20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਗੋਬਿੰਦ ਸਿੰਘ ਪਾਰਕ ਦੀ ਕੰਧ ਨਾਲ ਸਕੂਲ ਨੇੜੇ ਲੱਗੇ ਕੂੜੇ ਦੇ ਢੇਰ- ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 12-05-2026
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਸੜਕ 'ਤੇ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ | ਇਕ ਪਾਸੇ ਪਾਰਕ ਦੀ ਕੰਧ ਹੈ ਅਤੇ ਦੂਜੇ ਪਾਸੇ ਸਕੂਲ ਦੀ ਕੰਧ ਅਤੇ ਗੇਟ ਨੇੜੇ ਹੈ | ਪਾਰਕ ਵਿਚ ਵੱਡੀ ਗਿਣਤੀ 'ਚ ਸਵੇਰੇ-ਸ਼ਾਮ ਆਉਣ ਦੇ ਲੋਕਾਂ ਨੂੰ ਬਦਬੂ ਕਾਰਨ ਪ੍ਰੇਸ਼ਾਨੀ ਆਉਂਦੀ ਹੈ | ਸਕੂਲ ਜਾਣ ਵਾਲੇ ਵਿਦਿਆਰਥੀ ਵੀ ਇਸ ਢੇਰ ਕੋਲੋਂ ਰੁਮਾਲ ਨਾਲ ਨੱਕ ਢੱਕ ਕੇ ਲੰਘਣ ਲਈ ਮਜਬੂਰ ਹਨ | ਜ਼ਿਆਦਾ ਗਰਮੀ ਕਾਰਨ ਕੂੜੇ ਦੀ ਬਦਬੂ ਦੂਰ ਤੱਕ ਫ਼ੈਲ ਰਹੀ ਹੈ, ਜਿਸ ਕਰਕੇ ਬਿਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਤੋਂ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ, ਤਾਂ ਜੋ ਆ ਰਹੀ ਮੁਸ਼ਕਿਲ ਤੋਂ ਲੋਕ ਛੁਟਕਾਰਾ ਪਾ ਸਕਣ |

Ad Position 22
No active advertisement
ਪਿਛਲੀ ਖ਼ਬਰ ਜਸਪਾਲ ਸਿੰਘ ਹੋਣਗੇ ਮਲੋਟ ਦੇ ਨਵੇਂ ਡੀ.ਐੱਸ.ਪੀ. ਅਗਲੀ ਖ਼ਬਰ ਅਣਪਛਾਤੇ ਵਾਹਨ ਦੇ ਫ਼ੇਟ ਵੱਜਣ ਨਾਲ ਸੁਖਬੀਰ ਸਿੰਘ ਬਾਦਲ ਦੇ ਡੇਅਰੀ ਫਾਰਮ ਦੇ ਕਰਮਚਾਰੀ ਦੀ ਮੌਤ
Ad Position 24