05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਧੀਆਂ ਦੀਆਂ ਤੀਆਂ’ ਪ੍ਰੋਗਰਾਮ ’ਚ ਨਿਸ਼ਾਨ ਅਕੈਡਮੀ ਨੇ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 30-07-2026
ਮਲੋਟ, 29 ਜੁਲਾਈ (ਪਾਟਿਲ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ‘ਧੀਆਂ ਦੀਆਂ ਤੀਆਂ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਵਲੋਂ ਸੱਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਦਿੱਤੀ ਗਈ। ਨਿਸ਼ਾਨ ਅਕੈਡਮੀ ਔਲਖ ਦੀਆਂ ਸੰਗੀਤ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਦੇ ਟੱਪੇ ਗਾ ਕੇ ਸੋਹਣਾ ਰੰਗ ਬੰਨਿ੍ਹਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਨਾਲ ਹੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ। ਨਿਸ਼ਾਨ ਅਕੈਡਮੀ ਦੀਆਂ ਵਿਦਿਆਰਥਣਾਂ ਦੀ ਸੋਹਣੀ ਪੇਸ਼ਕਾਰੀ ਦੀ ਪ੍ਰਸੰੰਸਾ ਕਰਦਿਆਂ ਅਕੈਡਮੀ ਦੇ ਸੰਗੀਤ ਅਧਿਆਪਕ ਸਤਵਿੰਦਰ ਸਿੰਘ, ਪਰਵਿੰਦਰ ਕੌਰ ਤੇ ਸੰਗੀਤ ਦੀਆਂ ਵਿਦਿਆਰਥਣਾਂ ਨੂੰ ਮਾਤਾ ਹਰਪਾਲ ਕੌਰ ਤੇ ਡਾ. ਬਲਜੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਂਕਾਰ ਸਿੰਘ ਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਵਲੋਂ ਅਕੈਡਮੀ ਦੀ ਸੰਗੀਤ ਦੀ ਟੀਮ ਨੂੰ ਇਸੇ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਹੋਰ ਉਚੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਪੇਪਰ ਲੀਕ ਵਿਰੁੱਧ ਰੈਲੀ ਵਾਸਤੇ ਚਰਨਜੀਤ ਚੰਨੀ ਧੜਾ ਫ਼ਰੀਦਕੋਟ ਲਈ ਰਵਾਨਾ ਅਗਲੀ ਖ਼ਬਰ ਸੂਰਜ ਕੁਮਾਰ ਕਠੇਰੀਆ ਨੂੰ ਕਠੇਰੀਆ ਸਮਾਜ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ
Ad Position 24
No active advertisement