ਮਲੋਟ, 22 ਮਈ (ਪਾਟਿਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਹੋਏ ਫ਼ੈਸਲੇ ਅਨੁਸਾਰ ਜਥੇਬੰਦੀ ਵਲੋਂ 2 ਜੂਨ ਨੂੰ ਮੋਹਾਲੀ ਵਿਦਿਆ ਭਵਨ ਵਿਖੇ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਕੀਤੀ ਜਾਵੇਗੀ | ਮੁਲਾਜ਼ਮਾਂ ਦੇ ਮੁੱਖ ਮੁੱਦੇ ਜਿਨ੍ਹਾਂ ਤੋਂ ਸਰਕਾਰ ਮੂੰਹ ਮੋੜੀ ਬੈਠੀ ਹੈ, ਇਸ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਅਤੇ ਭੱਤਿਆਂ ਦੀ ਬਹਾਲੀ, ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਜਾਉਣਾ, ਵੱਖ-ਵੱਖ ਕੈਟਾਗਿਰੀ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਮੈਰਿਟ ਦੇ ਆਧਾਰ 'ਤੇ ਬਦਲੀਆਂ, ਬਾਰਡਰ ਏਰੀਆ ਭੱਤਾ ਅਤੇ ਪੇਂਡੂ ਏਰੀਆਂ ਭੱਤਾ ਦੀ ਬਹਾਲੀ, 6ਵਾਂ ਤਨਖ਼ਾਹ ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਦੂਰ ਕੀਤੀ ਜਾਵੇ ਸ਼ਾਮਿਲ ਸੀ | ਪੰਜਾਬ ਸਰਕਾਰ ਦੀਆਂ ਅਧਿਆਪਕ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਾਸ ਕਰ ਮਹਿੰਗਾਈ ਭੱਤੇ ਦੇ ਮਸਲੇ 'ਤੇ ਸਰਕਾਰ ਦੀ ਨਾਂਹ ਪੱਖੀ ਨੀਤੀ ਦੀ ਨਿਖੇਧੀ ਕੀਤੀ ਗਈ | ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਜਨਰਲ ਸਕੱਤਰ ਮਨਜੀਤ ਸਿੰਘ ਥਾਂਦੇਵਾਲਾ, ਕੁਲਬੀਰ ਜੋਸ਼ੀ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਲਵਪ੍ਰੀਤ ਸਿੰਘ ਫਤੂਹੀਖੇੜਾ, ਗੁਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਇਸ ਮਈ ਮਹੀਨੇ ਵਿਚ ਪ੍ਰੋਗਰਾਮਾਂ ਦੀ ਤਿਆਰੀ ਲਈ ਜੀ.ਟੀ.ਯੂ. ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ | 27 ਸਤੰਬਰ ਨੂੰ ਅੰਮਿ੍ਤਸਰ ਵਿਖੇ ਜਨਰਲ ਕੌਂਸਲ ਇਜਲਾਸ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਸੁਖਜੀਤ ਸਿੰਘ, ਨਰੇਸ਼ ਕੁਮਾਰ, ਹਰਦੀਪ ਸਿੰਘ, ਸੁਧੀਰ ਕੁਮਾਰ, ਲਛਮਨ ਦਾਸ, ਹਰਜਿੰਦਰ ਸਿੰਘ, ਹਰਬਖ਼ਸ਼ ਬਹਾਦਰ ਸਿੰਘ, ਹਰਜੀਤ ਸਿੰਘ ਬਰਾੜ, ਕਸ਼ਮੀਰ ਸਿੰਘ, ਮੰਗੂ ਸਿੰਘ, ਅਮਨਦੀਪ ਸ਼ਰਮਾ, ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਅਲਮਾਲਾ, ਅਮਰਜੀਤ ਸਿੰਘ ਬੋਦੀਵਾਲਾ, ਰਮਨ ਮਹਿਤਾ, ਮਹਿੰਦਰ ਸਿੰਘ, ਅਮਨ ਖੁਰਾਣਾ, ਅਮਰ ਵਰਮਾ, ਸ਼ੇਖਰ ਤੱਪਾਖੇੜਾ, ਹਰਜਿੰਦਰ ਸਿੰਘ ਮੌੜ, ਹਰਮੀਤ ਸਿੰਘ ਹਾਜ਼ਰ ਸਨ |