08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਿੰਡ ਮਧੀਰ ਦੇ ਕਿਸਾਨ ਦਾ ਰਾਤ ਸਮੇਂ ਟਰੈਕਟਰ ਚੋਰੀ

Ad Position 21
No active advertisement
ਅਜੀਤ ਡੈਸਕ 28-07-2026
ਗਿੱਦੜਬਾਹਾ, 27 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹਲਕੇ ਅੰਦਰ ਐਨੇ ਹੌਂਸਲੇ ਬੁਲੰਦ ਹੋ ਗਏ ਹਨ ਕਿ ਹੁਣ ਪਿੰਡ ਮਧੀਰ ਵਿਖੇ ਰਾਤ ਸਮੇਂ ਚੋਰਾਂ ਨੇ ਧੜੱਲੇ ਨਾਲ ਘਰ ਵਿਚ ਖੜ੍ਹਾ ਟਰੈਕਟਰ ਚੋਰੀ ਕਰ ਲਿਆ। ਪਿੰਡ ਵਿਚ ਅਜਿਹੀ ਟਰੈਕਟਰ ਚੋਰੀ ਦੀ ਦੂਜੀ ਘਟਨਾ ਵਾਪਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚੋਰਾਂ ਦਾ ਹਲਕੇ ਵਿਚ ਪੂਰਾ ਦਬਦਬਾ ਕਾਇਮ ਹੈ। ਰਾਤ ਸਮੇਂ ਖੇਤਾਂ ਵਿਚੋਂ ਟਰਾਂਸਫ਼ਾਰਮਰ ਅਤੇ ਬਿਜਲੀ ਦੀਆਂ ਮੋਟਰਾਂ ਦਾ ਸਾਮਾਨ ਚੋਰੀ ਹੋਣ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਲਾਗਲੇ ਪਿੰਡ ਗੁਰੂਸਰ ਵਿਚ ਕੋਈ ਅਜਹੀ ਰਾਤ ਨਹੀਂ, ਜਿਸ ਰਾਤ ਕੋਈ ਟਰਾਂਸਫ਼ਾਰਮਰ ਜਾਂ ਬਿਜਲੀ ਦੀ ਮੋਟਰ ਚੋਰੀ ਨਾ ਹੋਈ ਹੋਵੇ। ਪਿੰਡ ਥਰਾਜਵਾਲਾ ਵਿਖੇ ਦੋ ਕੁ ਦਿਨ ਪਹਿਲਾਂ ਇਕੋ ਰਾਤ ਦਰਜਨ ਤੋਂ ਵੱਧ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਕੀਤਾ ਗਿਆ। ਪਿੰਡ ਮਧੀਰ ਵਿਖੇ ਕੁਝ ਮਹੀਨਾ ਪਹਿਲਾਂ ਟਰੈਕਟਰ ਚੋਰੀ ਕਰ ਲਿਆ ਗਿਆ ਸੀ, ਪ੍ਰੰਤੂ ਕੁਝ ਦਿਨਾਂ ਬਾਅਦ ਸੜਕ ’ਤੇ ਲਾਵਾਰਸ ਖੜ੍ਹਾ ਟਰੈਕਟਰ ਮਿਲ ਗਿਆ। ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਰਾਤ ਸਮੇਂ ਦਰਵਾਜ਼ੇ ਨੂੰ ਲੱਗੇ ਜਿੰਦਰੇ ਨੂੰ ਤੋੜ ਕੇ ਚੋਰ ਫਾਰਮ ਟਰੈਕਟਰ ਲੈ ਗਏ। ਪੀੜਤ ਨੇ ਕਿਹਾ ਕਿ ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ ਅਤੇ ਦੇਖਿਆ ਕਿ ਖੜ੍ਹਾ ਟਰੈਕਟਰ ਗ਼ਾਇਬ ਸੀ। ਇਸ ਸੰਬੰਧੀ ਉਨ੍ਹਾਂ ਥਾਣੇ ਵਿਚ ਟਰੈਕਟਰ ਚੋਰੀ ਹੋਣ ਦੀ ਇਤਲਾਹ ਦਿੱਤੀ। ਇਕੱਤਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਹੁਣ ਚੋਰ ਘਰਾਂ ਵਿਚੋਂ ਧੜੱਲੇ ਨਾਲ ਚੋਰੀਆਂ ਕਰ ਰਹੇ ਹਨ ਅਤੇ ਅਜਿਹੇ ਚੋਰਾਂ ਕੋਲ ਹਮੇਸ਼ਾ ਕੋਈ ਮਾਰੂ ਹਥਿਆਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ’ਤੇ ਸ਼ਿਕੰਜਾ ਕਸਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਧਾਈ ਵਿਖੇ ਖੇਤ ਦਿਵਸ ਮਨਾਇਆ ਅਗਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਵਿਖੇ ਭਾਰਤੀਆ ਭਾਸ਼ਾ ਸਮਰ ਕੈਂਪ ਸਮਾਪਤ
Ad Position 24