ਗਿੱਦੜਬਾਹਾ, 6 ਜੂਨ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਬਾਬਾ ਗੰਗਾ ਰਾਮ ਡੇਰੇ ਵਿਖੇ ਹੋਈ | ਇਸ ਮੌਕੇ ਹਾਜ਼ਰ ਮੈਂਬਰਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਇਤਿਹਾਸਕ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਡੀ.ਏ. ਕਿਸ਼ਤਾਂ ਫ਼ੈਸਲੇ ਅਨੁਸਾਰ ਨਾ ਮੰਨਣ ਤੋਂ ਵਤੀਰੇ ਦੀ ਜ਼ੋਰਦਾਰ ਨਿਖੇਧੀ ਕੀਤੀ | ਇਸ ਮੌਕੇ ਗਮਦੂਰ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਰਾਮਜੀ ਦਾਸ, ਅਸ਼ੋਕ ਕੁਮਾਰ, ਪ੍ਰੇਮ ਸਿੰਘ, ਗੋਲਡੀ ਕੁਮਾਰ, ਬਲਦੇਵ ਸਿੰਘ, ਮਨੋਹਰ ਸਿੰਘ, ਬਲਰਾਜ ਸਿੰਘ, ਬੱਗੂ ਸਿੰਘ, ਅਮਰ ਸਿੰਘ, ਦਰਸ਼ਨ ਸਿੰਘ, ਜੱਗਾ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਕੌਰ, ਗੁਰਜੰਟ ਸਿੰਘ, ਰਾਮ ਪ੍ਰਸਾਦ, ਸੁਖਚੈਨ ਸਿੰਘ ਅਤੇ ਦਰਸ਼ਨ ਲਾਲ ਪਟਵਾਰੀ ਆਦਿ ਵੀ ਮੌਜੂਦ ਸਨ |