08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਤੇ ਲੰਬੀ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 28-07-2026
ਮਲੋਟ, 27 ਜੁਲਾਈ (ਪਾਟਿਲ)-ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਤੇ ਲੰਬੀ ਦਾ ਚੋਣ ਇਜਲਾਸ ਦਫ਼ਤਰ ਮਾਰਕਿਟ ਕਮੇਟੀ ਮਲੋਟ ਵਿਖੇ ਜਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹਇਆ। ਇਸ ਵਿਚ ਸੂਬਾ ਵਿੱਤ ਸਕੱਤਰ ਪ੍ਰੋਫ਼ੈਸਰ ਜਸਵਿੰਦਰ ਸਿੰਘ ਝਬੇਲਵਾਲੀ, ਜਥੇਦਾਰ ਹਰਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ, ਬਲਜੀਤ ਸਿੰਘ ਫ਼ੌਜੀ ਪ੍ਰਧਾਨ ਇਕਾਈ ਪਿੰਡ ਝਬੇਲਵਾਲੀ, ਗੁਰਸੇਵਕ ਸਿੰਘ ਸੰਗਰਾਨਾ ਜ਼ਿਲ੍ਹਾ ਆਗੂ, ਗੁਰਮੀਤ ਸਿੰਘ ਸੰਗਰਾਨਾ ਸਕੱਤਰ ਬਲਾਕ ਬਰੀਵਾਲਾ, ਪਰਮਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਇਫ਼ਟੂ, ਗੁਰਿੰਦਰ ਧੂੜੀਆ ਜ਼ਿਲ੍ਹਾ ਪ੍ਰੈੱਸ ਸਕੱਤਰ, ਮਨਦੀਪ ਸਿੰਘ ਪ੍ਰਧਾਨ ਪਿੰਡ ਕਰਮਗੜ੍ਹ ਆਦਿ ਆਗੂ ਉਚੇਚੇ ਤੌਰ ’ਤੇ ਚੋਣ ਇਜਲਾਸ ਵਿਚ ਸ਼ਾਮਿਲ ਹੋਏ। ਚੋਣ ਇਜਲਾਸ ਵਿਚ ਬਲਾਕ ਮਲੋਟ ਤੇ ਲੰਬੀ ਦੀ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਪ੍ਰਸਤ ਰੇਸ਼ਮ ਸਿੰਘ ਸਿੱਧੂ, ਪ੍ਰਧਾਨ ਜਰਨੈਲ ਸਿੰਘ ਸੰਧੂ, ਵਾਈਸ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਜੰਡਵਾਲਾ ਚੜ੍ਹਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਜੰਡਵਾਲਾ ਚੜ੍ਹਤ ਸਿੰਘ, ਖ਼ਜ਼ਾਨਚੀ ਜਸਦੇਵ ਸਿੰਘ ਸੰਧੂ ਸਾਬਕਾ ਐੱਮ.ਸੀ. ਮਲੋਟ, ਜਰਨਲ ਸਕੱਤਰ ਗੁਰਚਰਨ ਸਿੰਘ ਬੁੱਟਰ, ਪ੍ਰੈੱਸ ਸਕੱਤਰ ਗੁਰਚਰਨ ਸਿੰਘ ਢਿੱਲੋਂ, ਮੁੱਖ ਸਲਾਹਕਾਰ ਜਗਤਾਰ ਸਿੰਘ ਠੇਕੇਦਾਰ, ਕਾਰਜਕਾਰੀ ਮੈਂਬਰ ਰਜਿੰਦਰ ਕੌਰ ਢਿੱਲੋਂ ਸਰਾਵਾਂ ਬੋਦਲਾਂ, ਕਾਰਜਕਾਰੀ ਮੈਂਬਰ ਗੁਰਦੇਵ ਸਿੰਘ ਕੱਟਿਆਂਵਾਲੀ ਚੁਣੇ ਗਏ। ਇਜਲਾਸ ਦੌਰਾਨ ਕਿਸਾਨੀ ਮਸਲਿਆਂ ਉਪਰ ਖੁੱਲ੍ਹ ਕੇ ਚਰਚਾ ਕੀਤੀ ਗਈ ਇਸ ਮੌਕੇ ਜਰਨੈਲ ਸਿੰਘ ਸੰਧੂ ਤੋਂ ਇਲਾਵਾ ਇਕਬਾਲ ਸਿੰਘ ਢਿੱਲੋਂ ਪ੍ਰਧਾਨ ਇਕਾਈ ਪਿੰਡ ਜੰਡਵਾਲਾ ਚੜ੍ਹਤ ਸਿੰਘ, ਗੁਰਮੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਜੰਡਵਾਲਾ ਚੜ੍ਹਤ ਸਿੰਘ, ਸੁਰਜੀਤ ਸਿੰਘ ਢਿੱਲੋਂ, ਵਿਜੇਪਾਲ ਸਿੰਘ ਢਿੱਲੋਂ, ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ, ਗੁਰਦਿਆਲ ਸਿੰਘ ਸੰਧੂ, ਬਲਵੀਰ ਚੰਦ ਸ਼ਰਮਾ, ਖੇਤਾ ਸਿੰਘ ਪਟਵਾਰੀ, ਗੁਰਮੀਤ ਸਿੰਘ ਬਰਾੜ ਫ਼ਕਰਸਰ, ਰਾਜਪਾਲ ਸਿੰਘ ਮੈਦਾਨ ਕੁਰਾਈਵਾਲਾ, ਵੀਰਇੰਦਰ ਸਿੰਘ ਹਨੀ ਸਾਬਕਾ ਸਰਪੰਚ ਪਿੰਡ ਸਰਾਵਾਂ ਬੋਦਲਾਂ, ਹਰਜੀਤ ਸਿੰਘ, ਮੋਹਰ ਸਿੰਘ ਕਾਨੂੰਨਗੋ, ਮੋਹਨ ਸਿੰਘ ਜਾਖੜ, ਮਾਸਟਰ ਟਹਿਲ ਸਿੰਘ ਸੰਧੂ, ਰਣਧੀਰ ਸਿੰਘ ਮੈਣੀ ਦਬੜਾ, ਗੁਰਮੇਲ ਸਿੰਘ ਡੱਬਵਾਲੀ ਢਾਬ, ਅਮਰਜੀਤ ਸਿੰਘ, ਰਾਜ ਕੁਮਾਰ, ਬਿੰਦਰ ਸਿੰਘ, ਸਰਦੂਲ ਸਿੰਘ ਸੰਧੂ, ਰਜਿੰਦਰ ਕੌਰ, ਜਸਪ੍ਰੀਤ ਕੌਰ, ਦਰਸ਼ਨ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਸ਼ੁਰੂ ਕਰਨ ਲਈ ਚਾਰ ਲੋੜਵੰਦ ਔਰਤਾਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ ਅਗਲੀ ਖ਼ਬਰ ਸੀਵਰੇਜ ਸਮੱਸਿਆ ਦੇ ਹੱਲ ਲਈ ਐਕਸੀਅਨ ਨੂੰ ਮੰਗ ਪੱਤਰ ਦਿੱਤਾ
Ad Position 24