31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਆਲ ਡੀਪੂ ਹੋਲਡਰ ਯੂਨੀਅਨ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-06-2026
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਆਲ ਡੀਪੂ ਹੋਲਡਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਦੀ ਅਗਵਾਈ ਵਿਚ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਖ਼ਪਤਕਾਰ ਦੀ ਈ-ਪੋਜ ਮਸ਼ੀਨ ਵਿਚ ਚਾਰ ਵਾਰ ਪਰਚੀ ਕੱਟਣ ਅਤੇ ਓ.ਟੀ.ਪੀ. ਫੰਕਸ਼ਨ ਨਾ ਚੱਲਣ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ | ਇਸ ਕਰਕੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਅਪ੍ਰੈਲ 2026 ਤੋਂ ਜੂਨ 2026 ਵਿਚ ਬਹੁਤ ਦਿੱਕਤਾਂ ਆ ਰਹੀਆਂ ਹਨ, ਕਿਉਂਕਿ ਇਸ ਵਾਰ ਹਰ ਮਹੀਨੇ ਦੀ ਕਣਕ ਦੀਆਂ ਤਿੰਨ ਪਰਚੀਆਂ ਅਤੇ ਇਕ ਕਿੱਟ ਦੀਆਂ ਚਾਰ ਪਰਚੀਆਂ ਕੱਟਣੀਆਂ ਪੈ ਰਹੀਆਂ ਹੈ, ਜਿਸ ਕਰਕੇ ਉਪਭੋਗਤਾ ਤੇ ਡੀਪੂ ਹੋਲਡਰਾਂ ਦਾ ਬਹੁਤ ਸਮਾਂ ਲੱਗ ਰਿਹਾ ਹੈ | ਕਈ ਵਾਰ ਨੈੱਟਵਰਕ ਦੀ ਦਿੱਕਤ ਕਾਰਨ ਐਂਟਰੀ ਨਹੀਂ ਹੁੰਦੀ ਜਾਂ ਕੈਂਸਲ ਹੋ ਜਾਂਦੀ ਹੈ, ਜਿਸ ਕਰਕੇ ਉਪਭੋਗਤਾ ਇਹ ਸਮਝਦਾ ਹੈ ਕਿ ਡੀਪੂ ਹੋਲਡਰ ਉਨ੍ਹਾਂ ਨੂੰ ਜਾਣਬੁੱਝ ਕੇ ਖ਼ਰਾਬ ਕਰਦੇ ਹਨ | ਕਈ ਵਾਰ ਡੀਪੂ ਹੋਲਡਰਾਂ ਤੇ ਉਪਭੋਗਤਾ ਵਿਚ ਲੜਾਈ ਦੀ ਸੰਭਾਵਨਾ ਬਣ ਜਾਂਦੀ ਹੈ | ਕਈ ਵਾਰ ਬਜ਼ੁਰਗਾਂ ਦੇ ਅੰਗੂਠੇ ਨਹੀਂ ਲੱਗਦੇ, ਉਨ੍ਹਾਂ ਲਈ ਓ.ਟੀ.ਪੀ. ਵਾਲਾ ਫੰਕਸ਼ਨ ਚਲਾਇਆ ਜਾਵੇ ਅਤੇ ਤਿੰਨ ਪਰਚੀਆਂ ਕੱਢਣ ਦੀ ਥਾਂ ਇਕ ਪਰਚੀ ਨਾਲ ਹੀ ਸਾਰਾ ਰਾਸ਼ਨ ਨਿਕਲਣ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਡੀਪੂ ਹੋਲਡਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਟਰ ਰੀਡਰ ਯੂਨੀਅਨ ਵਲੋਂ ਕੰਮ ਠੱਪ ਕਰਕੇ ਕੀਤਾ ਜਾ ਰਿਹਾ ਸੰਘਰਸ਼ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ
Ad Position 24