08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਦੇਸ਼ ਦੇ ਨੰਬਰ ਤੋਂ ਕਾਲ ਕਰ ਕੇ ਆੜ੍ਹਤੀ ਤੋਂ ਮੰਗੇ ਪੰਜ ਕਰੋੜ-ਪੁਲਿਸ ਵਲੋਂ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-07-2026
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਹਰਮਹਿੰਦਰ ਪਾਲ)-ਥਾਣਾ ਸਿਟੀ ਪੁਲਿਸ ਕੋਲ ਬੈਂਸ ਕਾਲੋਨੀ ਨਿਵਾਸੀ ਤਰਸੇਮ ਕੁਮਾਰ ਬੱਤਰਾ ਪੁੱਤਰ ਮੁਕੰਦ ਲਾਲ ਬੱਤਰਾ ਨੇ ਵਿਦੇਸ਼ ਦੇ ਨੰਬਰ ਤੋਂ ਕਾਲ ਕਰ ਇਕ ਅਣਪਛਾਤੇ ਵਿਅਕਤੀ ਵਲੋਂ ਜਾਨੋਂ ਮਾਰਨ ਦੀ ਧਮਕੀ ਦੇ ਕੇ ਪੰਜ ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਤਰਸੇਮ ਕੁਮਾਰ ਬੱਤਰਾ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਅਨਾਜ ਮੰਡੀ ਵਿਚ ਦੁਕਾਨ ਨੰਬਰ 70 ’ਚ ਐੱਮ.ਐੱਲ. ਬਤੱਰਾ ਸੰਨਜ਼ ਦੇ ਨਾਂਅ ਨਾਲ ਆੜ੍ਹਤ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਪਰਿਵਾਰ ਬੈਂਸ ਕਾਲੋਨੀ ਵਿਚ ਰਹਿੰਦਾ ਹੈ। ਘਰ ਵਿਚ ਪਤਨੀ ਰੁਪਿੰਦਰ ਕੁਮਾਰੀ ਬੱਤਰਾ ਅਤੇ ਦੋ ਪੁੱਤਰ ਸਨਮ ਬੱਤਰਾ ਤੇ ਅਰਸ਼ ਕੁਮਾਰ ਬੱਤਰਾ ਵੀ ਰਹਿੰਦੇ ਹਨ। ਤਰਸੇਮ ਨੇ ਦੱਸਿਆ ਕਿ 23 ਜੁਲਾਈ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਵਟਸਐਪ ਕਾਲ ਦੇ ਜ਼ਰੀਏ 1(775) 351-3884 ਨੰਬਰ ਤੋਂ ਕਾਲ ਆਈ। ਜਦੋਂ ਉਨ੍ਹਾਂ ਨੇ ਵਾਪਸ ਕਾਲ ਕੀਤੀ ਤਾਂ ਸਾਹਮਣੇ ਵਾਲੇ ਨੇ ਆਪਣੇ-ਆਪ ਨੂੰ ਆਰਜੂ ਬਿਸ਼ਨੋਈ ਦੱਸਿਆ ਅਤੇ ਕਿਹਾ ਕਿ ਜੇਕਰ ਦੋ ਕਰੋੜ ਰੁਪਏ ਨਹੀਂ ਦਿੱਤੇ ਤਾਂ ਤੈਨੂੰ ਤੇ ਤੇਰੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਤਰਸੇਮ ਨੇ 24 ਜੁਲਾਈ ਨੂੰ ਐੱਸ.ਐੱਸ.ਪੀ. ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ 25 ਜੁਲਾਈ ਨੂੰ ਫ਼ਿਰ ਤੋਂ 1(740) 408-6859 ਨੰਬਰ ਤੋਂ ਤਿੰਨ ਵਾਰ ਰੁਕ-ਰੁਕ ਕੇ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਫ਼ਿਰ ਉਸੇ ਆਰਜੂ ਬਿਸ਼ਨੋਈ ਦੀ ਆਵਾਜ਼ ਵਿਚ ਹੁਣ ਪੰਜ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਤੇ ਧਮਕੀ ਦਿੱਤੀ। ਤਰਸੇਮ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਫ਼ਿਲਹਾਲ ਆਰਜੂ ਬਿਸ਼ਨੋਈ ਨਾਂਅ ’ਤੇ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਲ ਡਿਟੇਲ ਤੇ ਵਟਸਐਪ ਨੰਬਰਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੋਦਾਮ ਵਿਚੋਂ 300 ਬੋਰੀਆਂ ਕਣਕ ਚੋਰੀ ਅਗਲੀ ਖ਼ਬਰ ਸਾਂਝ ਕੇਂਦਰ ਸਬ ਡਵੀਜ਼ਨ ਮਲੋਟ ਵਲੋਂ ਬੂਟੇ ਲਗਾਏ
Ad Position 24