08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੋਦਾਮ ਵਿਚੋਂ 300 ਬੋਰੀਆਂ ਕਣਕ ਚੋਰੀ

Ad Position 21
No active advertisement
ਅਜੀਤ ਡੈਸਕ 28-07-2026
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਹਰਮਹਿੰਦਰ ਪਾਲ)-ਇਕ ਓਪਨ ਗੋਦਾਮ ’ਤੇ ਧਾਵਾ ਬੋਲ ਕੇ ਚੌਂਕੀਦਾਰਾਂ ਨੂੰ ਬੰਧਕ ਬਣਾਉਣ ਅਤੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਿਸ ਨੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਾਰਕਫੈੱਡ ਸ਼ਾਖ਼ਾ ਦੇ ਮੈਨੇਜਰ ਹਰਮੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 24 ਤੇ 25 ਜੁਲਾਈ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਜਲਾਲਾਬਾਦ ਰੋਡ ਸਥਿਤ ਸ਼ਰਮਾ ਓਪਨ ਗੋਦਾਮ ਵਿਚ ਇਹ ਘਟਨਾ ਵਾਪਰੀ। ਲਗਭਗ 20-25 ਅਣਪਛਾਤੇ ਵਿਅਕਤੀ, ਜੋ ਹਥਿਆਰਾਂ ਨਾਲ ਲੈਸ ਸਨ। ਉਹ ਗੋਦਾਮ ਦਾ ਮੁੱਖ ਗੇਟ ਤੋੜ ਕੇ ਇਕ ਕੈਂਟਰ ਸਮੇਤ ਅੰਦਰ ਦਾਖ਼ਲ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਗੋਦਾਮ ਵਿਚ ਮੌਜੂਦ ਸਾਰੇ ਚੌਂਕੀਦਾਰਾਂ ਨੂੰ ਹਥਿਆਰਾਂ ਦੇ ਜ਼ੋਰ ’ਤੇ ਡਰਾਇਆ-ਧਮਕਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਹੱਥ ਬੰਨ੍ਹ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਇਲ ਫ਼ੋਨ ਵੀ ਖੋਹ ਲਏ। ਇਸ ਉਪਰੰਤ ਮੁਲਜ਼ਮਾਂ ਨੇ ਗੋਦਾਮ ਵਿਚ ਸਟੋਰ ਕੀਤੀ ਸਾਲ 2026-27 ਦੀ ਫ਼ਸਲ ਦੀ ਕਣਕ ਦੇ ਸਟਾਕ ਵਿਚੋਂ ਲਗਪਗ 300 ਬੋਰੀਆਂ ਇਕ ਕੈਂਟਰ ਵਿਚ ਲੋਡ ਕੀਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ’ਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਵਿਖੇ ਭਾਰਤੀਆ ਭਾਸ਼ਾ ਸਮਰ ਕੈਂਪ ਸਮਾਪਤ ਅਗਲੀ ਖ਼ਬਰ ਵਿਦੇਸ਼ ਦੇ ਨੰਬਰ ਤੋਂ ਕਾਲ ਕਰ ਕੇ ਆੜ੍ਹਤੀ ਤੋਂ ਮੰਗੇ ਪੰਜ ਕਰੋੜ-ਪੁਲਿਸ ਵਲੋਂ ਮਾਮਲਾ ਦਰਜ
Ad Position 24