ਗਿੱਦੜਬਾਹਾ, 16 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲ ਦੇ ਹਰਿਆਵਲ ਦਸਤੇ ਯੂਥ ਵਿੰਗ ਨੂੰ ਗਿੱਦੜਬਾਹਾ ’ਚ ਮਜ਼ਬੂਤ ਕਰਦਿਆਂ ਜਥੇਬੰਦਕ ਢਾਂਚੇ ਦਾ ਗਠਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਹਲਕੇ ਵਿਚ ਲੰਮੇ ਸਮੇਂ ਤੋਂ ਜਿਹੜੇ ਵੀ ਆਗੂਆਂ ਨੇ ਹਲਕੇ ਦੀ ਵਾਂਗਡੋਰ ਸੰਭਾਲੀ ਉਹ ਸਮੇਂ-ਸਮੇਂ ’ਤੇ ਪਾਰਟੀ ਨੂੰ ਅਲਵਿਦਾ ਆਖ ਗਏ। ਇਥੇ ਹੀ ਬੱਸ ਨਹੀਂ, ਉਨ੍ਹਾਂ ਆਪਣਾ ਰੋਹਬ ਇਕਤਰਫ਼ਾ ਬਰਕਰਾਰ ਰੱਖਣ ਲਈ ਹਲਕੇ ਵਿਚ ਜਥੇਬੰਦਕ ਢਾਂਚਾ ਬਣਾਇਆ ਹੀ ਨਹੀਂ ਸੀ। ਹਲਕਾ ਇਚਾਰਜ ਗੁਰਵਿੰਦਰ ਸਿੰਘ ਬਣਵਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਗਿੱਦੜਬਾਹਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ ਹੈ ਅਤੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਕਿਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਤੋਂ ਕੁਝ ਸਮਾਂ ਪਾਸੇ ਰਹੇ ਅਕਾਲੀ ਵਰਕਰਾਂ ਵਿਚ ਪਾਰਟੀ ਪ੍ਰਤੀ ਵਫ਼ਾਦਾਰੀ ਬਰਕਰਾਰ ਹੈ ਅਤੇ ਉਹ ਹੁਣ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ ਅਤੇ ਹਲਕੇ ਵਿਚ ਪਾਰਟੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਪਾਰਟੀ ਪ੍ਰਧਾਨ ਦੀਆਂ ਹਦਾਇਤਾਂ ’ਤੇ ਵਿਸ਼ਵਜੀਤ ਸਿੰਘ ਜਿੰਮੀ ਸੁਖਨਾ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ, ਕਰਨਵੀਰ ਸਿੰਘ ਰੁਖਾਲਾ ਨੂੰ ਪ੍ਰਧਾਨ ਸਰਕਲ ਭਲਾਈਆਣਾ, ਅਜੇਪਾਲ ਸਿੰਘ ਮਨੀਆਂਵਾਲਾ ਨੂੰ ਸਰਕਲ ਪ੍ਰਧਾਨ ਗੁਰੂਸਰ, ਹਰਜੀਤ ਸਿੰਘ ਕਾਉਣੀ ਨੂੂੰ ਸਰਕਲ ਪ੍ਰਧਾਨ ਦੋਦਾ, ਮਨਜਿੰਦਰ ਸਿੰਘ ਕੋਟਲੀ ਨੂੰ ਸਰਕਲ ਪ੍ਰਧਾਨ ਕੋਟਲੀ, ਸੁੱਚਾ ਸਿੰਘ ਕੋਟਭਾਈ ਨੂੰ ਸਰਕਲ ਪ੍ਰਧਾਨ ਕੋਟਭਾਈ, ਗੁਰਪ੍ਰੀਤ ਸਿੰਘ ਕੁਰਾਈਵਾਲਾ ਨੂੰ ਸਰਕਲ ਪ੍ਰਧਾਨ ਭੂੰਦੜ, ਗੁਰਪਿਆਰ ਸਿੰਘ ਦੌਲਾ ਨੂੰ ਸਰਕਲ ਪ੍ਰਧਾਨ ਦੌਲਾ, ਅਮਨਦੀਪ ਸਿੰਘ ਸਮਾਗ ਨੂੰ ਸਰਕਲ ਪ੍ਰਧਾਨ ਹਰੀਕੇ ਕਲਾਂ, ਲਵਪ੍ਰੀਤ ਸਿੰਘ ਨੂੰ ਸਰਕਲ ਗਿੱਦੜਬਾਹਾ ਸ਼ਹਿਰੀ ਅਤੇ ਨਵਦੀਪ ਸਿੰਘ ਨੂੂੰ ਸਰਕਲ ਪ੍ਰਧਾਨ ਗਿੱਦੜਬਾਹਾ ਪਿੰਡ ਆਦਿ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਸੁਖਬੀਰ ਸਿੰੰਘ ਬਾਦਲ ਵਲੋਂ ਉਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਗਿੱਦੜਬਾਹਾ ਹਲਕੇ ਨਾਲ ਉਨ੍ਹਾਂ ਦਾ ਪਰਿਵਾਰ ਵਾਲਾ ਰਿਸ਼ਤਾ ਹੈ ਅਤੇ ਉਹ ਹਲਕੇ ਨੂੰ ਬੇਸਹਾਰਾ ਨਹੀਂ ਛੱਡਣਗੇ। ਇਸ ਮੌਕੇ ਚਰਨਜੀਤ ਸਿੰਘ ਭੂੰਦੜ ਸਰਕਲ ਪ੍ਰਧਾਨ, ਵਕੀਲ ਗੁਪਿੰਕਸ ਸਿੰਘ ਮਾਨ, ਪਰਮਪਾਲ ਸਿੰਘ ਕੁਰਾਈਵਾਲਾ, ਸੁਖਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਗਿੱਦੜਬਾਹਾ ਹਲਕੇ ’ਚ ਸ਼੍ਰੋਮਣੀ ਅਕਾਲੀ ਦੇ ਯੂਥ ਵਿੰਗ ਦਾ ਗਠਨ
ਅਜੀਤ ਡੈਸਕ
17-07-2026