ਸੀ.ਐੱਚ.ਸੀ. ਦੋਦਾ ਵਿਖੇ ਅੰਗ ਦਾਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਦੋਦਾ, 5 ਅਗਸਤ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਦੋਦਾ ਵਿਖੇ ਅੰਗ ਦਾਨ ਮਹਾਂ ਦਾਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਇਸ ਸੰਬੰਧੀ ਸਹੰੁ ਵੀ ਚੁੱਕੀ ਗਈ।
ਦੋਦਾ, 5 ਅਗਸਤ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਦੋਦਾ ਵਿਖੇ ਅੰਗ ਦਾਨ ਮਹਾਂ ਦਾਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਇਸ ਸੰਬੰਧੀ ਸਹੰੁ ਵੀ ਚੁੱਕੀ ਗਈ। ਇਸ ਮੌਕੇ ਡਾ. ਮਿਰਨਾਲ ਬਾਂਸਲ ਨੇ ਕਿਹਾ ਕਿ ਅੰਗ ਦਾਨ ਮਹਾਨ ਦਾਨ ਹੈ। ‘ ਜ਼ਿੰਦਗੀ ਅਨਮੋਲ ਹੈ ਇਸ ਨੂੰ ਬਰਬਾਦ ਨਾ ਕਰੋ, ਅੰਗ ਦਾਨ ਕਰੋ’ ਦੇ ਨਾਅਰੇ ਹੇਠ ਇਸ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਦਾ ਅੰਗ ਦਾਨ ਲਗਪਗ 8 ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਅਤੇ 50 ਤੋਂ ਵੱਧ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆ ਸਕਦਾ ਹੈ । ਇਸ ਮੌਕੇ ਡਾ. ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲੱਖਾਂ ਲੋਕ ਸਮੇਂ ਸਿਰ ਅੰਗ (ਜਿਵੇਂ ਕਿ ਗੁਰਦੇ, ਜਿਗਰ, ਦਿਲ, ਅੱਖਾਂ ਆਦਿ) ਨਾ ਮਿਲਣ ਕਰਕੇ ਆਪਣੀ ਜਾਨ ਗੁਆ ਦਿੰਦੇ ਹਨ। ਉਨ੍ਹਾਂ ਆਮ ਜਨਤਾ, ਯੂਥ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਨਵਤਾ ਭਲੇ ਦੇ ਕਾਰਜ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਪਰਿਵਾਰਾਂ ਨਾਲ ਵੀ ਇਸ ਵਿਸ਼ੇ ’ਤੇ ਗੱਲਬਾਤ ਕਰਨ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਪੰਕਜ ਕੁਮਾਰ, ਡਾ. ਸਿਮਰਨਪ੍ਰੀਤ ਸਿੰਘ (ਸਰਜਨ), ਡਾ. ਮਨਪ੍ਰੀਤ ਕੌਰ, ਅਰਵਿੰਦਰ ਕੌਰ ਚੀਫ਼ ਫਾਰਮੇਸੀ ਅਫ਼ਸਰ, ਸੁਖਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ, ਕਾਂਤਾ ਰਾਣੀ ਏ.ਐੱਨ.ਐੱਮ., ਸੁਖਪਾਲ ਕੌਰ ਏ.ਐੱਨ.ਐੱਮ., ਰਜਨੀ ਏ.ਐੱਨ.ਐੱਮ., ਗੁਰਪ੍ਰੀਤ ਕੌਰ ਸਟਾਫ਼ ਨਰਸ, ਚਮਕੌਰ ਸਿੰਘ ਐੱਮ.ਐੱਲ.ਟੀ, ਗੁਰਮੇਲ ਸਿੰਘ, ਹਰਮਨ ਸਿੰਘ ਵਾਰਡ ਅਟੈਂਡੈਂਟ, ਸੁਖਵੀਰ ਸਿੰਘ ਵਾਰਡ ਅਟੈਂਡੈਂਟ, ਸੁਖਜਿੰਦਰ ਕੌਰ ਸੀ.ਐੱਚ.ਓ., ਕਵਿਤਾ ਰਾਣੀ, ਕੁਲਵਿੰਦਰ ਕੌਰ, ਜਸਪਾਲ ਕੌਰ, ਰਮਨਦੀਪ ਕੌਰ, ਕੁਲਵੀਰ ਰਜਨੀ, ਕਮਲ ਕੌਰ ਅਤੇ ਜਸਪਾਲ ਕੌਰ ਹਾਜ਼ਰ ਸਨ।