09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ੍ਰੀ ਮੁਕਤਸਰ ਸਾਹਿਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ 31 ਵਾਰਡਾਂ ਵਿੱਚੋਂ 22 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ -ਸ਼੍ਰੋਮਣੀ ਅਕਾਲੀ ਦਲ 4 ਅਤੇ ਕਾਂਗਰਸ 4 ਸੀਟਾਂ 'ਤੇ ਸਫ਼ਲ, ਭਾਜਪਾ 1 ਸੀਟ 'ਤੇ ਸਿਮਟੀ

Ad Position 21
No active advertisement
ਅਜੀਤ ਡੈਸਕ 30-05-2026
ਸ੍ਰੀ ਮੁਕਤਸਰ ਸਾਹਿਬ, 29 ਮਈ,(ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ਲਈ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 22 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 4 ਵਾਰਡਾਂ ਵਿੱਚ, ਕਾਂਗਰਸ ਪਾਰਟੀ ਦੇ ਉਮੀਦਵਾਰ 4 ਵਾਰਡਾਂ ਵਿੱਚ ਅਤੇ ਭਾਜਪਾ ਸਿਰਫ 1 ਵਾਰਡ ਵਿੱਚ ਜਿੱਤਣ ਵਿੱਚ ਕਾਮਯਾਬ ਰਹੀ | ਵਾਰਡ ਨੰਬਰ 30 ਵਿੱਚ ਅਕਾਲੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ 1 ਵੋਟ ਨਾਲ ਹਰਾਇਆ |ਆਏ ਨਤੀਜਿਆਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 1 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਪਾਲ ਕੌਰ ਨੇ 669 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਜਸਪਾਲ ਕੌਰ ਨੂੰ 1174 ਅਤੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਪ੍ਰੀਤ ਕੌਰ ਨੂੰ 505 ਵੋਟਾਂ ਪਈਆਂ | ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਦੀਪ ਕੌਰ ਬੇਦੀ ਪਤਨੀ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ 896 ਵੋਟਾਂ ਤੇ ਸਫਲ ਰਹੀ | ਉਨ੍ਹਾਂ ਨੂੰ 1336 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਨੂੰ 440 ਵੋਟਾਂ ਪ੍ਰਾਪਤ ਹੋਈਆਂ | ਇਸ ਤਰ੍ਹਾਂ ਹੀ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਪਤਨੀ ਗੁਰਮੀਤ ਸਿੰਘ ਜੀਤਾ ਸਾਬਕਾ ਕੌਂਸਲਰ 262 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਉਨ੍ਹਾਂ ਨੂੰ 828 ਅਤੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਸਿੰਘ ਨੂੰ 566 ਵੋਟਾਂ ਮਿਲੀਆਂ | ਵਾਰਡ ਨੰਬਰ 4 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਿੰਦਰ ਸਿੰਘ 222 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਉਨ੍ਹਾਂ ਨੂੰ 713 ਵੋਟਾਂ ਮਿਲੀਆਂ, ਜਦ ਕਿ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਸਾਬਕਾ ਕੌਂਸਲਰ ਨੂੰ 491 ਵੋਟਾਂ ਮਿਲੀਆਂ | ਵਾਰਡ ਨੰਬਰ 5 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਿaੰਦਰ ਕੌਰ ਨੇ 258 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੂੰ 805 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅੰਮਿ੍ਤਪਾਲ ਕੌਰ ਨੂੰ 547 ਵੋਟਾਂ ਮਿਲੀਆਂ | ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਕੁਮਾਰ ਰਿੰਕੂ ਬਾਂਸਲ 659 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 1092 ਵੋਟਾਂ ਮਿਲੀਆਂ, ਜਦ ਕਿ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਗੋਮਸੀ ਦੁਰੇਜਾ ਨੂੰ 433 ਵੋਟਾਂ ਮਿਲੀਆਂ | ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਨਮ ਰਾਣੀ 329 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਉਨ੍ਹਾਂ ਨੂੰ 1008 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰੁਪਿੰਦਰ ਰਿੰਪੀ ਬੱਤਰਾ ਸਾਬਕਾ ਕੌਂਸਲਰ ਪਤਨੀ ਤਰਸੇਮ ਲਾਡੀ ਬੱਤਰਾ ਨੂੰ 679 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪਿੰਦਰ ਸਿੰਘ ਸ਼ੈਲੀ 1177 ਦੇ ਵੱਡੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 1353 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਭਾਜਪਾ ਉਮੀਦਵਾਰ ਰਾਮਾ ਖੁਰਾਣਾ ਨੂੰ ਮਹਿਜ਼ 176 ਵੋਟਾਂ ਮਿਲੀਆਂ | ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੰਜਨਾ ਭੰਮ ਨੇ 682 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ, ਉਨ੍ਹਾਂ ਨੂੰ 947 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਉਮੀਦਵਾਰ ਮੰਜੂ ਰਾਣੀ ਨੂੰ 265 ਵੋਟਾਂ ਮਿਲੀਆਂ | ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ 204 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 651 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਕੁਮਾਰ ਛਿੰਦੂ ਖੱਤਰੀ ਨੂੰ 447 ਵੋਟਾਂ ਮਿਲੀਆਂ | ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਯੋਗਿਤਾ ਗੁੰਬਰ 125 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਉਨ੍ਹਾਂ ਨੂੰ 785 ਅਤੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਿੰਕੂ ਰਾਣੀ ਪਤਨੀ ਸੰਜੀਵ ਕਾਲਾ ਧੂੜੀਆ ਸਾਬਕਾ ਕੌਂਸਲਰ ਨੂੰ 660 ਵੋਟਾਂ ਮਿਲੀਆਂ | ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਰਾੜ 520 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 942 ਵੋਟਾਂ ਮਿਲੀਆਂ, ਜਦ ਕਿ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਮਿੰਟੂ ਕੰਗ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਨੂੰ 422 ਵੋਟਾਂ ਮਿਲੀਆਂ | ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਹਰਜੀਤ ਕੌਰ ਬਰਾੜ ਪਤਨੀ ਗੁਰਜੀਤ ਸਿੰਘ ਬਰਾੜ 206 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 745 ਵੋਟਾਂ ਮਿਲੀਆਂ, ਜਦ ਕਿ ਭਾਜਪਾ ਉਮੀਦਵਾਰ ਅੰਜੂ ਭਟੇਜਾ ਪਤਨੀ ਰਾਜ ਕੁਮਾਰ ਮੇਲੂ ਭਟੇਜਾ ਸਾਬਕਾ ਮੰਡਲ ਪ੍ਰਧਾਨ ਭਾਜਪਾ ਨੂੰ 539 ਵੋਟਾਂ ਮਿਲੀਆਂ | ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਕਾਲਾ 493 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 670 ਵੋਟਾਂ ਮਿਲੀਆਂ, ਜਦ ਕਿ ਅਕਾਲੀ ਉਮੀਦਵਾਰ ਕੰਵਲਜੀਤ ਸਿੰਘ ਨੂੰ ਮਹਿਜ਼ 177 ਵੋਟਾਂ ਮਿਲੀਆਂ | ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਿੰਕੂ ਰਾਣੀ ਪਤਨੀ ਗੁਰਤੇਜ ਸਿੰਘ 125 ਵੋਟਾਂ ਦੇ ਫਰਕ ਨਾਲ ਜੇਤੂ ਰਹੀ | ਉਨ੍ਹਾਂ ਨੂੰ 5009 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਿਮਲਾ ਦੇਵੀ ਪਤਨੀ ਕੇ.ਐਲ. ਮਹਿੰਦਰਾ ਨੂੰ 384 ਵੋਟਾਂ ਮਿਲੀਆਂ | ਵਾਰਡ ਨੰਬਰ 16 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿੱਕੀ ਕੁਮਾਰ ਹਲਕਾ ਮੀਡੀਆ ਕੋਆਰਡੀਨੇਟਰ 'ਆਪ'406 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 948 ਵੋਟਾਂ ਮਿਲੀਆਂ, ਜਦ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਬਿੰਦਰ ਕੌਰ ਪਤੰਗਾ ਨੂੰ 542 ਵੋਟਾਂ ਮਿਲੀਆਂ | ਵਾਰਡ ਨੰਬਰ 17 ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਗਿੱਲ ਪਤਨੀ ਰਾਜਬੀਰ ਸਿੰਘ ਬਿੱਟਾ ਗਿੱਲ ਸਾਬਕਾ ਕੌਂਸਲਰ 196 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਉਨ੍ਹਾਂ ਨੂੰ 674 ਵੋਟਾਂ ਮਿਲੀਆਂ, ਜਦ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਨਦੀਪ ਕੌਰ ਬਰਾੜ ਨੂੰ 478 ਵੋਟਾਂ ਮਿਲੀਆਂ | ਵਾਰਡ ਨੰਬਰ 18 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਪੱਪੀ 648 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 996 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਭਾਜਪਾ ਉਮੀਦਵਾਰ ਰਾਜ ਕੁਮਾਰ ਨੂੰ 348 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰਬਰ 19 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਏਕਤਾ 159 ਵੋਟਾਂ ਤੇ ਜੇਤੂ ਰਹੀ, ਉਨ੍ਹਾਂ ਨੂੰ 667 ਵੋਟਾਂ ਮਿਲੀਆਂ, ਜਦ ਕਿ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਲਵਪ੍ਰੀਤ ਕੌਰ ਮੰਡੇਰ ਨੂੰ 508 ਵੋਟਾਂ ਮਿਲੀਆਂ | ਵਾਰਡ ਨੰਬਰ 20 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ 303 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 806 ਵੋਟਾਂ ਮਿਲੀਆਂ, ਜਦ ਕਿ ਨੇਡ ਲਈ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 503 ਵੋਟਾਂ ਮਿਲੀਆਂ | ਵਾਰਡ ਨੰਬਰ 21 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਦੀਪ ਕੌਰ 156 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਉਨ੍ਹਾਂ ਨੂੰ 509 ਵੋਟਾਂ ਮਿਲੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਦੀਪ ਕੌਰ ਨੂੰ 353 ਵੋਟਾਂ ਮਿਲੀਆਂ, ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਬੱਬਲੂ ਬਰਾੜ 547 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 820 ਵੋਟਾਂ ਮਿਲੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਮੇਸ਼ ਸਿੰਘ ਨੂੰ 273 ਵੋਟਾਂ ਮਿਲੀਆਂ | ਵਾਰਡ ਨੰਬਰ 23 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਮਤਾ ਰਾਣੀ 161 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਉਨ੍ਹਾਂ ਨੂੰ 707 ਵੋਟਾਂ ਮਿਲੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਨਾ ਰਾਣੀ ਨੂੰ 546 ਵੋਟਾਂ ਮਿਲੀਆਂ | ਵਾਰਡ ਨੰਬਰ 24 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਿੰਦਰ ਸਿੰਘ ਧੂੜੀਆ 755 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 1025 ਵੋਟਾਂ ਮਿਲੀਆਂ, ਜਦ ਕਿ ਭਾਜਪਾ ਦੇ ਉਮੀਦਵਾਰ ਆਕਾਸ਼ ਨੂੰ 270 ਵੋਟਾਂ ਮਿਲੀਆਂ | ਵਾਰਡ ਨੰਬਰ 25 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਿਸ਼ਾ ਰਾਣੀ 165 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਉਨ੍ਹਾਂ ਨੂੰ 737 ਵੋਟਾਂ ਮਿਲੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਮਨਦੀਪ ਕੌਰ ਨੂੰ 572 ਵੋਟਾਂ ਮਿਲੀਆਂ | ਵਾਰਡ ਨੰਬਰ 26 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰੀਜਾਤ ਹੈਪੀ ਪਠੇਲਾ ਪੁੱਤਰ ਸਤਪਾਲ ਪਠੇਲਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ 323 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 749 ਅਤੇ ਕਾਂਗਰਸੀ ਉਮੀਦਵਾਰ ਮੋਹਿਤ ਕੁਮਾਰ ਨੂੰ 426 ਵੋਟਾਂ ਮਿਲੀਆਂ | ਵਾਰਡ ਨੰਬਰ 27 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ ਲਤਾ ਪਤਨੀ ਡਾ: ਸੁਰਿੰਦਰ ਕੁਮਾਰ 188 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 593 ਅਤੇ ਅਕਾਲੀ ਉਮੀਦਵਾਰ ਦੀਕਸ਼ਾ ਨੂੰ 405 ਵੋਟਾਂ ਮਿਲੀਆਂ | ਵਾਰਡ ਨੰਬਰ 28 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਤਾਰ ਸਿੰਘ ਟੀਨੂੰ ਸੋਢੀ 78 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 669 ਅਤੇ ਕਾਂਗਰਸੀ ਉਮੀਦਵਾਰ ਹਰਜਿੰਦਰ ਸਿੰਘ ਨੂੰ 591 ਵੋਟਾਂ ਮਿਲੀਆਂ | ਵਾਰਡ ਨੰਬਰ 29 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਸ਼ੋਂਕੀ 484 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 974 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿ੍ਸ਼ਨ ਕੁਮਾਰ ਨੂੰ 490 ਵੋਟਾਂ ਮਿਲੀਆਂ, ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੰਦਨਾ ਸ਼ਰਮਾ ਮਹਿਜ 1 ਵੋਟ ਤੇ ਜੇਤੂ ਰਹੀ, ਉਨ੍ਹਾਂ ਨੂੰ 703 ਵੋਟਾਂ ਮਿਲੀਆਂ, ਜਦ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜ ਰਾਣੀ ਬੇਦੀ ਨੂੰ 702 ਵੋਟਾਂ ਮਿਲੀਆਂ | ਵਾਰਡ ਨੰਬਰ 31 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗਗਨਦੀਪ ਗਗਨਦੀਪ ਸਿੰਘ ਗ੍ਰੰਥੀ 469 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਉਨ੍ਹਾਂ ਨੂੰ 670 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਵਰਨ ਸਿੰਘ ਰਾਠੌਰ ਨੂੰ 201 ਵੋਟਾਂ ਮਿਲੀਆਂ | ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਸਫਲਤਾ ਮਿਲੀ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ | ਆਮ ਆਦਮੀ ਪਾਰਟੀ ਨੇ 22 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ | ਜਿੱਥੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਅਮਨ ਅਮਾਨ ਨਾਲ ਵੋਟਾਂ ਪਈਆਂ, ਗਿਣਤੀ ਵੀ ਅਮਨ ਸ਼ਾਂਤੀ ਮਾਹੌਲ ਵਿੱਚ ਹੋਈ |
Ad Position 22
No active advertisement
ਪਿਛਲੀ ਖ਼ਬਰ ਹਨੰੂਮਾਨ ਚੌਕ 'ਚ ਸਥਿਤ ਜਨਰਲ ਪਖਾਨਿਆਂ ਦੀ ਸਫ਼ਾਈ ਨਾ ਹੋਣ ਕਾਰਨ ਫੈਲੀ ਭੈੜੀ ਬਦਬੂ ਅਗਲੀ ਖ਼ਬਰ ਘੱਲੂਘਾਰਾ ਦਿਵਸ 'ਤੇ 6 ਜੂਨ ਨੂੰ ਮਹਿਤਾ ਵਿਖੇ ਸਮੂਹ ਸੰਗਤਾਂ ਹੁੰਮ-ਹੁਮਾ ਕੇ ਪਹੁੰਚਣ - ਸੰਤ ਬਾਬਾ ਹਰਨਾਮ ਸਿੰਘ ਖਾਲਸਾ...
Ad Position 24