02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸ਼ਮਸ਼ਾਨਘਾਟ ਦੇ ਪਖਾਨੇ ਦੀਆਂ ਟੂਟੀਆਂ ਅਤੇ ਹੋਰ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 23-07-2026
ਗਿੱਦੜਬਾਹਾ, 22 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸ਼ਹਿਰ ਦੇ ਸ਼ਮਸ਼ਾਨਘਾਟ ਵਿਚੋਂ ਅਣਪਛਾਤੇ ਚੋਰਾਂ ਵਲੋਂ ਪਖਾਨੇ ਦੀਆਂ ਟੂਟੀਆਂ ਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਇਲਾਕਾ ਵਾਸੀਆਂ ਤੇ ਸ਼ਿਵਪੁਰੀ ਸੇਵਾ ਸੰਮਤੀ ਦੇ ਮੈਂਬਰਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਦਿੰਦਿਆਂ ਸ਼ਿਵਪੁਰੀ ਸੇਵਾ ਸੰਮਤੀ ਦੇ ਪ੍ਰਧਾਨ ਨਵਨੀਤ ਬਾਂਸਲ ਤੇ ਸੇਵਾਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 5 ਵਜੇ ਅਣਪਛਾਤੇ ਚੋਰਾਂ ਨੇ ਸ਼ਮਸ਼ਾਨਘਾਟ ਦੀ ਹੱਦ ਅੰਦਰ ਦਾਖ਼ਲ ਹੋ ਕੇ ਪਖਾਨੇ ’ਚ ਲੱਗੀਆਂ ਕੀਮਤੀ ਟੂਟੀਆਂ ਅਤੇ ਪਾਈਪਾਂ ਸਮੇਤ ਹੋਰ ਸਾਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਦੇਰ ਸ਼ਾਮ ਨੂੰ ਸੇਵਾਦਾਰਾਂ ਵਲੋਂ ਸ਼ਮਸ਼ਾਨਘਾਟ ਆ ਕੇ ਦੇਖਿਆ ਤਾਂ ਪਖਾਨੇ ’ਚੋਂ ਟੂਟੀਆਂ ਗ਼ਾਇਬ ਸਨ। ਪ੍ਰਧਾਨ ਨਵਨੀਤ ਬਾਂਸਲ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼ਮਸ਼ਾਨਘਾਟ ਵਰਗੀ ਜਗ੍ਹਾ ਨੂੰ ਵੀ ਚੋਰਾਂ ਵਲੋਂ ਨਿਸ਼ਾਨਾ ਬਣਾਉਣਾ ਅਤਿ ਨਿੰਦਣਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਨਵੇਂ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਹੁਸਨਰ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦਾ ਸਕਰੀਨਿੰਗ ਅਤੇ ਜਾਂਚ ਕੈਂਪ ਲਗਾਇਆ
Ad Position 24
No active advertisement