27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹੈਪੀ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਈ ਵਿਸਾਖੀ

Ad Position 21
No active advertisement
ਅਜੀਤ ਡੈਸਕ 17-04-2026
ਕੋਟਕਪੂਰਾ, 16 ਅਪੈ੍ਰਲ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਪ੍ਰੇਮ ਨਗਰ 'ਚ ਸਥਿਤ ਹੈਪੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਵਿਸਾਖੀ ਦਾ ਤਿਉਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ-ਜੁਲ ਕੇ ਮਨਾਇਆ | ਸਕੂਲ ਦੇ ਐਮ.ਡੀ ਜਤਿੰਦਰ ਸਿੰਘ, ਮੁੱਖ ਅਧਿਆਪਕ ਪ੍ਰਮੋਦ ਨੇ ਸਮੂਹ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ | ਅਧਿਆਪਕਾਂ ਨੇ ਬੱਚਿਆਂ ਨੂੰ ਵਿਸਾਖੀ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪੁਰਾਣੇ ਸਮੇਂ 'ਚ ਸਮੂਹ ਪੰਜਾਬੀ ਵਿਸਾਖੀ ਦਾ ਮੇਲਾ ਵੇਖ ਕੇ ਕਣਕ ਦੀ ਵਾਢੀ ਕਰਨੀ ਸ਼ੁਰੂ ਕਰਦੇ ਸਨ ਤੇ ਵਿਸਾਖੀ ਮੇਲੇ ਮੌਕੇ ਪੰਜਾਬੀ ਪਹਿਰਾਵੇ ਦਾ ਖ਼ੂਬ ਪ੍ਰਦਰਸ਼ਨ ਕਰਦੇ ਸਨ | ਸਮੇਂ ਦੀ ਰਫ਼ਤਾਰ ਨਾਲ ਵਿਸਾਖੀ ਮੇਲੇ ਨੂੰ ਮਨਾਉਣ ਦੇ ਕੁਝ ਰਵਾਇਤੀ ਢੰਗ ਬਦਲ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਜ਼ਮੀਨੀ ਝਗੜੇ 'ਚ ਫਾਇਰਿੰਗ ਕਰਨ 'ਤੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24