07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਐੱਚ.ਐੱਸ. ਹਾਈ ਸਕੂਲ ਵਿਖੇ ਪੌਸ਼ਟਿਕ ਪਕਵਾਨ ਤਿਆਰ ਕਰਨ ਦੇ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 28-07-2026
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਰਣਜੀਤ ਸਿੰਘ ਢਿੱਲੋਂ)-ਐੱਚ.ਐੱਸ. ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਫੂਡ ਵਿਦਆਊਟ ਫਾਇਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬਿਨਾਂ ਅੱਗ ਦੀ ਵਰਤੋਂ ਕਰਕੇ ਸੁਆਦਲੇ ਤੇ ਪੌਸ਼ਟਿਕ ਪਕਵਾਨ ਤਿਆਰ ਕਰਕੇ ਆਪਣੀ ਰਚਨਾਤਮਕਤਾ ਅਤੇ ਰਸੋਈ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਚਟਪਟੇ ਸਨੈਕਸ, ਮਿੱਠੇ ਪਕਵਾਨ, ਤਾਜ਼ਗੀ ਭਰੇ ਜੂਸ ਅਤੇ ਹੋਰ ਸਿਹਤਮੰਦ ਵਿਅੰਜਨ ਆਪਣੇ ਹੱਥਾਂ ਨਾਲ ਤਿਆਰ ਕੀਤੇ। ਇਸ ਮੁਕਾਬਲੇ ਦਾ ਨਿਰਣਾਇਕ ਮੰਡਲ ਪ੍ਰਿੰਸੀਪਲ ਵਿਪਨ ਕੁਮਾਰ, ਕੁਆਰਡੀਨੇਟਰ ਮੀਨਾ ਰਾਣੀ ਅਤੇ ਰਚਨਾ ਵਧਵਾ (ਕੋਆਰਡੀਨੇਟਰ) ਸਨ। ਨਿਰਣਾਇਕਾਂ ਨੇ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਕਤਾ, ਸੁਆਦ, ਪੇਸ਼ਕਾਰੀ ਤੇ ਸਫ਼ਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੁਕਾਬਲੇ ਦੇ ਜੇਤੂ ਵਿਵਾਨ ਜਮਾਤ ਛੇਵੀਂ, ਆਰਵ ਜਮਾਤ ਸੱਤਵੀਂ ਅਤੇ ਕੈਸ਼ਦੀਪ ਜਮਾਤ ਅੱਠਵੀਂ ਰਹੇ। ਸਕੂਲ ਚੇਅਰਮੈਨ ਗੁਰਚਰਨ ਸਿੰਘ ਬਰਾੜ, ਸਮਨਦੀਪ ਸਿੰਘ ਬਰਾੜ, ਅਨਮੋਲ ਸਿੰਘ ਬਰਾੜ ਅਤੇ ਪ੍ਰਿੰਸੀਪਲ ਵਿਪਨ ਕੁਮਾਰ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਅੰਤ ਵਿਚ ਸਾਰੇ ਭਾਗੀਦਾਰਾਂ ਦੀ ਹੌਂਸਲਾ ਅਫ਼ਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਵਫ਼ਦ ਵਲੋਂ ਫ਼ਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨਾਲ ਮੁਲਾਕਾਤ ਅਗਲੀ ਖ਼ਬਰ ਵਿਦਿਆਰਥੀ ਸੰਘਰਸ਼ ਦੀ ਜਿੱਤ ’ਤੇ ਕਾਂਗਰਸ ਵਲੋਂ ਮਲੋਟ ਵਿਚ ਜੇਤੂ ਮਾਰਚ
Ad Position 24