02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਿੰਡ ਹੁਸਨਰ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦਾ ਸਕਰੀਨਿੰਗ ਅਤੇ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-07-2026
ਗਿੱਦੜਬਾਹਾ, 22 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਦੋਦਾ ਡਾ. ਮਿਰਨਾਲ ਬਾਂਸਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਪਿੰਡਾਂ ਵਿਚ ਬਜ਼ੁਰਗਾਂ ਦੀਆਂ ਅੱਖਾਂ ਦੇ ਸੰਭਾਲ ਸੰਬੰਧੀ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਹੁਸਨਰ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦੀ ਸੰਭਾਲ ਸੰਬੰਧੀ ਸਕਰੀਨਿੰਗ ਅਤੇ ਜਾਂਚ ਕੈਂਪ ਲਗਾਇਆ ਗਿਆ। ਆਈ ਸਰਜਨ ਡਾ. ਏਕਤਾ ਅਤੇ ਡਾ. ਸੈਮ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਕੰਟਰੋਲ ਆਫ਼ ਬਲਾਇੰਡਨੈਂਸ ਹੇਠ ਸ਼ੁਰੂ ਹੋਈ ਮੁਹਿੰਮ ਤਹਿਤ ਪਿੰਡ ਹੁਸਨਰ ਵਿਖੇ ਲੱਗੇ ਕੈਂਪ ਵਿਚ ਕਰੀਬ 168 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ 165 ਬਜ਼ਰਗਾਂ ਨੂੰ ਐਨਕਾਂ ਮੌਕੇ ’ਤੇ ਵੰਡੀਆਂ ਗਈਆਂ ਅਤੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਇਸ ਮੌਕੇ ਬੀ.ਈ.ਈ. ਸੁਰਿੰਦਰ ਕੌਰ, ਅਪਥਲਮਿਕ ਅਫ਼ਸਰ ਰੁਪਿੰਦਰ ਕੌਰ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਗਗਨਦੀਪ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਨਵੀਨਤਾ ਭਾਰਤੀ ਸੀ.ਐੱਚ.ਓ., ਚਰਨਜੀਤ ਕੁਮਾਰ, ਲਖਵੀਰ ਕੌਰ, ਰੀਨਾ ਰਾਣੀ ਆਸ਼ਾ ਫੈਸਿਲਿਟੇਟਰ, ਅਮਰਜੀਤ ਕੌਰ, ਕਿਰਨਦੀਪ ਕੌਰ, ਸੁਖਜੀਤ ਕੌਰ ਆਸ਼ਾ ਅਤੇ ਪਿੰਡ ਵਾਸੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ ਦੇ ਪਖਾਨੇ ਦੀਆਂ ਟੂਟੀਆਂ ਅਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਗੁਟਕਾ ਸਾਹਿਬ ਬੇਅਦਬੀ ਘਟਨਾ ਮਾਮਲੇ ’ਚ ਪੁਲਿਸ ਨਾ ਪਹੁੰਚਣ ਦੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਸਰਪੰਚ ਨੇ ਝੁਠਲਾਇਆ
Ad Position 24
No active advertisement