ਮਲੋਟ, 1 ਮਈ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਦੀ ਨਵੀਂ ਕਮੇਟੀ ਗਠਿਤ ਕੀਤੀ ਗਈ | ਜਾਣਕਾਰੀ ਦਿੰਦਿਆਂ ਕਲੱਬ ਦੇ ਚਾਰਟਰ ਪ੍ਰਧਾਨ ਮੁਨੀਸ਼ ਗਗਨੇਜਾ ਨੇ ਦੱਸਿਆ ਕਿ ਸੈਸ਼ਨ 2026-27 ਲਈ ਕਲੱਬ ਮੈਂਬਰਾਂ ਦੀ ਭਰਵੀਂ ਮੀਟਿੰਗ ਵਿਚ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਵਰਿੰਦਰ ਬਾਂਸਲ ਪ੍ਰਧਾਨ ਚੁਣੇ ਗਏ | ਇਸ ਤੋਂ ਇਲਾਵਾ ਮਨੋਜ ਅਸੀਜਾ ਨੂੰ ਸਕੱਤਰ, ਦਵਿੰਦਰ ਪਾਲ ਸਿੰਘ (ਰੂਬੀ ਮੱਕੜ) ਨੂੰ ਖ਼ਜ਼ਾਨਚੀ ਅਤੇ ਅਨਿਲ ਡਾਵਰ ਨੂੰ ਪੀ.ਆਰ.ਓ. ਚੁਣਿਆ ਗਿਆ | ਇਸ ਮੌਕੇ ਮੁਨੀਸ਼ ਗਗਨੇਜਾ ਨੇ ਦੱਸਿਆ ਕਿ ਕਲੱਬ ਦੀ 28 ਸਾਲਾਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਕਿ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੀ ਕੀਤੀ ਜਾਂਦੀ ਹੈ | ਇਸ ਮੌਕੇ ਪ੍ਰਧਾਨ ਵਰਿੰਦਰ ਬਾਂਸਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਦੇ ਭਲੇ ਲਈ ਜ਼ਰੂਰਤ ਅਨੁਸਾਰ ਹੋਰ ਸਿਹਤ ਸੰਬੰਧੀ ਕੈਂਪ ਲਗਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ | ਇਸ ਮੌਕੇ ਅਸ਼ਵਨੀ ਮੱਕੜ, ਹਰਜਿਦਰ ਪਾਲ ਸਿੰਘ ਮੱਕੜ, ਪਰਵਿੰਦਰ ਸਿੰਘ ਮੋਂਗਾ, ਮੋਹਨਜੀਤ ਤਨੇਜਾ, ਅਨਿਲ ਸਿੰਗਲਾ, ਅਮਿਤ ਨਾਗਪਾਲ, ਦਵਿੰਦਰ ਮੋਂਗਾ, ਅਸ਼ਵਨੀ ਸ਼ਰਮਾ, ਡਾ. ਵਿਸ਼ਾਲ ਵੱਧਵਾ, ਪਿੰਕੀ ਸੱਚਦੇਵਾ ਅਤੇ ਬੱਬੂ ਸੋਨੀ ਨੇ ਨਵੀਂ ਬਣੀ ਕਮੇਟੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |