੱਸ.ਪੀ. ਅਰੁਣ ਮੰੁਡਨ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਜੁਗਰਾਜ ਸਿੰਘ, ਜਸਕਰਨ ਸਿੰਘ, ਫਤਿਹਜੰਗ ਸਿੰਘ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਗੁਰਭਿੰਦਰ ਸਿੰਘ, ਹਰਸ਼ਵੀਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਪੀ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਈ ਵਿਸਾਖੀ ਅਗਲੀ ਖ਼ਬਰ ਮਲੋਟ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦਾ ਬੋਰਡ ਪਾੜਿਆ
Ad Position 24